ਮੁੰਬਈ: ਐਕਟਰ ਧਰਮਿੰਦਰ ਨੂੰ ਹਾਲ ਹੀ ‘ਚ ਖਾਰ, ਮੁੰਬਰੀ ਦੇ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ। ਜਦਕਿ ਹੁਣ ਉਨ੍ਹਾਂ ਦੀ ਸਿਹਤ ਸੁਧਾਰ ਹੈ। ਸੋਮਵਾਰ ਸ਼ਾਮ ਨੂੰ ਉਹ ਹਸਪਤਾਲ ਵਿੱਚੋਂ ਛੁੱਟੀ ਕਰ ਆਪਣੇ ਘਰ ਵਾਪਸੀ ਕਰ ਚੁੱਕੇ ਹਨ। ਖ਼ਬਰਾਂ ਮੁਤਾਬਕ 83 ਸਾਲ ਦੇ ਧਰਮਿੰਦਰ ਨੂੰ ਪਿਛਲੇ ਹਫਤੇ ਡੇਂਗੂ ਡਿਟੇਕਟ ਹੋਇਆ ਸੀ। ਇਸ ਕਰਕੇ ਬੌਬੀ ਦਿਓਲ ਨੇ ਉਨ੍ਹਾਂ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਸੀ।

ਜਾਣਕਾਰੀ ਮੁਤਾਬਕ ਧਰਮਿੰਦਰ ਜਲਦੀ ਘਰ ਜਾਣਾ ਚਾਹੁੰਦੇ ਸੀ। ਇਸ ਲਈ ਉਨ੍ਹਾਂ ਨੂੰ ਤਿੰਨ ਦਿਨ ਬਾਅਦ ਡਿਸਚਾਰਜ ਕਰ ਦਿੱਤਾ ਗਿਆ। ਸੰਨੀ ਦਿਓਲ ਉਨ੍ਹਾਂ ਨੂੰ ਲੈ ਕੇ ਮੁੰਬਈ ਵਾਲੇ ਘਰ ਆਏ। ਜ਼ਿਆਦਾ ਸਮਾਂ ਉਹ ਲੋਨਾਲਾ ਸਥਿਤ ਫਾਰਮ-ਹਾਊਸ ‘ਤੇ ਹੁੰਦੇ ਹਨ ਪਰ ਸਿਹਤ ਕਰਕੇ ਫਾਰਮ ਹਾਊਸ ਜਾਣ ਦਾ ਉਨ੍ਹਾਂ ਦਾ ਅਜੇ ਕੋਈ ਪਲਾਨ ਨਹੀਂ।

ਕੁਝ ਸਮਾਂ ਪਹਿਲਾਂ ਧਰਮ ਆਪਣੇ ਬੇਟੇ ਸੰਨੀ ਦਿਓਲ ਤੇ ਪੋਤੇ ਕਰਨ ਦਿਓਲ ਨਾਲ ਪੋਤੇ ਦੀ ਫ਼ਿਲਮ ‘ਪਲ ਪਲ ਦਿਲ ਕੇ ਪਾਸ’ ਨੂੰ ਪ੍ਰਮੋਟ ਕਰਦੇ ਨਜ਼ਰ ਆਏ ਸੀ। ਫ਼ਿਲਮ ਨੂੰ ਸੰਨੀ ਦਿਓਲ ਨੇ ਹੀ ਡਾਇਰੈਕਟ ਕੀਤਾ ਸੀ। ਇਸ ਫ਼ਿਲਮ ਨਾਲ ਕਰਨ ਦਿਓਲ ਨੇ ਬਾਲੀਵੁੱਡ ਡੈਬਿਊ ਕੀਤਾ ਹੈ।