Dharmendra Third Marriage: ਬਾਲੀਵੁੱਡ ਐਕਟਰ ਤੇ ਫਿਲਮ ਇੰਡਸਟਰੀ ਦੇ ਹੀਮੈਨ ਧਰਮਿੰਦਰ ਇੰਨੀਂ ਦਿਨੀਂ ਖੂਬ ਸੁਰਖੀਆਂ 'ਚ ਹਨ। ਦਰਅਸਲ, ਧਰਮਿੰਦਰ ਨੇ 88 ਦੀ ਉਮਰ 'ਚ ਤੀਜਾ ਵਿਆਹ ਕਰਵਾ ਲਿਆ ਹੈ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਆਓ ਤੁਹਾਨੂੰ ਦੱਸਦੇ ਹਾਂ ਕਿ ਧਰਮਿੰਦਰ ਨੇ ਕਿਸ ਦੇ ਨਾਲ 7 ਫੇਰੇ ਲਏ ਹਨ। ਹੇਮਾ ਮਾਲਿਨੀ ਅਤੇ ਧਰਮਿੰਦਰ ਨੇ ਵਿਆਹ ਦੇ 44 ਸਾਲ ਪੂਰੇ ਕਰ ਲਏ ਹਨ। ਇਸ ਖਾਸ ਮੌਕੇ 'ਤੇ ਅਭਿਨੇਤਰੀ ਨੇ ਆਪਣੇ ਪਤੀ ਨਾਲ ਦੁਬਾਰਾ ਵਿਆਹ ਕਰ ਲਿਆ। ਇਸ ਤੋਂ ਇਲਾਵਾ ਉਸ ਨੇ ਇੰਸਟਾਗ੍ਰਾਮ 'ਤੇ ਧਰਮਿੰਦਰ ਨਾਲ ਇਕ ਖੂਬਸੂਰਤ ਤਸਵੀਰ ਸ਼ੇਅਰ ਕੀਤੀ ਹੈ। ਜਿਸ 'ਚ ਇਹ ਜੋੜੀ ਕਾਫੀ ਕਿਊਟ ਲੱਗ ਰਹੀ ਹੈ।
ਇਹ ਵੀ ਪੜ੍ਹੋ: ਅਨਮੋਲ ਕਵਾਤਰਾ ਪਰਿਵਾਰ ਸਣੇ ਗੁਰਦੁਆਰਾ ਨਾਨਕਸਰ ਕਲੇਰਾ ਹੋਇਆ ਨਤਮਸਤਕ, ਸਰਬੱਤ ਦੇ ਭਲੇ ਲਈ ਕੀਤੀ ਅਰਦਾਸ
ਹੇਮਾ ਮਾਲਿਨੀ ਨੇ ਵਰ੍ਹੇਗੰਢ ਦੀ ਫੋਟੋ ਕੀਤੀ ਸਾਂਝੀ
ਹੇਮਾ ਮਾਲਿਨੀ ਦੇ ਇੰਸਟਾਗ੍ਰਾਮ ਅਕਾਊਂਟ ਤੋਂ ਸ਼ੇਅਰ ਕੀਤੀ ਗਈ ਇਸ ਤਸਵੀਰ ਵਿੱਚ ਹੇਮਾ ਅਤੇ ਧਰਮਿੰਦਰ ਆਪਣੇ ਘਰ ਬੈਠੇ ਨਜ਼ਰ ਆ ਰਹੇ ਹਨ। ਉਸ ਦੇ ਪਿੱਛੇ ਕੁਝ ਕਿਤਾਬਾਂ ਰੱਖੀਆਂ ਹੋਈਆਂ ਹਨ ਅਤੇ ਕੰਧ 'ਤੇ ਤਸਵੀਰਾਂ ਟੰਗੀਆਂ ਹੋਈਆਂ ਹਨ। ਹੇਮਾ ਅਤੇ ਧਰਮਿੰਦਰ ਇਕੱਠੇ ਕਾਫੀ ਖੁਸ਼ ਨਜ਼ਰ ਆ ਰਹੇ ਹਨ। ਇਸ ਖਾਸ ਮੌਕੇ ਲਈ ਹੇਮਾ ਮਾਲਿਨੀ ਨੇ ਸਫੇਦ ਅਤੇ ਲਾਲ ਰੰਗ ਦੀ ਸਾੜ੍ਹੀ ਪਹਿਨੀ ਸੀ। ਇਸ ਦੇ ਨਾਲ ਹੀ ਉਸ ਨੇ ਇੱਕ ਹੈਵੀ ਹਾਰ ਵੀ ਪਾਇਆ ਹੋਇਆ ਹੈ। ਉਹ ਆਪਣੇ ਮੱਥੇ 'ਤੇ ਸਿੰਦੂਰ ਅਤੇ ਬਿੰਦੀ ਲਗਾਏ ਬਹੁਤ ਪਿਆਰੀ ਲੱਗ ਰਹੀ ਹੈ। ਧਰਮਿੰਦਰ ਸਧਾਰਨ ਪੀਚ ਕੱਲਰ ਦੀ ਕਮੀਜ਼ ਵਿੱਚ ਨਜ਼ਰ ਆ ਰਹੇ ਹਨ।
ਵੀਡੀਓ ਸ਼ੇਅਰ ਕਰ ਪਤੀ 'ਤੇ ਕੀਤੀ ਪਿਆਰ ਦੀ ਬਰਸਾਤ
ਤਸਵੀਰ ਸ਼ੇਅਰ ਕਰਦੇ ਹੋਏ ਅਦਾਕਾਰਾ ਨੇ ਲਿਖਿਆ, 'ਸਾਡੀ ਵਿਆਹ ਦੀ ਵਰ੍ਹੇਗੰਢ ਦੀਆਂ ਤਸਵੀਰਾਂ'। ਇਸ ਤੋਂ ਪਹਿਲਾਂ ਸਵੇਰੇ ਹੇਮਾ ਨੇ ਆਪਣੇ ਅਕਾਊਂਟ ਤੋਂ ਇਕ ਵੀਡੀਓ ਸ਼ੇਅਰ ਕੀਤੀ ਸੀ। ਇਸ ਵੀਡੀਓ 'ਚ ਧਰਮਿੰਦਰ ਨਾਲ ਉਸ ਦੀਆਂ ਕੁਝ ਪੁਰਾਣੀਆਂ ਤਸਵੀਰਾਂ ਸਨ। ਵੀਡੀਓ ਦੇ ਨਾਲ ਅਦਾਕਾਰਾ ਨੇ ਲਿਖਿਆ, 'ਅੱਜ ਸਾਡੇ ਵਿਆਹ ਦੀ 44ਵੀਂ ਵਰ੍ਹੇਗੰਢ ਹੈ। ਇਸ ਸਫ਼ਰ ਵਿੱਚ ਸਾਡੇ ਕੋਲ ਦੋ ਖੂਬਸੂਰਤ ਧੀਆਂ ਅਤੇ ਪਿਆਰੇ ਪੋਤੇ-ਪੋਤੀਆਂ ਹਨ। ਅਸੀਂ ਪਿਆਰ ਦੀ ਦੁਨੀਆਂ ਵਿੱਚ ਗੁਆਚ ਗਏ ਹਾਂ। ਸਾਡੇ ਪ੍ਰਸ਼ੰਸਕਾਂ ਦਾ ਪਿਆਰ ਬਰਕਰਾਰ ਹੈ, ਮੈਂ ਜ਼ਿੰਦਗੀ ਵਿੱਚ ਹੋਰ ਕੀ ਮੰਗ ਸਕਦੀ ਹਾਂ। ਇਸ ਤੋਹਫ਼ੇ ਲਈ ਰੱਬ ਦਾ ਧੰਨਵਾਦ।"
ਧਰਮਿੰਦਰ-ਹੇਮਾ ਦੀ ਪ੍ਰੇਮ ਕਹਾਣੀ
ਧਰਮਿੰਦਰ ਅਤੇ ਹੇਮਾ ਦੀ ਪ੍ਰੇਮ ਕਹਾਣੀ ਦੀ ਗੱਲ ਕਰੀਏ ਤਾਂ ਹੇਮਾ ਤੋਂ ਪਹਿਲਾਂ ਧਰਮਿੰਦਰ ਦਾ ਵਿਆਹ ਪ੍ਰਕਾਸ਼ ਕੌਰ ਨਾਲ ਹੋਇਆ ਸੀ, ਪਰ ਇਸ ਤੋਂ ਬਾਅਦ ਵੀ ਉਨ੍ਹਾਂ ਦਾ ਪਿਆਰ ਬਰਕਰਾਰ ਸੀ। ਹੇਮਾ ਅਤੇ ਧਰਮਿੰਦਰ ਸ਼ੂਟਿੰਗ ਦੌਰਾਨ ਲੁਕ-ਛਿਪ ਕੇ ਮਿਲਦੇ ਸਨ। ਹੇਮਾ ਦੇ ਪਿਤਾ ਨਹੀਂ ਚਾਹੁੰਦੇ ਸਨ ਕਿ ਉਹ ਧਰਮਿੰਦਰ ਨਾਲ ਵਿਆਹ ਕਰੇ। ਪਰ ਧਰਮਿੰਦਰ ਆਪਣੇ ਫੈਸਲੇ 'ਤੇ ਅੜੇ ਰਹੇ ਅਤੇ ਉਨ੍ਹਾਂ ਨੇ 2 ਮਈ 1980 ਨੂੰ ਹੇਮਾ ਨਾਲ ਸੱਤ ਫੇਰੇ ਲੈ ਲਏ।