ਮੈਡਮ ਤੁਸਾਦ ਮਿਊਜ਼ੀਅਮ ‘ਚ ਲੱਗਿਆ ਪੱਗ ਵਾਲੇ ਦਿਲਜੀਤ ਦਾ ਬੁੱਤ
ਏਬੀਪੀ ਸਾਂਝਾ | 28 Mar 2019 05:45 PM (IST)

ਨਵੀਂ ਦਿੱਲੀ: ਪੰਜਾਬੀ ਸਿਨੇਮਾ ਤੇ ਗੀਤਾਂ ‘ਚ ਧਮਾਲ ਕਰਨ ਤੋਂ ਬਾਅਦ ਸਿੰਗਰ ਤੇ ਐਕਟਰ ਦਿਲਜੀਤ ਦੋਸਾਂਝ ਨੇ ਬਾਲੀਵੁੱਡ ‘ਚ ਵੀ ਚੰਗਾ ਮੁਕਾਮ ਹਾਸਲ ਕਰ ਲਿਆ ਹੈ। ਹੁਣ ਦਿਲਜੀਤ ਨੇ ਇੱਕ ਕਦਮ ਹੋਰ ਕਾਮਯਾਬੀ ਵੱਲ ਵਧਾ ਲਿਆ ਹੈ। ਜੀ ਹਾਂ, ਦਿਲਜੀਤ ਦਾ ਮੌਮ ਸਟੈਚੂ ਨਵੀਂ ਦਿੱਲੀ ਮੈਡਮ ਤੁਸਾਦ ਦੇ ਮਿਊਜ਼ੀਅਮ ‘ਚ ਲੱਗ ਗਿਆ ਹੈ। ਉਂਝ ਇਸ ਦਾ ਐਲਾਨ ਤਾਂ ਪਿਛਲੇ ਸਾਲ ਹੀ ਹੋ ਗਿਆ ਸੀ। ਇਸ ਦੀ ਜਾਕਣਾਰੀ ਮੈਡਮ ਤੁਸਾਦ ਨੇ ਟਵੀਟ ਕਰਦੇ ਹੋਏ ਦਿੱਤੀ ਸੀ। ਉਨ੍ਹਾਂ ਲਿਖਿਆ ਸੀ, “ਇਹ ਪੰਜਾਬ ਦਾ ਪੁੱਤਰ ਮਾਰੇਗਾ ਮੈਡਮ ਤੁਸਾਦ ‘ਚ ਦਮਦਾਰ ਐਂਟਰੀ। ਹੁਣ ਪੰਜਾਬ ਦੇ ਪੁਤੱਰ ਨੇ ਮਿਊਜ਼ੀਅਮ ‘ਚ ਐਂਟਰੀ ਮਾਰ ਲਈ ਹੈ।” ਦਿੱਲੀ ‘ਚ ਆਪਣੇ ਬੁੱਤ ਦਾ ਉਦਘਾਟਨ ਦਿਲਜੀਤ ਦੋਸਾਂਝ ਨੇ ਖੁਦ ਹੀ ਕੀਤਾ। ਉਸ ਨੇ ਤਿੰਨ ਫੋਟੋਆਂ ਸ਼ੇਅਰ ਕਰ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ ਤੇ ਫੈਨਸ ਦਾ ਧੰਨਵਾਦ ਕੀਤਾ। ਮਿਊਜ਼ੀਅਮ ‘ਚ ਉਨ੍ਹਾਂ ਦੇ ਬੁੱਤ ਦੇ ਕਾਲੇ ਰੰਗ ਦਾ ਆਊਟਫਿੱਟ ਪਾਇਆ ਹੈ। ਦੋਵਾਂ ਨੂੰ ਇੰਝ ਦੇਖ ਫ਼ਰਕ ਕਰਨਾ ਬੇਹੱਦ ਮੁਸ਼ਕਲ ਹੈ ਕਿਉਂਕਿ ਦੋਵੇਂ ਇੱਕੋ ਜਿਹੇ ਲੱਗ ਰਹੇ ਹਨ। ਕੰਮ ਦੀ ਗੱਲ ਕਰੀਏ ਤਾਂ ਦਿਲਜੀਤ ਜਲਦੀ ਹੀ ਹਿੰਦੀ ਫ਼ਿਲਮ ‘ਅਰਜੁਨ ਪਟਿਆਲਾ’ ‘ਚ ਪੁਲਿਸ ਦੇ ਕਿਰਦਾਰ ‘ਚ ਨਜ਼ਰ ਆਉਣਗੇ। ਇਸ ‘ਚ ਉਨ੍ਹਾਂ ਨਾਲ ਵਰੁਣ ਸ਼ਰਮਾ ਤੇ ਕ੍ਰਿਤੀ ਸੈਨਨ ਵੀ ਹੈ। ਫ਼ਿਲਮ ਨੂੰ ਰੋਹਿਤ ਜੁਗਰਾਜ ਡਾਇਰੈਕਟ ਕਰ ਰਹੇ ਹਨ। ਫ਼ਿਲਮ 19 ਜੁਲਾਈ ਨੂੰ ਰਿਲੀਜ਼ ਹੋਣੀ ਹੈ।