Diljit Dosanjh At Coachella 2023: ਪੰਜਾਬੀ ਐਕਟਰ ਤੇ ਸਿੰਗਰ ਦਿਲਜੀਤ ਦੋਸਾਂਝ ਉਹ ਨਾਮ ਹੈ, ਜੋ ਹਰ ਕਿਸੇ ਦੇ ਦਿਲ 'ਤੇ ਲਿਿਖਿਆ ਹੋਇਆ ਹੈ। ਉਨ੍ਹਾਂ ਨੇ ਆਪਣੀ ਗਾਇਕੀ ਤੇ ਕਮਾਲ ਦੀ ਐਕਟਿੰਗ ਦੇ ਟੈਲੇਂਟ ਨਾਲ ਦੁਨੀਆ ਭਰ 'ਚ ਨਾਮ ਕਮਾਇਆ ਹੈ। 


ਇਹ ਵੀ ਪੜ੍ਹੋ: 'ਫੈਮਿਲੀ 420' ਦੇ ਰੋਡੂ ਉਰਫ ਦਮਨ ਸੰਧੂ ਨੂੰ ਹੁਣ ਪਛਾਨਣਾ ਔਖਾ, ਲੱਗਦਾ ਹੈ ਬੇਹੱਦ ਹੈਂਡਸਮ, ਜਾਣੋ ਕੀ ਕਰ ਰਿਹਾ ਅੱਜ ਕੱਲ


ਦਿਲਜੀਤ ਦੋਸਾਂਝ ਕੱਲ੍ਹ ਯਾਨਿ ਕਿ 16 ਅਪ੍ਰੈਲ (ਭਾਰਤੀ ਸਮੇਂ ਦੇ ਮੁਤਾਬਕ) ਨੂੰ ਕੈਲੀਫੋਰਨੀਆ 'ਚ ਹੋਣ ਵਾਲੇ ਸਭ ਤੋਂ ਵੱਡੇ ਈਵੈਂਟ ਕੋਚੈਲਾ 2023 'ਚ ਇਤਿਹਾਸ ਰਚਣ ਜਾ ਰਹੇ ਹਨ। ਦਿਲਜੀਤ ਦੋਸਾਂਝ 16 ਅਪ੍ਰੈਲ ਨੂੰ ਕੋਚੈਲਾ 'ਚ ਪਰਫਾਰਮ ਕਰਦੇ ਨਜ਼ਰ ਆਉਣਗੇ। ਇਸ ਨੂੰ ਲੈਕੇ ਉਹ ਕਾਫੀ ਐਕਸਾਇਟਡ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਆਪਣੀ ਖੁਸ਼ੀ ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਸ਼ੇਅਰ ਕੀਤੀ ਹੈ। ਉਨ੍ਹਾਂ ਨੇ ਆਪਣੀ ਇੱਕ ਪੁਰਾਣੀ ਵੀਡੀਓ ਕਲਿੱਪ ਇੰਸਟਾਗ੍ਰਾਮ ਸਟੋਰੀ 'ਤੇ ਸ਼ੇਅਰ ਕੀਤੀ, ਜਿਸ 'ਤੇ ਉਨ੍ਹਾਂ ਨੇ ਲਿਿਖਿਆ, 'ਕੋਚੈਲਾ, ਕੱਲ ਪੈਣਗੇ ਭੰਗੜੇ।' ਦੇਖੋ ਇਹ ਪੋਸਟ:




ਇਸ ਦੇ ਨਾਲ ਨਾਲ ਦਿਲਜੀਤ ਦੋਸਾਂਝ ਕੱਲ੍ਹ ਦੀ ਕੋਚੈਲਾ ਪਰਫਾਰਮੈਂਸ ਲਈ ਪੂਰੀ ਤਿਆਰੀ ਕਰਨ 'ਚ ਰੁੱਝੇ ਹੋਏ ਹਨ। ਇਸ ਦੀਆਂ ਤਸਵੀਰਾਂ ਵੀ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਦੋਸਾਂਝ ਰਿਹਰਸਲ ਯਾਨਿ ਅਭਿਆਸ ਕਰਦੇ ਨਜ਼ਰ ਆ ਰਹੇ ਹਨ। ਅਭਿਆਸ ਦੇ ਨਾਲ ਨਾਲ ਉਨ੍ਹਾਂ ਨੇ ਆਪਣੀ ਟੀਮ ਦੇ ਨਾਲ ਖੂਬ ਮਸਤੀ ਵੀ ਕੀਤੀ। ਦੇਖੋ ਇਹ ਤਸਵੀਰਾਂ:









ਕਾਬਿਲੇਗ਼ੌਰ ਹੈ ਕਿ ਦਿਲਜੀਤ ਦੋਸਾਂਝ ਕੋਚੈਲਾ 'ਚ ਪਰਫਾਰਮ ਕਰਨ ਵਾਲੇ ਪਹਿਲੇ ਭਾਰਤੀ ਕਲਾਕਾਰ ਹਨ। ਇਹ ਆਪਣੇ ਆਪ 'ਚ ਵੱਡੀ ਗੱਲ ਤਾਂ ਹੈ ਹੀ ਨਾਲ ਹੀ ਪੂਰੀ ਦੁਨੀਆ 'ਚ ਵੱਸਦੇ ਪੰਜਾਬੀਆਂ ਲਈ ਮਾਣ ਵਾਲਾ ਪਲ ਵੀ ਹੈ। ਦਿਲਜੀਤ ਦੋਸਾਂਝ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਦੀਆਂ ਦੋ ਫਿਲਮਾਂ ਇਸ ਸਾਲ ਰਿਲੀਜ਼ ਹੋਣ ਵਾਲੀਆਂ ਹਨ। 'ਚਮਕੀਲਾ' ਦੀ ਬਾਇਓਪਿਕ ਤੇ 'ਜੋੜੀ'। 'ਜੋੜੀ' ਫਿਲਮ 'ਚ ਦਿਲਜੀਤ ਦੋਸਾਂਝ ਨਿਮਰਤ ਖਹਿਰਾ ਦੇ ਨਾਲ ਨਜ਼ਰ ਆਉਣਗੇ। ਇਸ ਫਿਲਮ ਦਾ ਟਰੇਲਰ ਵੀ ਹਾਲ ਹੀ 'ਚ ਰਿਲੀਜ਼ ਹੋਇਆ ਸੀ। ਪਰਦੇ 'ਤੇ ਦਿਲਜੀਤ-ਨਿਮਰਤ ਚਮਕੀਲਾ ਤੇ ਅਮਰਜੋਤ ਦੀ ਪ੍ਰੇਮ ਕਹਾਣੀ ਨੂੰ ਫਿਰ ਤੋਂ ਜ਼ਿੰਦਾ ਕਰਨਗੇ।


ਇਹ ਵੀ ਪੜ੍ਹੋ: ਜਦੋਂ ਸ਼ਤਰੂਘਣ ਸਿਨਹਾ ਨੂੰ ਰੀਨਾ ਰਾਏ ਨੇ ਦਿੱਤੀ ਸੀ ਵਿਆਹ ਦੀ ਧਮਕੀ, ਬੋਲੀ- 'ਤੁਹਾਡੇ ਕੋਲ ਸਿਰਫ 8 ਦਿਨ ਹਨ'