'ਗਰਮ-ਧਰਮ' ਦੀ ਕਾਮਯਾਬੀ ਤੋਂ ਖੁਸ਼ ਹੋਏ 'ਹੀ-ਮੈਨ' ਧਰਮਿੰਦਰ, ਇਸ ਨਾਂ ਨਾਲ ਖੋਲ੍ਹ ਰਹੇ ਨੇ ਰੈਸਤਰਾਂ
ਏਬੀਪੀ ਸਾਂਝਾ | 12 Feb 2020 04:40 PM (IST)
ਬਾਲੀਵੁੱਡ ਦੇ ਹੀਮੈਨ ਕਹਟੇ ਜਾਂਦੇ ਧਰਮਿੰਦਰ ਅਕਸਰ ਹੀ ਆਪਣੀ ਜ਼ਿੰਦਗੀ ਦੀਆਂ ਗੱਲਾਂ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੇ ਰਹਿੰਦੇ ਹਨ। ਹੁਣ ਉਨ੍ਹਾਂ ਨੇ ਆਪਣੇ ਫੈਨਸ ਦੇ ਲਈ ਇੱਕ ਧਮਾਕੇਦਾਰ ਖ਼ਬਰ ਨੂੰ ਸ਼ਾਂਝਾ ਕੀਤਾ ਹੈ।
ਮੁੰਬਈ: ਬਾਲੀਵੁੱਡ ਦੇ ਹੀਮੈਨ ਕਹਟੇ ਜਾਂਦੇ ਧਰਮਿੰਦਰ ਅਕਸਰ ਹੀ ਆਪਣੀ ਜ਼ਿੰਦਗੀ ਦੀਆਂ ਗੱਲਾਂ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੇ ਰਹਿੰਦੇ ਹਨ। ਹੁਣ ਉਨ੍ਹਾਂ ਨੇ ਆਪਣੇ ਫੈਨਸ ਦੇ ਲਈ ਇੱਕ ਧਮਾਕੇਦਾਰ ਖ਼ਬਰ ਨੂੰ ਸ਼ਾਂਝਾ ਕੀਤਾ ਹੈ। ਧਰਮ ਨੇ ਆਪਣੇ 'ਗਰਮ-ਧਰਮ' ਢਾਬੇ ਦੀ ਕਾਮਯਾਬੀ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਉਹ ਜਲਦੀ ਹੀ ਇੱਕ ਨਵਾਂ ਰੈਸਤਰਾਂ ਵੀ ਖੋਲ੍ਹਣ ਜਾ ਰਹੇ ਹਨ। ਜੀ ਹਾਂ, ਹੁਣ ਧਰਮਿੰਦਰ ਆਪਣੇ ਫ਼ਿਲਮੀ ਨਾਂ 'ਹੀ-ਮੈਨ' ਦੇ ਨਾਂ ਨਾਲ ਇੱਕ ਰੈਸਤਰਾਂ ਖੋਲ੍ਹਣ ਜਾ ਰਹੇ ਹਨ। ਜਿਸ ਨਾਲ ਉਨ੍ਹਾਂ ਦੇ ਚਾਹੁੰਣਵਾਲਿਆਂ ਨੂੰ ਹੁਣ ਟੈਸਟੀ ਫੁੱਡ ਵੀ ਮਿਲੇਗਾ। ਇਹੀ ਨਹੀਂ ਉਨ੍ਹਾਂ ਦੇ ਇਸ ਰੈਸਤਰਾਂ ਦੀ ਖਾਸਿਅਤ ਹੋਵੇਗੀ ਕਿ ਇਸ 'ਚ ਖਾਣ 'ਚ ਇਸਤੇਮਾਲ ਚੀਜ਼ਾਂ ਸਿੱਧੇ ਤੀਰ 'ਤੇ ਖੇਤਾਂ ਚੋਂ ਆਉਣਗੀਆਂ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਧਰਮ ਨੇ ਆਪਣੇ ਟਵੀਟਰ ਅਕਾਉਂਟ 'ਤੇ ਇੱਕ ਪੋਸਟ ਸ਼ੇਅਰ ਕਰ ਇਸ ਨੂੰ ਕੈਪਸ਼ਨ ਦਿੱਤਾ ਹੈ। ਉਨ੍ਹਾਂ ਲਿਖਿਆ, "ਪਿਆਰੇ ਮਿੱਤਰੋ, ਮੇਰੇ ਰੈਸਟੋਰੈਂਟ 'ਗਰਮ ਧਰਮ ਢਾਬਾ' ਦੀ ਸਫਲਤਾ ਤੋਂ ਬਾਅਦ, ਹੁਣ ਮੈਂ ਐਲਾਨ ਕਰ ਰਿਹਾ ਹਾਂ ਕਿ ਅਸੀਂ ਖੇਤਾਂ ਤੋਂ ਸਿੱਧਾ ਖਾਨੇ ਦੀ ਮੇਜ ਦਾ ਕੰਸੈਪਟ ਵਾਲੇ ਰੈਸਟੋਰੈਂਟ ‘ਹੀ ਮੈਨ’ ਸ਼ੁਰੂ ਕਰਨ ਜਾ ਰਿਹਾ ਹਾਂ। ਮੈਂ ਤੁਹਾਡੇ ਪਿਆਰ ਅਤੇ ਸਤਿਕਾਰ ਦਾ ਦਿਲੋਂ ਸਤਿਕਾਰ ਕਰਦਾ ਹਾਂ। ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਪਿਆਰ ... ਤੁਹਾਡਾ ਧਰਮ।" ਦੱਸ ਦਈਏ ਕਿ ਇਸ ਰੈਸਤਰਾਂ ਦੀ ਸ਼ੁਰੂਆਤ 14 ਫਰਵਰੀ ਯਾਨੀ ਵੈਲਨਟਾਈਨ ਡੇਅ ਤੋਂ ਹਰਿਆਣਾ ਦੇ ਕਰਨਾਲ ਹਾਈਵੇਅ 'ਤੇ ਹੋ ਰਹੀ। ਇਹ ਧਰਮ ਦੇ ਫੈਨਸ ਦੇ ਨਾਲ-ਨਾਲ ਉਨ੍ਹਾਂ ਦੀ ਫੈਮਿਲੀ ਲਈ ਵੀ ਨਵੀਂ ਸੌਗਾਤ ਹੈ।