ਚੰਡੀਗੜ੍ਹ: ਦਿਲਜੀਤ ਦੁਸਾਂਝ ਅੱਜਕੱਲ੍ਹ 7ਵੇਂ ਅਸਮਾਨ 'ਤੇ ਹਨ। ਦਸੰਬਰ 'ਚ ਆਪਣੀ ਬਲਾਕਬਸਟਰ ਫ਼ਿਲਮ 'ਗੁੱਡ ਨਿਊਜ਼' ਦੀ ਕਾਮਯਾਬੀ ਤੋਂ ਬਾਅਦ, 'ਉੜਤਾ ਪੰਜਾਬ' ਐਕਟਰ ਨੇ ਹਾਲ ਹੀ 'ਚ ਆਪਣੇ ਨਵੇਂ ਸਿੰਗਲ ਗਾਣੇ ਨਾਲ ਧੂਮ ਮਚਾ ਦਿੱਤੀ ਹੈ। ਉਸ ਦੇ ਫੈਨਸ ਉਤਸੁਕਤਾ ਨਾਲ ਉਸ ਦੇ ਅਗਲੇ ਮਿਉਜ਼ਿਕ ਟੂਰ ਦੇ ਐਲਾਨ ਦੀ ਉਡੀਕ ਕਰ ਰਹੇ ਸੀ। ਇੰਝ ਜਾਪਦਾ ਹੈ ਕਿ ਆਖਰ ਉਨ੍ਹਾਂ ਦਾ ਇੰਤਜ਼ਾਰ ਖ਼ਤਮ ਹੋ ਗਿਆ ਹੈ।


ਜੀ ਹਾਂ, ਦਿਲਜੀਤ ਦੁਸਾਂਝ ਨੇ ਆਪਣੇ ਆਫੀਸ਼ੀਅਲ ਇੰਸਟਾਗ੍ਰਾਮ ਹੈਂਡਲ 'ਤੇ ਦਿੱਲੀ 'ਚ ਹੋਣ ਵਾਲੀ ਆਪਣੇ ਇਵੈਂਟ ਬਾਰੇ ਜਾਣਕਾਰੀ ਸ਼ੇਅਰ ਕੀਤੀ ਹੈ। ਦਿਲਜੀਤ ਦੁਸਾਂਝ ‘ਦਿਲ ਵਾਲੋਂ ਕੀ ਦਿੱਲੀ’ ਵਿੱਚ ਸਿੱਧਾ ਪਰਫਾਰਮ ਕਰਨਗੇ। ਦਿਲਜੀਤ ਦੁਸਾਂਝ ਦਿੱਲੀ ਕਾਨਸਰਟ 2020 ਸ਼ਾਮ 6 ਵਜੇ ਸ਼ੁਰੂ ਹੋਵੇਗਾ। ਦਿੱਲੀ ਦਾ ਕਾਨਸਰਟ ਦਿਲਜੀਤ ਦੁਸਾਂਝ ਦੇ ਇੰਡੀਆ ਟੂਰ ਦਾ ਹਿੱਸਾ ਹੈ। ਉਹ ਹੋਰਨਾਂ ਸ਼ਹਿਰਾਂ 'ਚ ਵੀ ਪਰਫਾਰਮ ਕਰੇਗਾ।


ਦਿਲਜੀਤ ਦੁਸਾਂਝ ਅਜਿਹਾ ਪੰਜਾਬੀ ਸੁਪਰਸਟਾਰ ਹੈ ਜਿਸ ਦੇ ਦਿੱਲੀ ਕਾਨਸਰਟ ਦੀ ਸਭ ਤੋਂ ਵੱਧ ਉਡੀਕ ਹੁੰਦੀ ਹੈ। ਸੀਟਾਂ ਤੇਜ਼ੀ ਨਾਲ ਭਰ ਰਹੀਆਂ ਹਨ। ਜੇ ਤੁਸੀਂ ਇਸ ਕਾਨਸਰਟ 'ਚ ਸ਼ਾਮਲ ਹੋਣਾ ਚਾਹੁੰਦੇ ਹੋ, ਤੁਹਾਨੂੰ ਆਪਣੀਆਂ ਟਿਕਟਾਂ ਬੁੱਕ ਕਰਨੀ ਪਵੇਗੀ। ਟਿਕਟਾਂ ਦੀ ਕੀਮਤ 899 ਤੋਂ 3999 ਰੁਪਏ ਹੈ ਤੇ ਦਰਸ਼ਕਾਂ ਲਈ ਐਂਟਰੀ ਗੇਟ ਨੰਬਰ 2, ਜਵਾਹਰ ਲਾਲ ਨਹਿਰੂ ਸਟੇਡੀਅਮ, ਪ੍ਰਗਤੀ ਵਿਹਾਰ ਵਿਖੇ ਹੋਵੇਗੀ।

ਦਿੱਲੀ ਤੋਂ ਇਲਾਵਾ ਭਾਰਤ ਦੀ ਵਿੱਤੀ ਰਾਜਧਾਨੀ ਮੁੰਬਈ ਵਿੱਚ ਵੀ ਦਿਲਜੀਤ ਦੁਸਾਂਝ ਦਾ ਸ਼ੋਅ ਹੈ। ਆਪਣੀ ਇੰਸਟਾਗ੍ਰਾਮ ਸਟੋਰੀ 'ਚ ਦਿਲਜੀਤ ਦੁਸਾਂਝ ਨੇ ਆਪਣੇ ਫੈਨਸ ਨੂੰ 22 ਫਰਵਰੀ, 2020 ਨੂੰ ਹੋਣ ਵਾਲੇ ਆਪਣੇ ਇੰਡੀਆ ਟੂਰ ਮੁੰਬਈ ਇਵੈਂਟ ਬਾਰੇ ਜਾਣਕਾਰੀ ਦਿੱਤੀ। ਸ਼ੋਅ ਸ਼ਾਮ 6 ਵਜੇ ਬੀਕੇਸੀ ਦੇ ਐਮਐਮਆਰਡੀਏ ਗਰਾਉਂਡਸ ਵਿਖੇ ਸ਼ੁਰੂ ਹੋਵੇਗਾ।

ਵਰਕ ਫਰੰਟ 'ਤੇ ਦਿਲਜੀਤ ਦੁਸਾਂਝ, ਮਨੋਜ ਬਾਜਪੇਈ ਤੇ ਫਾਤਿਮਾ ਸਨਾ ਸ਼ੇਖ ਇੱਕ ਪਰਿਵਾਰਕ ਕਾਮੇਡੀ ਫ਼ਿਲਮ ਕਰ ਰਹੇ ਹਨ, ਜਿਸ ਦਾ ਨਾਂ ਹੈ 'ਸੂਰਜ ਪੇ ਮੰਗਲ ਭਾਰੀ'। ਫ਼ਿਲਮ ਦਾ ਡਾਇਰੈਕਸ਼ਨ ਅਭਿਸ਼ੇਕ ਸ਼ਰਮਾ ਕਰਨਗੇ ਤੇ ਇਸ ਦਾ ਪਹਿਲਾ ਸ਼ਡਿਊਲ ਇਸ ਸਾਲ ਮਾਰਚ 'ਚ ਸ਼ੁਰੂ ਹੋਵੇਗਾ।