Dil Bechara: ਅਦਾਕਾਰ ਸਵਾਸਤੀਕਾ ਮੁਖਰਜੀ ਜਾਨ ਤੋਂ ਮਾਰਨ, ਐਸਿਡ ਅਟੈਕ ਤੇ ਰੇਪ ਦੀ ਧਮਕੀ, ਪੁਲਿਸ ਨੇ ਕੀਤਾ ਗਿਰਫ਼ਤਾਰ
ਏਬੀਪੀ ਸਾਂਝਾ | 18 Jul 2020 11:22 AM (IST)
ਸੁਸ਼ਾਂਤ ਸਿੰਘ ਰਾਜਪੂਤ ਦੀ ਆਖਰੀ ਫਿਲਮ 'ਦਿਲ ਬੇਚਾਰਾ' ਦੀ ਸਵਾਸਤੀਕਾ ਮੁਖਰਜੀ ਨੂੰ ਸੋਸ਼ਲ ਮੀਡੀਆ 'ਤੇ ਐਸਿਡ ਅਟੈਕ ਅਤੇ ਰੇਪ ਦੀਆਂ ਧਮਕੀਆਂ ਮਿਲ ਰਹੀਆਂ ਹਨ। ਅਦਾਕਾਰਾ ਸਵਾਸਤੀਕਾ ਨੇ ਇਸ ਹਰਕਤ ਲਈ ਆਵਾਜ਼ ਉਠਾਈ ਹੈ।
ਸੁਸ਼ਾਂਤ ਸਿੰਘ ਰਾਜਪੂਤ ਦੀ ਆਖਰੀ ਫਿਲਮ 'ਦਿਲ ਬੇਚਾਰਾ' ਦੀ ਸਵਾਸਤੀਕਾ ਮੁਖਰਜੀ ਨੂੰ ਸੋਸ਼ਲ ਮੀਡੀਆ 'ਤੇ ਐਸਿਡ ਅਟੈਕ ਅਤੇ ਰੇਪ ਦੀਆਂ ਧਮਕੀਆਂ ਮਿਲ ਰਹੀਆਂ ਹਨ। ਅਦਾਕਾਰਾ ਸਵਾਸਤੀਕਾ ਨੇ ਇਸ ਹਰਕਤ ਲਈ ਆਵਾਜ਼ ਉਠਾਈ ਹੈ। ਆਪਣੀ ਇੰਸਟਾਗ੍ਰਾਮ ਪੋਸਟ ਦੇ ਜ਼ਰੀਏ ਉਸ ਨੇ ਦੱਸਿਆ ਕਿ ਸੁਸ਼ਾਂਤ ਸਿੰਘ ਰਾਜਪੂਤ ਦੀ ਖੁਦਕੁਸ਼ੀ ਨਾਲ ਜੁੜੇ ਮਾਮਲੇ ਵਿੱਚ ਉਸ ਖਿਲਾਫ ਝੂਠੀ ਖ਼ਬਰਾਂ ਕਾਰਨ ਲੋਕ ਉਸ ਨੂੰ ਜਾਨ ਤੋਂ ਮਾਰਨ ਅਤੇ ਰੇਪ ਦੀਆਂ ਧਮਕੀਆਂ ਦੇ ਰਹੇ ਹਨ। ਉਸ ਨੇ ਇਸ ਦੇ ਸਕਰੀਨ ਸ਼ਾਟ ਵੀ ਸ਼ੇਅਰ ਕੀਤੇ ਹਨ। ਸਵਾਸਤੀਕਾ ਮੁਖਰਜੀ ਨੇ ਲਿਖਿਆ, ਕਿ ਮੇਰੀ ਆਉਣ ਵਾਲੀ ਫਿਲਮ ਦਿਲ ਬੇਚਾਰਾ ਦੇ ਕੋ-ਸਟਾਰ ਸੁਸ਼ਾਂਤ ਰਾਜਪੂਤ ਦੀ ਖ਼ੁਦਕੁਸ਼ੀ ਤੋਂ ਬਾਅਦ ਇੱਕ ਝੂਠੀ ਰਿਪੋਰਟ ਨੇ ਮੇਰੇ ਹਵਾਲੇ ਤੋਂ ਕਿਹਾ ਕਿ ਹੁਣ ਖੁਦਕੁਸ਼ੀ ਕਰਨਾ ਫੈਸ਼ਨ ਬਣ ਗਿਆ ਹੈ, ਇਸ ਤੋਂ ਬਾਅਦ ਹੀ ਮੈਨੂੰ ਜਾਨ ਤੋਂ ਮਾਰਨ ਦੀ ਤੇ ਰੇਪ ਕਰਨ ਦੀਆਂ ਆਨਲਾਈਨ ਧਮਕੀਆਂ ਆਉਣ ਲੱਗ ਗਈਆ ਹਨ। ਸਵਾਸਤੀਕਾ ਮੁਤਾਬਿਕ ਉਸ ਖਿਲਾਫ ਝੂਠੀ ਖ਼ਬਰ ਲਿਖਣ ਵਾਲੇ ਵਿਅਕਤੀ ਨੂੰ ਕੋਲਕਾਤਾ ਸਾਈਬਰ ਕ੍ਰਾਈਮ ਵਿਭਾਗ ਨੇ ਗ੍ਰਿਫਤਾਰ ਕਰ ਲਿਆ ਹੈ। Birthday Special: ਆਊਟਸਾਈਡਰ ਹੋਣ ਦੇ ਬਾਵਜੂਦ ਕਈ ਐਕਟਰੈਸ ਨੂੰ ਟੱਕਰ ਦਿੰਦੀ ਹੈ ਭੂਮੀ ਪੇਡਨੇਕਰ, ਸੋਸ਼ਲ ਕੋਜ਼ ਲਈ ਵੀ ਕਰਦੀ ਹੈ ਕੰਮ ਐਸ਼ਵਰਿਆ ਰਾਏ ਦਾ ਬੁਖਾਰ ਹੋਇਆ ਘੱਟ, ਬੱਚਨ ਪਰਿਵਾਰ ਦੀ ਹਾਲਤ 'ਚ ਸੁਧਾਰ ਸਵਸਥਿਕਾ ਮੁਖਰਜੀ ਨੇ ਅੱਗੇ ਲਿਖਿਆ, "ਜਾਅਲੀ ਖ਼ਬਰਾਂ ਦੇ ਅਧਾਰ 'ਤੇ ਜਿਸ ਵਿਅਕਤੀ ਨੇ ਮੈਨੂੰ ਐਸਿਡ ਹਮਲੇ ਦੀ ਧਮਕੀ ਦਿੱਤੀ ਅਤੇ ਮੇਰੇ ਨਾਲ ਰੇਪ ਕਰਨ ਦੀ ਧਮਕੀ ਦਿਤੀ ਉਸ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ। ਦੋਵਾਂ ਨੇ ਅਦਾਲਤ ਵਿੱਚ ਆਤਮ ਸਮਰਪਣ ਕਰ ਦਿੱਤਾ । ਆਪਣੀ ਪੋਸਟ ਤੋਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸੋਸ਼ਲ ਮੀਡਿਆ ਤੋਂ ਮਿਲਦੀਆਂ ਗਾਲ੍ਹਾਂ ਤੇ ਜਾਨੋ ਮਾਰਨ ਦੀਆ ਗੱਲਾਂ ਤੇ ਚੁੱਪ ਨਾ ਬੈਠੋ ਸਾਈਬਰ ਕ੍ਰਾਈਮ ਖਿਲਾਫ ਬੋਲੋ। ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ