ਅਮੈਲੀਆ ਪੰਜਾਬੀ ਦੀ ਰਿਪੋਰਟ


Punjabi Singer Kaka: ਪੰਜਾਬੀ ਸਿੰਗਰ ਕਾਕਾ ਅਕਸਰ ਹੀ ਸੁਰਖੀਆਂ 'ਚ ਛਾਇਆ ਰਹਿੰਦਾ ਹੈ। ਹੁਣ ਕਾਕਾ ਗਾਇਕ ਤੋਂ ਬਾਅਦ ਐਕਟਰ ਵੀ ਬਣ ਗਿਆ ਹੈ। ਉਹ ਫਿਲਮ 'ਵਾਈਟ ਪੰਜਾਬ' ਤੋਂ ਐਕਟਿੰਗ ਦੀ ਦੁਨੀਆ 'ਚ ਕਦਮ ਰੱਖਣ ਜਾ ਰਿਹਾ ਹੈ। ਇਸ ਦਰਮਿਆਨ ਕਾਕਾ ਦੀ ਇੱਕ ਤਸਵੀਰ ਸੋਸ਼ਲ ਮੀਡੀਆ 'ਤੇ ਅੱਗ ਵਾਂਗ ਵਾਇਰਲ ਹੋ ਰਹੀ ਹੈ। ਜਿਸ ਵਿੱਚ ਉਹ ਮੁਸਲਿਮ ਪਹਿਰਾਵੇ 'ਚ ਨਜ਼ਰ ਆ ਰਿਹਾ ਹੈ। ਵਾਇਰਲ ਤਸਵੀਰ ਨੇ ਲੋਕਾਂ ਨੂੰ ਸੋਚਾਂ ਵਿੱਚ ਪਾ ਦਿੱਤਾ ਹੈ ਕਿ ਕਾਕਾ ਨੇ ਮੁਸਲਿਮ ਧਰਮ ਅਪਣਾ ਲਿਆ ਹੈ?  


ਇਹ ਵੀ ਪੜ੍ਹੋ: ਮਿਥੁਨ ਚਕਰਵਰਤੀ 'ਤੇ ਟੁੱਟਿਆ ਦੁੱਖਾਂ ਦਾ ਪਹਾੜ, ਮਾਂ ਸ਼ਾਂਤੀਰਾਣੀ ਦਾ ਹੋਇਆ ਦੇਹਾਂਤ


ਗਾਇਕ ਕਾਕਾ ਦੀ ਇਹ ਤਸਵੀਰ ਸੋਸ਼ਲ ਮੀਡੀਆ 'ਤੇ ਅੱਗ ਵਾਂਗ ਵਾਇਰਲ ਹੋ ਰਹੀ ਹੈ। ਇੰਸਟੈਂਟ ਪਾਲੀਵੁੱਡ ਨੇ ਆਪਣੇ ਇੰਸਟਾਗ੍ਰਾਮ ਪੇਜ ਇਹ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਤੇ ਲੋਕਾਂ ਦੀਆਂ ਮਿਲੀ ਜੁਲੀ ਪ੍ਰਤੀਕਿਿਰਿਆਵਾਂ ਦੇਖਣ ਨੂੰ ਮਿਲ ਰਹੀਆ ਹਨ। ਕੋਈ ਕਹਿ ਰਿਹਾ ਹੈ ਕਿ ਧਰਮ ਉਸ ਦਾ ਨਿੱਜੀ ਮਾਮਲਾ ਹੈ ਤੇ ਕੋਈ ਕਹਿ ਰਿਹਾ ਹੈ ਕਿ ਉਸ ਨੂੰ ਧਰਮ ਨਹੀਂ ਬਦਲਣਾ ਚਾਹੀਦਾ ਸੀ। ਇਸ ਸਭ ਦੇ ਦਰਮਿਆਨ ਇਹ ਕੋਈ ਨਹੀਂ ਜਾਣਦਾ ਕਿ ਆਖਰ ਇਸ ਤਸਵੀਰ ਦੀ ਸੱਚਾਈ ਹੈ ਕੀ? ਦੇਖੋ ਇਹ ਤਸਵੀਰ:









ਖੁਦ ਨੂੰ ਨਾਸਤਿਕ ਕਹਿੰਦਾ ਹੈ ਕਾਕਾ
ਕਾਕਾ ਨੇ ਕਈ ਇੰਟਰਵਿਊਜ਼ 'ਚ ਇਹ ਕਿਹਾ ਹੈ ਕਿ ਉਹ ਕਿਸੇ ਧਰਮ ਨੂੰ ਨਹੀਂ ਮੰਨਦਾ। ਇਸ ਦੇ ਨਾਲ ਨਾਲ ਆਪਣੇ ਸੋਸ਼ਲ ਮੀਡੀਆ 'ਤੇ ਵੀ ਉਹ ਦੱਸ ਚੁੱਕਿਆ ਹੈ ਕਿ ਕਿਸੇ ਧਰਮ 'ਚ ਉਸ ਦੀ ਆਸਥਾ ਨਹੀਂ ਹੈ। ਇੱਥੋਂ ਤੱਕ ਕਿ ਕਿਸੇ ਸ਼ਖਸ ਨੇ ਜਦੋਂ ਕਾਕੇ ਦੀ ਲਾਈਬਰੇਰੀ 'ਚ ਕੋਈ ਧਾਰਮਿਕ ਪੁਸਤਕ ਰੱਖੀ ਸੀ, ਤਾਂ ਉਸ ਨੇ ਸਪੈਸ਼ਲ ਸੋਸ਼ਲ ਮੀਡੀਆ 'ਤੇ ਪੋਸਟ ਪਾਈ ਸੀ ਕਿ ਇੱਥੇ ਕੋਈ ਧਾਰਮਿਕ ਗ੍ਰੰਥ ਨਹੀਂ ਰੱਖਣਾ। ਫਿਰ ਅਜਿਹੇ 'ਚ ਉਸ ਦੀ ਇਸ ਤਰ੍ਹਾਂ ਦੀ ਤਸਵੀਰ ਸਾਹਮਣੇ ਆਉਣ ਨਾਲ ਹਰ ਕੋਈ ਹੈਰਾਨ ਹੈ। ਫਿਲਹਾਲ ਹਾਲੇ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਹੈ ਕਿ ਇਹ ਤਸਵੀਰ ਕਿਸੇ ਗਾਣੇ ਜਾਂ ਫਿਲਮ ਦੇ ਸੀਨ ਤੋਂ ਲਈ ਗਈ ਹੈ ਜਾਂ ਕਾਕੇ ਦੀ ਨਿੱਜੀ ਤਸਵੀਰ ਹੈ।


ਵਾਇਰਲ ਤਸਵੀਰ 'ਚ ਕਾਕਾ ਨੇ ਸਿਰ 'ਤੇ ਮੁਸਲਿਮਾਂ ਵਾਲੀ ਟੋਪੀ ਪਾਈ ਹੋਈ ਹੈ। ਹੁਣ ਇਸ ਤਸਵੀਰ ਨੂੰ ਦੇਖ ਕੇ ਇਹ ਕਹਿਣਾ ਗਲਤ ਹੋਵੇਗਾ ਕਿ ਉਸ ਨੇ ਸਚਮੁੱਚ ਮੁਸਲਿਮ ਧਰਮ ਅਪਣਾ ਲਿਆ ਹੈ। ਕਿਉਂਕਿ ਇੱਕ ਕਲਾਕਾਰ ਆਪਣੀ ਜ਼ਿੰਦਗੀ 'ਚ ਬਹੁਤ ਸਾਰੇ ਕਿਰਦਾਰ ਨਿਭਾਉਂਦਾ ਹੈ। ਹੋ ਸਕਦਾ ਹੈ ਕਿ ਇਹ ਤਸਵੀਰ ਕਾਕਾ ਦੀ ਫਿਲਮ ਜਾਂ ਕਿਸੇ ਗਾਣੇ ਤੋਂ ਲਈ ਗਈ ਹੋਵੇ। ਖੈਰ ਗੱਲ ਭਾਵੇਂ ਕੁੱਝ ਵੀ ਹੋਵੇ। ਇਸ ਤਸਵੀਰ ਨੇ ਚਰਚਾਵਾਂ ਦਾ ਬਾਜ਼ਾਰ ਤਾਂ ਗਰਮ ਕਰ ਦਿੱਤਾ ਹੈ।


ਇਹ ਵੀ ਪੜ੍ਹੋ: ਦੇਸ਼ 'ਚ ਉੱਠ ਰਹੇ ਧਰਮਿੰਦਰ-ਹੇਮਾ ਮਾਲਿਨੀ ਦੇ ਵਿਆਹ 'ਤੇ ਸਵਾਲ, ਵਿਰੋਧੀ ਪਾਰਟੀਆਂ ਹੇਮਾ ਦਾ ਨਾਂ ਲੈਕੇ ਭਾਜਪਾ ਨੂੰ ਬਣਾ ਰਹੀਆਂ ਨਿਸ਼ਾਨਾ