ਮੁੰਬਈ: ਟਾਈਗਰ ਸ਼ਰੌਫ ਤੇ ਦਿਸ਼ਾ ਪਟਾਨੀ ਅਕਸਰ ਹੀ ਇੱਕ-ਦੂਜੇ ਨਾਲ ਘੁੰਮਦੇ ਨਜ਼ਰ ਆਉਂਦੇ ਹਨ। ਦੋਵੇਂ ਇੱਕ-ਦੂਜੇ ਦੇ ਬੇਹੱਦ ਕਰੀਬ ਹਨ ਪਰ ਕਿਸੇ ਨੇ ਆਪਣੇ ਰਿਸ਼ਤੇ ‘ਤੇ ਕਦੇ ਮੀਡੀਆ ਅੱਗੇ ਗੱਲ ਨਹੀਂ ਕੀਤੀ। ਟਾਈਗਰ ਦੇ ਪਰਿਵਾਰ ਨਾਲ ਜਿਸ ਤਰ੍ਹਾਂ ਦਿਸ਼ਾ ਸਮਾਂ ਬਿਤਾਉਂਦੀ ਹੈ, ਉਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਸ਼ਾਇਦ ਫੈਮਿਲੀ ਨੇ ਇਨ੍ਹਾਂ ਦੇ ਰਿਸ਼ਤੇ ਨੂੰ ਹਰੀ ਝੰਡੀ ਦੇ ਦਿੱਤੀ ਹੈ।



ਹਾਲ ਹੀ ‘ਚ ਦੋਵਾਂ ਦੀ ਜੋੜੀ ਫ਼ਿਲਮ ‘ਬਾਗੀ-2’ ‘ਚ ਨਜ਼ਰ ਆਈ ਸੀ। ਕੁਝ ਸਮਾਂ ਪਹਿਲਾਂ ਦਿਸ਼ਾ ਤੇ ਟਾਈਗਰ ਨੂੰ ਲੰਚ ਡੇਟ ‘ਤੇ ਦੇਖਿਆ ਗਿਆ ਸੀ। ਹੁਣ ਦਿਸ਼ਾ ਟਾਈਗਰ ਦੀ ਫੈਮਿਲੀ ਨਾਲ ਨਜ਼ਰ ਆਈ ਹੈ। ਦਿਸ਼ਾ ਟਾਈਗਰ ਦੀ ਮੌਮ ਆਇਸ਼ਾ ਤੇ ਭੈਣ ਕ੍ਰਿਸ਼ਨਾ ਸ਼ਰੌਫ ਨਾਲ ਲੰਚ ‘ਤੇ ਨਜ਼ਰ ਆਈ।



ਇਸ ਡੇਟ ‘ਤੇ ਦਿਸ਼ਾ ਸੀ ਗ੍ਰੀਨ ਡ੍ਰੈਸ ‘ਚ ਬੇਹੱਦ ਖੂਬਸੂਰਤ ਲੱਗ ਰਹੀ ਸੀ ਤੇ ਨਾਲ ਹੀ ਆਇਸ਼ਾ ਤੇ ਕ੍ਰਿਸ਼ਨਾ ਵੀ ਕਾਫੀ ਸਟਾਇਲਿਸ਼ ਅੰਦਾਜ਼ ‘ਚ ਨਜ਼ਰ ਆਈਆਂ। ਹਾਲ ਹੀ ‘ਚ ਇੰਟਰਵਿਊ ‘ਚ ਟਾਈਗਰ ਨੇ ਕਿਹਾ ਸੀ ਕਿ ਉਨ੍ਹਾਂ ਦਾ ਨਾਂ ਦਿਸ਼ਾ ਨਾਲ ਜੋੜਿਆ ਜਾ ਰਿਹਾ ਹੈ। ਇਸ ‘ਚ ਉਨ੍ਹਾਂ ਨੂੰ ਕੋਈ ਪ੍ਰੋਬਲਮ ਨਹੀਂ। ਇਹ ਹਰ ਇੱਕ ਉਸ ਐਕਟਰ ਨਾਲ ਹੁੰਦਾ ਹੈ ਜੋ ਵੀ ਲਾਈਮਲਾਈਟ ‘ਚ ਹੁੰਦਾ ਹੈ। ਲੋਕਾਂ ਨੂੰ ਜੋ ਵੀ ਕਹਿਣਾ ਹੈ, ਕਹੀ ਜਾਣ, ਉਹ ਇਸ ਤੋਂ ਪ੍ਰਭਾਵਿਤ ਨਹੀਂ ਹੁੰਦੇ।



ਜੇਕਰ ਟਾਈਗਰ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹ ਅਜੇ ‘ਸਟੂਡੈਂਟ ਆਫ ਦ ਈਅਰ-2’ ਦੀ ਸ਼ੂਟਿੰਗ ‘ਚ ਰੁੱਝੇ ਹਨ। ਇਸ ਤੋਂ ਬਾਅਦ ਹੁਣ ਰਿਤਿਕ ਰੌਸ਼ਨ ਨਾਲ ਯਸ਼ਰਾਜ ਦੀ ਐਕਸ਼ਨ ਫ਼ਿਲਮ ‘ਚ ਵੀ ਨਜ਼ਰ ਆਉਣਗੇ। ਉਧਰ ਦਿਸ਼ਾ ਸਲਮਾਨ ਖ਼ਾਨ ਨਾਲ ਫ਼ਿਲਮ ‘ਭਾਰਤ’ ਦੀ ਸ਼ੂਟਿੰਗ ‘ਚ ਰੁੱਝੀ ਹੈ।