ਰੈਪਰ ਡਰੈਕ ਨੇ ਖਰੀਦੀਆ ਆਪਣਾ ਜਹਾਜ਼, ਕੀਮਤ ਉੱਡਾ ਦਵੇਗੀ ਹੋਸ਼
ਏਬੀਪੀ ਸਾਂਝਾ | 16 May 2019 04:21 PM (IST)
ਕੈਨੇਡੀਅਨ ਕਲਾਕਾਰ ਨੇ ਹਾਲ ਹੀ ‘ਚ ਆਪਣਾ ਪਸੰਦੀਦਾ ਬੋਇੰਗ 767-300F ਲਿਆ ਹੈ। ਇਸ ਦੀ ਜਾਣਕਾਰੀ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ‘ਤੇ ਵੀਡੀਓ ਸ਼ੇਅਰ ਕਰਕੇ ਦਿੱਤੀ ਹੈ। ਡਰੈਕ ਨੇ ਇਸ ਪ੍ਰਾਈਵੇਟ ਜਹਾਜ਼ ਲਈ ਕੈਨੇਡੀਅਨ ਏਅਰਲਾਈਨ ਕਾਰਗੋਜੈੱਟ ਨਾਲ ਕਰਾਰ ਕੀਤਾ।

ਮੁੰਬਈ: ਹਾਲੀਵੁੱਡ ਦੇ ਵਧੇਰੇ ਸਟਾਰ ਕੋਲ ਆਪਣੇ ਪ੍ਰਾਈਵੇਟ ਹਵਾਈ ਜਹਾਜ਼ ਹਨ, ਪਰ ਰੈਪਰ ਡਰੈਕ ਨੇ ਇਨ੍ਹਾਂ ਸਭ ਤੋਂ ਹੱਟ ਕੇ ਕੁਝ ਖਰੀਦਿਆ ਹੈ। ਜੀ ਹਾਂ, ਕੈਨੇਡੀਅਨ ਕਲਾਕਾਰ ਨੇ ਹਾਲ ਹੀ ‘ਚ ਆਪਣਾ ਪਸੰਦੀਦਾ ਬੋਇੰਗ 767-300F ਲਿਆ ਹੈ। ਇਸ ਦੀ ਜਾਣਕਾਰੀ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ‘ਤੇ ਵੀਡੀਓ ਸ਼ੇਅਰ ਕਰਕੇ ਦਿੱਤੀ ਹੈ। ਡਰੈਕ ਨੇ ਇਸ ਪ੍ਰਾਈਵੇਟ ਜਹਾਜ਼ ਲਈ ਕੈਨੇਡੀਅਨ ਏਅਰਲਾਈਨ ਕਾਰਗੋਜੈੱਟ ਨਾਲ ਕਰਾਰ ਕੀਤਾ।ਇੰਸਟਾਗ੍ਰਾਮ ‘ਤੇ ਵੀਡੀਓ ਸ਼ੇਅਰ ਕਰਦੇ ਹੋਏ ਡਰੈਕ ਨੇ ਕਿਹਾ ਕਿ ਇਹ 30 ਸੀਟਾਂ ਵਾਲਾ ਹਵਾਈ ਜਹਾਜ਼ ਉਸ ਨੇ ਆਪਣੇ ਲਈ ਲਿਆ ਹੈ ਤੇ ਇਸ ਨੂੰ ਫਾਈਨਲ ਟੱਚ ਦਿੱਤਾ ਜਾ ਰਿਹਾ ਹੈ। ਇਸ ‘ਤੇ ‘ਏਅਰ ਡਰੈਕ’ ਲਿਖਿਆ ਹੈ। ਇਸ ਦੇ ਆਖਰ ‘ਚ ਡਰੈਕ ਦਾ ਸਿਗਨੇਚਰ ‘ਪ੍ਰੈਇੰਗ ਹੈਂਡਸ’ ਲਿਖਿਆ ਹੈ।” ਡਰੈਕ ਨੇ ਆਪਣੇ ਡ੍ਰੀਮ ਜਹਾਜ਼ ਲਈ 185 ਮਿਲੀਅਨ ਡਾਲਰ (1500 ਕਰੋੜ ਰੁਪਏ) ਦੀ ਵੱਡੀ ਕੀਮਤ ਦਿੱਤੀ ਹੈ। ਕਾਰਗੋਜੈਟ ਕੰਪਨੀ ਨੇ ਇਸੇ ਮਹੀਨੇ ਰੈਪਰ ਨਾਲ ਆਪਣੀ ਸਾਂਝੇਦਾਰੀ ਦਾ ਐਲਾਨ ਕੀਤਾ ਸੀ। ਡਰੈਕ ਨੇ ਇੱਕ ਬਿਆਨ ‘ਚ ਕਿਹਾ ਕਿ ਘਰੇਲੂ ਕਾਰੋਬਾਰਾਂ ਦੀ ਮਦਦ ਉਸ ਦੇ ਲਈ ਸਭ ਤੋਂ ਪਹਿਲੀ ਜ਼ਰੂਰਤ ਰਹੀ ਹੈ। ਇਸ ਲਈ ਜਦੋਂ ਇਸ ਕੈਨੇਡੀਅਨ ਕੰਪਨੀ ਨਾਲ ਸ਼ਾਮਲ ਹੋਣ ਦਾ ਮੌਕਾ ਮਿਲਿਆ ਤਾਂ ਇਸ ਲਈ ਉਨ੍ਹਾਂ ਨੂੰ ਮਾਣ ਮਹਿਸੂਸ ਹੋਇਆ।”ਉਧਰ ਕਾਰਗੋਜੈਟ ਦੇ ਪ੍ਰੈਜ਼ੀਡੈਂਟ ਤੇ ਸੀਈਓ ਅਜੈ ਵੀਰਮਾਨੀ ਨੇ ਕਿਹਾ, “ਸਾਡਾ ਡਰੈਕ ਨਾਲ ਲੰਬਾ ਰਿਸ਼ਤਾ ਹੈ ਤੇ ਇਸ ਸਾਂਝੇਦਾਰੀ ਨੇ ਦੋਵਾਂ ਦੇ ਰਿਸ਼ਤੇ ਨੂੰ ਹੋਰ ਮਜਬੂਤ ਕੀਤਾ ਹੈ। ਕਾਰਗੋਜੈਟ ਤੇ ਡਰੈਕ ਦੋਵੇਂ ਕੈਨੇਡੀਅਨ ਕਾਮਯਾਬੀਆਂ ਹਨ ਤੇ ਹੁਣ ਇਕੱਠੇ ਹੋ ਕੇ ਕੰਮ ਕਰ ਰਹੀਆਂ ਹਨ।”