ਮੁੰਬਈ: ਸਾਲ 2020 ਬਾਲੀਵੁੱਡ ਲਈ ਕਾਫੀ ਗ਼ਮਗੀਨ ਭਰਿਆ ਰਿਹਾ। ਇੱਕ ਤੋਂ ਬਾਅਦ ਇੱਕ ਬਾਲੀਵੁੱਡ ਕਲਾਕਾਰ ਇਸ ਦੁਨੀਆਂ ਨੂੰ ਅਲਵਿਦਾ ਕਹਿ ਰਹੇ ਹਨ। ਹੁਣ ਦਲੀਪ ਕੁਮਾਰ ਦੇ ਪਰਿਵਾਰ ਨੂੰ ਗਹਿਰਾ ਸਦਮਾ ਲੱਗਾ ਹੈ। ਉਨ੍ਹਾਂ ਦੇ ਛੋਟੇ ਭਰਾ ਅਸਲਮ ਖਾਨ ਦਾ ਦੇਹਾਂਤ ਹੋ ਗਿਆ।
ਉਹ ਕੋਰੋਨਾ ਪੌਜ਼ੇਟਿਵ ਸਨ। ਬੀਤੇ ਦਿਨੀਂ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਅਸਲਮ ਖਾਨ ਨੂੰ ਸਾਹ ਲੈਣ 'ਚ ਪ੍ਰੇਸ਼ਾਨੀ ਆ ਰਹੀ ਸੀ।
ਦਲੀਪ ਕੁਮਾਰ ਦੇ ਛੋਟੇ ਭਰਾ ਅਹਿਸਾਨ ਖਾਨ ਵੀ ਕੋਰੋਨਾ ਪੌਜ਼ੇਟਿਵ ਹਨ। ਉਨ੍ਹਾਂ ਦੀ ਹਾਲਤ ਵੀ ਗੰਭੀਰ ਬਣੀ ਹੋਈ ਹੈ। ਫਿਲਹਾਲ ਉਹ ਲੀਲਾਵਤੀ ਹਸਪਤਾਲ 'ਚ ਭਰਤੀ ਹਨ ਤੇ ਉਨ੍ਹਾਂ ਨੂੰ ਵੈਂਟੀਲੇਟਰ ਸਪੋਰਟ 'ਤੇ ਰੱਖਿਆ ਗਿਆ ਹੈ।
ਕੋਰੋਨਾ ਮਾਮਲੇ ਵਧਣ 'ਚ ਭਾਰਤ ਦਾ ਪਹਿਲਾ ਨੰਬਰ, 24 ਘੰਟਿਆਂ 'ਚ 69,000 ਨਵੇਂ ਕੇਸ, 1000 ਦੇ ਕਰੀਬ ਮੌਤਾਂ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ