ਬਰਨਾਲਾ: ਖੇਤੀਬਾੜੀ ਖੇਤੀਬਾੜੀ ਕਾਨੂੰਨ ਸੰਘਰਸ਼ ਵਿੱਚ ਜ਼ਿਲ੍ਹਾ ਬਰਨਾਲਾ ਤੋਂ ਹੁਣ ਤੱਕ 4 ਕਿਸਾਨਾਂ ਦੀ ਮੌਤ ਹੋ ਚੁੱਕੀ ਹੈ। ਜਿਨ੍ਹਾਂ ਨੂੰ ਕਿਸਾਨ ਜਥੇਬੰਦੀਆਂ ਵੱਲੋਂ ਸ਼ਹੀਦ ਦਾ ਦਰਜਾ ਦਿੱਤਾ ਗਿਆ ਹੈ। ਦੱਸ ਦਈਏ ਕਿ ਬੀਕੇਯੂ ਦਕੌਂਡਾ ਪੰਜਾਬ ਦੇ ਮੀਤ ਪ੍ਰਧਾਨ ਮਨਜੀਤ ਸਿੰਘ ਧਨੇਰ ਨੇ ਕਿਸਾਨਾਂ ਦੀ ਸ਼ਹਾਦਤ ਨੂੰ ਸੰਘਰਸ਼ ਦਾ ਨਾਂ ਦਿੱਤਾ ਅਤੇ ਉਨ੍ਹਾਂ ਕਿਹਾ ਕਿ ਅਜੇ ਹੋਰ ਕਈ ਕੁਰਬਾਨੀਆਂ ਹੋਣਗੀਆਂ।

ਦੱਸ ਦਈਏ ਕਿ ਕਿਸਾਨ ਕਾਹਨ ਸਿੰਘ ਦੀ ਪਿਛਲੇ ਦਿਨੀਂ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ। ਉਨ੍ਹਾਂ ਦੀ ਅੰਤਿਮ ਅਰਦਾਸ ਵਿੱਚ ਅੱਜ ਇੱਕ ਵਿਸ਼ਾਲ ਸ਼ਹੀਦ ਸ਼ਰਧਾਂਜਲੀ ਸਮਾਰੋਹ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਤਕਰੀਬਨ 12 ਕਿਸਾਨੀ ਜਥੇਬੰਦੀਆਂ ਨੇ ਸ਼ਹੀਦ ਕਿਸਾਨ ਦੇ ਪਰਿਵਾਰ ਨਾਲ ਹਿੱਸਾ ਲਿਆ ਅਤੇ ਉਨ੍ਹਾਂ ਨੂੰ ਸਨਮਾਨਿਤ ਕੀਤਾ। ਇਸ ਦੇ ਨਾਲ ਹੀ 500000 ਲੱਖ ਰੁਪਏ ਦਾ ਚੈੱਕ ਵੀ ਦਿੱਤਾ। ਸ਼ਰਧਾਂਜਲੀ ਸਭਾ ਵਿਖੇ ਖੇਤੀ ਕਾਨੂੰਨਾਂ ਦਾ ਵਿਰੋਧ ਕਰਦਿਆਂ ਇੱਕ ਨੁਕੜ ਨਾਟਕ ਵੀ ਕੀਤਾ ਗਿਆ।



ਇਸ ਦੇ ਨਾਲ ਹੀ ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਦਕੌਂਡਾ ਦੇ ਪੰਜਾਬ ਕਿਸਾਨ ਮਨਜੀਤ ਸਿੰਘ ਧਨੇਰ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਸੰਘਰਸ਼ ਲੰਮੇ ਸਮੇਂ ਤਕ ਜਾਰੀ ਰਹੇਗਾ ਅਤੇ ਇਸ ਸੰਘਰਸ਼ ਵਿੱਚ ਅਜੇ ਬਹੁਤ ਕੁਰਬਾਨੀਆਂ ਹੋਣੀਆਂ ਬਾਕੀ ਹਨ ਪਰ ਅਸੀਂ ਸਾਰੇ ਉਦੋਂ ਤੱਕ ਡੱਟੇ ਰਹਾਂਗੇ ਜਦੋਂ ਤੱਕ ਖੇਤੀ ਕਾਨੂੰਨ ਬਿੱਲ ਨੂੰ ਰੱਦ ਨਹੀਂ ਕੀਤਾ ਜਾਂਦਾ।

ਇਸ ਸ਼ਹੀਦੀ ਸਮਾਗਮ ਵਿੱਚ ਸ਼ਹੀਦ ਕਿਸਾਨ ਕਾਹਨ ਸਿੰਘ ਦੇ ਪਰਿਵਾਰ ਨੇ ਵੀ ਜਥੇਬੰਦੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜੇ ਵੀ ਖੇਤੀਬਾੜੀ ਕਾਨੂੰਨ ਬਿੱਲਾਂ ਲਈ ਸੰਘਰਸ਼ ਜਾਰੀ ਹੈ ਜੋ ਜਾਰੀ ਰਹੇਗਾ, ਜਿਸ ਸੰਘਰਸ਼ ਨੂੰ ਉਸਦੇ ਪਿਤਾ ਅਧੂਰਾ ਛੱਡ ਗਏ ਸੀ ਉਸ ਨੂੰ ਪੂਰਾ ਕੀਤਾ ਜਾਵੇਗਾ।

Farmers Protest 'ਚ ਕਿਸਾਨਾਂ ਦੇ ਨਾਲ ਖੜੇ ਪੰਜਾਬੀ ਸਟਾਰਸ, ਅਮਰੀਕਾ ਤੋਂ ਆ ਦਿਲਜੀਤ ਨੇ ਜਿੱਤ ਲਿਆ ਦਿਲ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904