Drishyam Hollywood Remake: ਬਾਲੀਵੁੱਡ ਦੀ ਸੁਪਰਹਿੱਟ ਫਿਲਮ 'ਦ੍ਰਿਸ਼ਯਮ' ਅਜੇ ਦੇਵਗਨ ਲਈ ਕਿਸੇ ਲੱਕੀ ਚਾਰਮ ਤੋਂ ਘੱਟ ਨਹੀਂ ਹੈ। ਸਾਲ 2024 ਅਜੇ ਦੇਵਗਨ ਲਈ ਬਹੁਤ ਖੁਸ਼ਕਿਸਮਤ ਸਾਬਤ ਹੋਇਆ ਹੈ। ਇੱਕ ਵਾਰ ਫਿਰ ਇਹ ਸਾਲ ਅਜੇ ਦੇਵਗਨ ਦੇ ਪ੍ਰਸ਼ੰਸਕਾਂ ਲਈ ਖੁਸ਼ਖਬਰੀ ਲੈ ਕੇ ਆਇਆ ਹੈ। ਅਭਿਨੇਤਾ ਦੀ ਸਭ ਤੋਂ ਸਫਲ ਫ੍ਰੈਂਚਾਇਜ਼ੀ 'ਚੋਂ ਇਕ 'ਦ੍ਰਿਸ਼ਯਮ' ਨੇ ਵੱਡੀ ਸਫਲਤਾ ਹਾਸਲ ਕੀਤੀ ਹੈ। ਭਾਰਤੀ ਅਤੇ ਚੀਨ ਦੇ ਬਾਜ਼ਾਰਾਂ 'ਤੇ ਦਬਦਬਾ ਬਣਾਉਣ ਤੋਂ ਬਾਅਦ, ਹੁਣ ਇਹ ਕਲਟ ਫ੍ਰੈਂਚਾਇਜ਼ੀ 'ਦ੍ਰਿਸ਼ਯਮ' ਵਿਸ਼ਵ ਪੱਧਰ 'ਤੇ ਆਪਣਾ ਜਾਦੂ ਚਲਾਉਣ ਲਈ ਤਿਆਰ ਹੈ। ਹੁਣ ਇਹ ਫਿਲਮ ਹਾਲੀਵੁੱਡ ਵਿੱਚ ਵੀ ਆਪਣਾ ਜਾਦੂ ਚਲਾਉਣ ਲਈ ਤਿਆਰ ਹੈ। ਐਂਟਰਟੇਨਮੈਂਟ ਇੰਡਸਟਰੀ ਦੇ ਟ੍ਰੈਕਰ ਅਤੇ ਕਾਲਮਨਵੀਸ ਸ਼੍ਰੀਧਰ ਪਿੱਲਈ ਨੇ ਆਪਣੇ ਟਵੀਟ 'ਚ ਇਹ ਜਾਣਕਾਰੀ ਦਿੱਤੀ ਹੈ।


ਇਹ ਵੀ ਪੜ੍ਹੋ: ਸਾਲਾਂ ਬਾਅਦ ਕਪਿਲ ਸ਼ਰਮਾ ਨਾਲ ਲੜਾਈ 'ਤੇ ਸੁਨੀਲ ਗਰੋਵਰ ਨੇ ਦਿੱਤਾ ਬਿਆਨ, ਬੋਲੇ- 'ਸਾਡੀ ਲੜਾਈ ਪਬਲੀਸਿਟੀ ਸਟੰਟ ਸੀ...'


'ਦ੍ਰਿਸ਼ਯਮ' ਹਾਲੀਵੁੱਡ ਪਹੁੰਚੇਗੀ
ਸ਼੍ਰੀਧਰ ਪਿੱਲਈ ਨੇ ਆਪਣੇ ਟਵੀਟ ਵਿੱਚ ਲਿਖਿਆ ਕਿ ਦ੍ਰਿਸ਼ਯਮ ਫਿਲਮ ਨਿਰਮਾਤਾ ਕੁਮਾਰ ਮੰਗਤ ਪਾਠਕ ਅਤੇ ਅਭਿਸ਼ੇਕ ਪਾਠਕ ਵੱਲੋਂ ਕਾਨਸ ਫਿਲਮ ਫੈਸਟੀਵਲ 2023 ਵਿੱਚ ਥ੍ਰਿਲਰ ਫਰੈਂਚਾਇਜ਼ੀ ਦੇ ਕੋਰੀਅਨ ਰੀਮੇਕ ਦੀ ਘੋਸ਼ਣਾ ਕਰਨ ਤੋਂ ਬਾਅਦ, ਪੈਨੋਰਮਾ ਸਟੂਡੀਓਜ਼ ਨੇ ਹੁਣ ਗਲਫਸਟ੍ਰੀਮ ਪਿਕਚਰਜ਼ ਅਤੇ ਜੋਤ ਫਿਲਮਜ਼ ਨਾਲ ਮਿਲ ਕੇ ਹਾਲੀਵੁੱਡ ਵਿੱਚ ਦ੍ਰਿਸ਼ਯਮ ਬਣਾਉਣ ਦਾ ਫੈਸਲਾ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਿ ਗਲਫਸਟ੍ਰੀਮ ਪਿਕਚਰਜ਼ ਦੇ ਸਹਿ-ਸੰਸਥਾਪਕ ਮਾਈਕ ਕਾਰਜ਼ ਅਤੇ ਬਿਲ ਬਿੰਡਲੇ ਹਨ। ਗਲਫਸਟ੍ਰੀਮ ਪਿਕਚਰਜ਼ ਨੇ ਕਈ ਸੁਪਰਹਿੱਟ ਰੋਮਾਂਟਿਕ ਕਾਮੇਡੀ ਹਾਲੀਵੁੱਡ ਫਿਲਮਾਂ ਬਣਾਈਆਂ ਹਨ। ਇਨ੍ਹਾਂ ਵਿੱਚੋਂ ਇੱਕ ਹੈ 'ਬਲੇਂਡ'। ਇਸ ਫਿਲਮ ਵਿੱਚ ਐਡਮ ਸੈਂਡਲਰ ਅਤੇ ਡਰਿਊ ਬੈਰੀਮੋਰ ਦੇ ਨਾਲ ਕੈਮਿਲਾ ਮੈਂਡੇਸ ਮੁੱਖ ਭੂਮਿਕਾ ਵਿੱਚ ਨਜ਼ਰ ਆਈ ਸੀ। ਜਦੋਂ ਕਿ JOAT ਫਿਲਮਸ ਅੰਤਰ-ਖੇਤਰੀ ਸਥਾਨਕ ਭਾਸ਼ਾ ਦੇ ਰੀਮੇਕ ਵਿੱਚ ਮੁਹਾਰਤ ਰੱਖਦਾ ਹੈ। 






ਕਈ ਭਾਸ਼ਾਵਾਂ 'ਚ ਬਣੇਗੀ ਫਿਲਮ
ਪੈਨੋਰਮਾ ਸਟੂਡੀਓਜ਼ ਨੇ ਦ੍ਰਿਸ਼ਯਮ 1 ਅਤੇ 2 ਦੇ ਮੂਲ ਨਿਰਮਾਤਾਵਾਂ ਤੋਂ ਫਿਲਮ ਦੇ ਅੰਤਰਰਾਸ਼ਟਰੀ ਅਧਿਕਾਰ ਖਰੀਦੇ ਹਨ। ਜਿਸ ਕਾਰਨ ਹੁਣ ਦ੍ਰਿਸ਼ਯਮ ਫਿਲਮ ਅਮਰੀਕਾ ਅਤੇ ਕੋਰੀਆ ਤੋਂ ਇਲਾਵਾ ਹੋਰ ਕਈ ਭਾਸ਼ਾਵਾਂ ਵਿੱਚ ਬਣ ਸਕਦੀ ਹੈ। ਇਸ ਤੋਂ ਇਲਾਵਾ ਫਿਲਮ ਦੇ ਸਪੈਨਿਸ਼ ਵਰਜ਼ਨ ਲਈ ਵੀ ਜਲਦ ਹੀ ਇਕ ਡੀਲ ਸਾਈਨ ਕੀਤੀ ਜਾਵੇਗੀ।


ਦ੍ਰਿਸ਼ਯਮ ਫਿਲਮ ਦੀ ਜ਼ਬਰਦਸਤ ਕਹਾਣੀ
ਪੈਨੋਰਮਾ ਸਟੂਡੀਓਜ਼ ਦੇ ਮੈਨੇਜਿੰਗ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਕੁਮਾਰ ਮਨੋਜ ਪਾਠਕ ਨੇ ਦ੍ਰਿਸ਼ਯਮ ਫਰੈਂਚਾਇਜ਼ੀ ਦੀ ਸਫਲਤਾ 'ਤੇ ਟਵਿੱਟਰ 'ਤੇ ਇਕ ਪੋਸਟ ਸ਼ੇਅਰ ਕੀਤੀ ਹੈ। ਉਨ੍ਹਾਂ ਨੇ ਆਪਣੀ ਪੋਸਟ 'ਚ ਲਿਖਿਆ ਹੈ ਕਿ 'ਦ੍ਰਿਸ਼ਯਮ' ਫਿਲਮ ਨੇ ਬੜੀ ਹੁਸ਼ਿਆਰੀ ਨਾਲ ਮਾਰਕੀਟ 'ਚ ਆਪਣੀ ਜਗ੍ਹਾ ਬਣਾਈ ਹੈ। ਇਸ ਫਿਲਮ ਦੀ ਹੁਣ ਦੁਨੀਆ ਭਰ ਤੋਂ ਮੰਗ ਕੀਤੀ ਜਾ ਰਹੀ ਹੈ। ਦ੍ਰਿਸ਼ਯਮ ਫਿਲਮ ਦੀ ਸਫਲਤਾ ਦਾ ਕਾਰਨ ਫਿਲਮ ਦੀ ਦਮਦਾਰ ਕਹਾਣੀ ਹੈ ਜਿਸ ਨੇ ਵਿਸ਼ਵ ਪੱਧਰ 'ਤੇ ਇਸ ਦੀ ਮੰਗ ਬਣਾਈ ਹੈ। ਇਸ ਫਿਲਮ ਵਿੱਚ ਉਹ ਸਭ ਕੁਝ ਹੈ ਜੋ ਦਰਸ਼ਕ ਨੂੰ ਚਾਹੀਦਾ ਹੈ। ਜਿਵੇਂ ਹਾਈ ਐਂਡ ਡਰਾਮਾ, ਭਾਵਨਾਵਾਂ, ਲੜਾਈ, ਸਸਪੈਂਸ। ਜਿਸ ਦੀ ਬਦੌਲਤ ਅੱਜ ਇਹ ਫਿਲਮ ਸਾਤਵੇ ਅਸਮਾਨ ਦੀ ਕਾਮਯਾਬੀ ਹਾਸਲ ਕਰ ਸਕੀ ਹੈ। ਇਸ ਮਲਿਆਲਮ ਫਿਲਮ ਦੇ ਰੀਮੇਕ ਨੇ ਹਿੰਦੀ, ਕੰਨੜ, ਤੇਲਗੂ, ਤਾਮਿਲ, ਸਿੰਹਾਲੀ ਅਤੇ ਚੀਨੀ ਸਮੇਤ ਕਈ ਭਾਸ਼ਾਵਾਂ ਵਿੱਚ ਸਫਲਤਾਪੂਰਵਕ ਪ੍ਰਦਰਸ਼ਨ ਕੀਤਾ ਹੈ। 


ਇਹ ਵੀ ਪੜ੍ਹੋ: ਮੁੰਬਈ ਦੀਆਂ ਸੜਕਾਂ 'ਤੇ ਸਬਜ਼ੀ ਖਰੀਦਦੇ ਨਜ਼ਰ ਆਏ ਦਿਲਜੀਤ ਦੋਸਾਂਝ, ਗਾਇਕ ਦੀ ਸਾਦਗੀ ਦੇ ਕਾਇਲ ਹੋਏ ਫੈਨਜ਼