ਸੁਪਰਸਟਾਰ ਦਿਲਜੀਤ ਦੁਸਾਂਝ ਨੇ ਸਾਬਤ ਕੀਤਾ ਹੈ ਕਿ ਉਸ ਦਾ ਦਿਲ ਸੋਨੇ ਦਾ ਹੈ ਦਿਲਜੀਤ ਨੇ ਦਿੱਲੀ ਵਿੱਚ ਵਿਰੋਧ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਲਈ ਸਰਦੀਆਂ ਦੇ ਕੱਪੜੇ ਖਰੀਦਣ ਲਈ 1 ਕਰੋੜ ਰੁਪਏ ਦਾਨ ਕੀਤੇ ਗਏ ਹਨ । ਹਾਲਾਂਕਿ ਦਿਲਜੀਤ ਦੋਸਾਂਝ ਨੇ ਖੁਦ ਆਪ ਇਸ ਬਾਰੇ ਪੁਸ਼ਟੀ ਨਹੀਂ ਕੀਤੀ ਪਰ ਪੰਜਾਬੀ ਗਾਇਕ ਸਿੰਗਾ ਨੇ ਆਪਣੇ ਇੰਸਟਾਗ੍ਰਾਮ ਸਟੋਰੀਜ਼ 'ਤੇ ਇਸ ਖਬਰ ਨੂੰ ਸ਼ੇਅਰ ਕੀਤਾ ।


ਗਾਇਕ ਸਿੰਗਾ ਨੇ ਖੁਲਾਸਾ ਕੀਤਾ ਕਿ ਦਿਲਜੀਤ ਨੇ ਖੁੱਲ੍ਹੇ ਦਿਲ ਨਾਲ ਦਾਨ ਕੀਤਾ ਅਤੇ ਇਸ ਬਾਰੇ ਕੋਈ ਵੱਡਾ ਐਲਾਨ ਨਹੀਂ ਕੀਤਾ। ਇਸ ਪੈਸੇ ਦੀ ਵਰਤੋਂ ਉਨ੍ਹਾਂ ਬਜ਼ੁਰਗ ਕਿਸਾਨਾਂ ਲਈ ਊਨੀ ਕੱਪੜੇ ਅਤੇ ਕੰਬਲ ਖਰੀਦਣ ਲਈ ਕੀਤੀ ਜਾਏਗੀ ਜੋ ਇਸ ਸਮੇਂ ਦਿੱਲੀ ਵਿੱਚ ਕੜਾਕੇ ਦੀ ਠੰਡ ਵਿਚ ਡਟੇ ਹੋਏ ਹਨ ਅਤੇ ਖੇਤੀ ਕਾਨੂੰਨਾਂ ਵਿਰੁੱਧ ਆਪਣਾ ਵਿਰੋਧ ਜਾਰੀ ਰੱਖਿਆ ਹੋਇਆ ਹੈ।


ਖੇਤੀ ਕਾਨੂੰਨਾਂ 'ਤੇ ਕੇਂਦਰ ਨੇ ਪਾਈ ਪਾਣੀ 'ਚ ਮਧਾਣੀ! ਪੰਜ ਘੰਟੇ ਚੱਲੀ ਬੈਠਕ ਮੁੜ ਰਹੀ ਬੇਨਤੀਜਾ, 9 ਦਸੰਬਰ ਨੂੰ ਹੋਵੇਗੀ ਅਗਲੀ ਮੀਟਿੰਗ


ਸਿੰਗਾ ਨੇ ਆਪਣੀ ਵੀਡੀਓ 'ਚ ਕਿਹਾ ਕਿ ਦਿਲਜੀਤ ਦੋਸਾਂਝ ਨੂੰ ਸਲੂਟ ਆ ਜੋ ਏਨਾ ਵੱਡਾ ਕੰਮ ਕੀਤਾ। ਇਕ ਕਰੋੜ ਦੀ ਰਕਮ ਕੋਈ ਛੋਟੀ ਰਕਮ ਨਹੀਂ ਹੁੰਦੀ। ਉਹ ਵੀ ਚੁੱਪ ਚਪੀਤੇ ਦਾਨ ਕੀਤਾ। ਇਥੇ ਕੋਈ 10 ਰੁਪਏ ਦਾਨ ਕਰੇ ਤਾਂ ਢੰਡੋਰਾ ਪਿੱਟ ਦਿੰਦਾ ਹੈ। ਦਿਲਜੀਤ ਵੀਰ ਲਈ ਬਹੁਤ ਸਾਰੀ ਰਿਸਪੈਕਟ ਤੇ ਪਿਆਰ।


ਇਸ ਤੋਂ ਇਲਾਵਾ ਦਿਲਜੀਤ ਦੋਸਾਂਝ ਇਨੀ ਦਿਨੀ ਟਵਿੱਟਰ ਤੇ ਵੀ ਟਰੈਂਡਿੰਗ 'ਤੇ ਚੱਲ ਰਹੇ ਹਨ। ਉਸਦਾ ਕਾਰਨ ਹੈ ਦਿਲਜੀਤ ਦੇ ਕੰਗਨਾ ਰਣੌਤ ਨੂੰ ਜਵਾਬ 'ਤੇ ਕਿਸਾਨਾਂ ਦਾ ਸਮਰਥਨ ਦੇਣਾ। ਟਰੈਂਡਿੰਗ 'ਚ ਹੋਣ ਕਾਰਨ ਦਿਲਜੀਤ ਦੇ ਸੋਸ਼ਲ ਮੀਡੀਆ 'ਤੇ ਫੋਲੋਅਰਜ਼ 'ਚ ਵੀ ਵਾਧਾ ਹੋਇਆ ਹੈ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ