ਅਮੈਲੀਆ ਪੰਜਾਬੀ ਦੀ ਰਿਪੋਰਟ


Family 420 Daman Sandhu AKA Rodu: ਪੰਜਾਬੀ ਐਕਟਰ ਤੇ ਕਮੇਡੀਅਨ ਗੁਰਚੇਤ ਚਿੱਤਰਕਾਰ ਦੀ ਕਾਮੇਡੀ ਸੀਰੀਜ਼ 'ਫੈਮਿਲੀ 420' ਬਾਰੇ ਤਾਂ ਤੁਸੀਂ ਸਾਰੇ ਜਾਣਦੇ ਹੀ ਹੋ। 'ਫੈਮਿਲੀ 420' ਨੇ ਤਕਰੀਬਨ 1 ਦਹਾਕੇ ਤੱਕ ਦਰਸ਼ਕਾਂ ਨੂੰ ਹਸਾ-ਹਸਾ ਕੇ ਖੂਬ ਲੋਟਪੋਟ ਕੀਤਾ ਹੈ। ਕੀ ਤੁਸੀਂ ਜਾਣਦੇ ਹੋ ਕਿ ਹੁਣ 'ਫੈਮਿਲੀ 420' ਦੇ ਕਿਰਦਾਰ ਕਿੱਥੇ ਹਨ। ਅਸੀਂ ਤੁਹਾਨੂੰ ਇਸ ਸੀਰੀਜ਼ ਦੇ ਇੱਕ ਬੜੇ ਹੀ ਖਾਸ ਕਿਰਦਾਰ ਬਾਰੇ ਦੱਸਣ ਜਾ ਰਹੇ ਹਾਂ, ਜਿਸ ਨੇ ਛੋਟੀ ਜਿਹੀ ਉਮਰ 'ਚ ਹੀ ਵੱਡਾ ਨਾਮ ਕਰ ਲਿਆ ਸੀ। ਅਸੀਂ ਗੱਲ ਕਰ ਰਹੇ ਹਾਂ 'ਫੈਮਿਲੀ 420' ਦੇ ਰੋਡੂ ਦੀ।


ਇਹ ਵੀ ਪੜ੍ਹੋ: ਜਸਵਿੰਦਰ ਭੱਲਾ ਕਿਉਂ ਨਹੀਂ ਜਾਂਦੇ ਕਿਸੇ ਦੇ ਭੋਗ ਜਾਂ ਅੰਤਿਮ ਸਸਕਾਰ 'ਤੇ? ਕਲਾਕਾਰ ਨੇ ਦੱਸੀ ਅਜੀਬ ਵਜ੍ਹਾ









ਰੋਡੂ ਯਾਨਿ ਕਿ ਦਮਨ ਸੰਧੂ ਹੁਣ ਬੇਹੱਦ ਹੈਂਡਸਮ ਲੱਗਦਾ ਹੈ। ਉਹ ਕਲਾਕਾਰ ਗੁਰਚੇਤ ਸਿੰਘ ਸੰਧੂ ਯਾਨਿ ਗੁਰਚੇਤ ਚਿੱਤਰਕਾਰ ਦਾ ਪੁੱਤਰ ਹੈ। 




ਦਮਨ ਸੰਧੂ ਦੀਆਂ ਤਸਵੀਰਾਂ ਦੇਖ ਇਹ ਪਤਾ ਲੱਗਦਾ ਹੈ ਕਿ ਉਹ ਖੂਬਸੂਰਤੀ ਦੇ ਮਾਮਲੇ 'ਚ ਬਾਲੀਵੁੱਡ ਐਕਟਰਾਂ ਨੂੰ ਟੱਕਰ ਦਿੰਦਾ ਹੈ। 




ਉਸ ਦਾ ਜਨਮ 17 ਮਾਰਚ 1997 ਨੂੰ ਹੋਇਆ ਸੀ। ਉਸ ਨੇ ਨਾਭਾ ਦੇ ਪੰਜਾਬ ਪਬਲਿਕ ਸਕੂਲ ਤੋਂ ਪੜ੍ਹਾਈ ਕੀਤੀ ਹੈ। 


ਛੋਟੀ ਉਮਰ 'ਚ ਐਕਟਿੰਗ ਦੀ ਦੁਨੀਆ 'ਚ ਦਿਖਾਇਆ ਕਮਾਲ
ਦਮਨ ਸੰਧੂ ਉਰਫ ਰੋਡੂ ਨੇ ਬਹੁਤ ਹੀ ਛੋਟੀ ਉਮਰ 'ਚ ਐਕਟਿੰਗ ਸ਼ੁਰੂ ਕੀਤੀ ਸੀ। ਉਹ ਬਾਲ ਕਲਾਕਾਰ ਵਜੋਂ ਫਿਲਮ 'ਫੌਜੀ ਦੀ ਫੈਮਿਲੀ' 'ਚ ਨਜ਼ਰ ਆਇਆ ਸੀ। ਇਸ ਫਿਲਮ ਨੂੰ ਗੁਰਚੇਤ ਚਿੱਤਰਕਾਰ ਨੇ ਡਾਇਰੈਕਟ ਕੀਤਾ ਸੀ। 




ਉਸ ਨੇ ਬਚਪਨ ਤੋਂ ਕਈ ਸਾਰੇ ਸਟੇਜ ਸ਼ੋਅ ਕੀਤੇ ਹਨ, ਉਸ ਦੀ ਕਮਾਲ ਦੀ ਪਰਫਾਰਮੈਂਸ ਦੇਖ ਸਭ ਹੈਰਾਨ ਰਹਿ ਜਾਂਦੇ ਹੁੰਦੇ ਸੀ। ਇਹੀ ਨਹੀਂ ਆਪਣੀ ਬੈਸਟ ਪਰਫਾਰਮੈਂਸ ਲਈ ਦਮਨ ਨੂੰ ਕਈ ਐਵਾਰਡ ਵੀ ਮਿਲ ਚੁੱਕੇ ਹਨ। 


ਅੱਜ ਕੱਲ ਕੀ ਕਰ ਰਿਹਾ ਹੈ ਦਮਨ ਸੰਧੂ?
ਜੇ ਤੁਹਾਡੇ ਮਨ ਵਿੱਚ ਵੀ ਇਹ ਸਵਾਲ ਉੱਠ ਰਿਹਾ ਹੈ ਕਿ ਰੋਡੂ ਯਾਨਿ ਕਿ ਦਮਨ ਸੰਧੂ ਹੁਣ ਕਿੱਥੇ ਹੈ, ਤਾਂ ਅਸੀਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਉਹ ਅੱਜ ਕੱਲ ਕੈਨੇਡਾ ਰਹਿੰਦਾ ਹੈ। ਉਸ ਨੇ ਕਈ ਫਿਲਮਾਂ 'ਚ ਐਕਟਿੰਗ ਕੀਤੀ ਹੈ। ਇਸ ਦੇ ਨਾਲ ਨਾਲ ਹੀ ਉਸ ਨੇ ਗਾਇਕੀ 'ਚ ਵੀ ਹੱਥ ਅਜ਼ਮਾਇਆ ਹੈ। ਉਸ ਦਾ ਪਹਿਲਾ ਗਾਣਾ 2017 'ਚ ਰਿਲੀਜ਼ ਹੋਇਆ ਸੀ। ਇਹੀ ਨਹੀਂ ਉਸ ਦਾ ਆਪਣਾ ਯੂਟਿਊਬ ਚੈਨਲ ਵੀ ਹੈ, ਜਿੱਥੇ ਉਸ ਦੀ ਕਾਫੀ ਫੈਨ ਫਾਲੋਇੰਗ ਹੈ।






ਸੋਸ਼ਲ ਮੀਡੀਆ 'ਤੇ ਰਹਿੰਦਾ ਹੈ ਐਕਟਿਵ
ਦਮਨ ਸੰਧੂ ਸੋਸ਼ਲ ਮੀਡੀਆ ਦਾ ਦੀਵਾਨਾ ਹੈ। ਉਹ ਅਕਸਰ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦਾ ਹੈ। ਉਸ ਦੇ ਇਕੱਲੇ ਇੰਸਟਾਗ੍ਰਾਮ 'ਤੇ ਹੀ 86 ਹਜ਼ਾਰ ਫਾਲੋਅਰਜ਼ ਹਨ। ਉਹ ਆਪਣੀਆਂ ਸੋਸ਼ਲ ਮੀਡੀਆ ਪੋਸਟਾਂ ਦੇ ਨਾਲ ਫੈਨਜ਼ ਦਾ ਮਨੋਰੰਜਨ ਕਰਦਾ ਹੈ। ਇਹੀ ਨਹੀਂ ਆਪਣੇ ਕਮੇਡੀ ਸ਼ੋਅ 'ਫੈਮਿਲੀ 420' ਦੇ ਵੀਡੀਓ ਕਲਿੱਪ ਵੀ ਸ਼ੇਅਰ ਕਰਦਾ ਰਹਿੰਦਾ ਹੈ। 


ਇਹ ਵੀ ਪੜ੍ਹੋ: ਅਨੁਪਮਾ ਦੀ ਕਹਾਣੀ ਵਧੇਗੀ 5 ਸਾਲ ਅੱਗੇ, ਸ਼ੋਅ 'ਚ ਆਉਣਗੇ ਵੱਡੇ ਮੋੜ, ਇਸ ਅਦਾਕਾਰਾ ਦੀ ਹੋਵੇਗੀ ਛੁੱਟੀ