Entertainment News Live: ਅਭਿਜੀਤ ਭੱਟਾਚਾਰੀਆ ਨੂੰ ਲੈ ਇਜਿਪਟ 'ਚ ਛਿੜੀ ਚਰਚਾ, ਜਾਣੋ ਮੂਸੇਵਾਲਾ ਦੀ ਦੂਜੀ ਬਰਸੀ ਦਾ ਸਮਾਗਮ ਕਦੋਂ ਸਣੇ ਅਹਿਮ ਖਬਰਾਂ
Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ ।
ਰੁਪਿੰਦਰ ਕੌਰ ਸੱਭਰਵਾਲ Last Updated: 13 May 2024 12:08 PM
ਪਿਛੋਕੜ
Entertainment News Live Today: ਅਭਿਜੀਤ ਭੱਟਾਚਾਰੀਆ ਬਾਲੀਵੁੱਡ ਦੇ ਦਿੱਗਜ ਗਾਇਕਾਂ ਵਿੱਚੋਂ ਇੱਕ ਹਨ। ਅਭਿਜੀਤ ਨੇ ਬਾਲੀਵੁੱਡ ਫਿਲਮਾਂ ਲਈ ਕਈ ਸ਼ਾਨਦਾਰ ਗੀਤ ਗਾਏ ਹਨ। ਉਨ੍ਹਾਂ ਦੀ ਆਵਾਜ਼ ਦਾ ਜਾਦੂ ਹਰ ਪਾਸੇ...More
Entertainment News Live Today: ਅਭਿਜੀਤ ਭੱਟਾਚਾਰੀਆ ਬਾਲੀਵੁੱਡ ਦੇ ਦਿੱਗਜ ਗਾਇਕਾਂ ਵਿੱਚੋਂ ਇੱਕ ਹਨ। ਅਭਿਜੀਤ ਨੇ ਬਾਲੀਵੁੱਡ ਫਿਲਮਾਂ ਲਈ ਕਈ ਸ਼ਾਨਦਾਰ ਗੀਤ ਗਾਏ ਹਨ। ਉਨ੍ਹਾਂ ਦੀ ਆਵਾਜ਼ ਦਾ ਜਾਦੂ ਹਰ ਪਾਸੇ ਫੈਲਿਆ ਹੋਇਆ ਹੈ। ਅਭਿਜੀਤ ਨੂੰ ਆਪਣੀ ਸੁਰੀਲੀ ਆਵਾਜ਼ ਲਈ ਵੀ ਕਾਫੀ ਪਸੰਦ ਕੀਤਾ ਜਾਂਦਾ ਹੈ। ਅਭਿਜੀਤ ਪਿਛਲੇ ਕੁਝ ਸਮੇਂ ਤੋਂ ਇੰਡਸਟਰੀ ਤੋਂ ਦੂਰ ਹਨ। ਪਰ ਅਚਾਨਕ ਹੀ ਇਹ ਗਾਇਕ ਸੁਰਖੀਆਂ ਵਿੱਚ ਆ ਗਿਆ ਹੈ।ਅਭਿਜੀਤ ਭੱਟਾਚਾਰੀਆ ਦੀ ਦੇਸ਼ 'ਚ ਨਹੀਂ ਸਗੋਂ ਵਿਦੇਸ਼ਾਂ 'ਚ ਚਰਚਾ ਹੋ ਰਹੀ ਹੈ। ਜੀ ਹਾਂ, ਇਹ ਗਾਇਕ ਇਸ ਸਮੇਂ ਮਿਸਰ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਆਓ ਜਾਣਦੇ ਹਾਂ ਇਹ ਮਾਮਲਾ ਕੀ ਹੈ?ਵਿਦੇਸ਼ਾਂ 'ਚ ਟ੍ਰੈਂਡ ਵਿੱਚ ਕਿਉਂ ਆਏ ਅਭਿਜੀਤ ਭੱਟਾਚਾਰੀਆ ?ਦਰਅਸਲ, ਅਭਿਜੀਤ ਭੱਟਾਚਾਰੀਆ ਨੇ ਕੁਝ ਦਿਨ ਪਹਿਲਾਂ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਪੋਸਟ ਪਾਈ ਸੀ। ਇਸ ਪੋਸਟ ਵਿੱਚ ਉਨ੍ਹਾਂ ਦੀ ਫੋਟੋ ਅਤੇ ਮਿਸਰ ਦੇ ਰਾਸ਼ਟਰਪਤੀ ਹੋਸਨੀ ਮੁਬਾਰਕ ਦਾ ਕੋਲਾਜ ਬਣਾਇਆ ਗਿਆ। ਇਸ ਫੋਟੋ ਦੇ ਨਾਲ ਲਿਖਿਆ ਗਿਆ ਸੀ- 'ਵਾਹ ਮੈਂ ਇਜਿਪਟ ਵਿੱਚ ਟ੍ਰੈਂਡ ਕਰ ਰਿਹਾ ਹਾਂ'। ਇਸ ਕੋਲਾਜ 'ਚ ਨਜ਼ਰ ਆ ਰਹੇ ਮਿਸਰ ਦੇ ਰਾਸ਼ਟਰਪਤੀ ਬਿਲਕੁੱਲ ਅਭਿਜੀਤ ਵਰਗੇ ਦਿਖ ਰਹੇ ਹਨ। ਅਜਿਹੇ 'ਚ ਅਭਿਜੀਤ ਅਤੇ ਹੋਸਨੀ ਮੁਬਾਰਕ 'ਚ ਸਮਾਨਤਾਵਾਂ ਨੂੰ ਦੇਖਦੇ ਹੋਏ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਟਰੈਂਡ ਕਰਨਾ ਸ਼ੁਰੂ ਕਰ ਦਿੱਤਾ ਹੈ। ਗਾਇਕ ਨੇ ਆਪਣੀ ਪੋਸਟ ਰਾਹੀਂ ਇਹ ਜਾਣਕਾਰੀ ਦਿੱਤੀ ਹੈ। ਇਸ ਪੋਸਟ ਦੇ ਨਾਲ ਬੈਕਗ੍ਰਾਊਂਡ 'ਚ ਗੀਤ 'ਹਮ ਦੋਨੋ ਹੈ ਅਲਗ ਅਲਗ ਹਮ ਦੋਨੋ ਹੈ ਜੁਦਾ-ਜੁਦਾ' ਵੱਜ ਰਿਹਾ ਹੈ।ਅਭਿਜੀਤ ਦੀ ਪੋਸਟ 'ਤੇ ਕਮੈਂਟਸ ਦੀ ਬਰਸਾਤਅਭਿਜੀਤ ਦੀ ਇਸ ਪੋਸਟ 'ਤੇ ਕਮੈਂਟਸ ਦੀ ਬਰਸਾਤ ਹੋ ਗਈ ਹੈ। ਯੂਜ਼ਰਸ ਫੋਟੋ ਨੂੰ ਦੇਖ ਕੇ ਕਾਫੀ ਹੈਰਾਨ ਹਨ ਅਤੇ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇਕ ਯੂਜ਼ਰ ਨੇ ਲਿਖਿਆ- ਤੁਸੀਂ ਬਿਲਕੁਲ ਸਾਡੇ ਸਾਬਕਾ ਰਾਸ਼ਟਰਪਤੀ ਵਰਗੇ ਦਿਖਦੇ ਹੋ। ਇਕ ਹੋਰ ਯੂਜ਼ਰ ਨੇ ਲਿਖਿਆ- ਤੁਸੀਂ ਸਾਨੂੰ ਮਿਸਰੀਆਂ ਨੂੰ ਫਿਰ ਤੋਂ ਖੁਸ਼ ਕੀਤਾ। ਸਾਡੇ ਪਿਆਰੇ ਰਾਸ਼ਟਰਪਤੀ ਨੂੰ ਤੁਹਾਡੇ ਚਿਹਰੇ 'ਤੇ ਦਿਖਾ ਕੇ। ਇਕ ਹੋਰ ਯੂਜ਼ਰ ਨੇ ਲਿਖਿਆ- ਤੁਸੀਂ ਬਿਲਕੁਲ ਸਾਡੇ ਰਾਸ਼ਟਰਪਤੀ ਵਰਗੇ ਲੱਗਦੇ ਹੋ। ਅਸੀਂ ਉਸਨੂੰ ਬਹੁਤ ਯਾਦ ਕਰਦੇ ਹਾਂ।ਇਸੇ ਤਰ੍ਹਾਂ ਇਕ ਹੋਰ ਯੂਜ਼ਰ ਨੇ ਕਮੈਂਟ ਕਰਦੇ ਹੋਏ ਲਿਖਿਆ- ਤੁਸੀਂ ਬਿਲਕੁਲ ਸਾਡੇ ਰਾਸ਼ਟਰਪਤੀ ਹੋਸਨੀ ਮੋਬਾਰਕ ਵਰਗੇ ਲੱਗਦੇ ਹੋ, ਜਦੋਂ ਤੁਸੀਂ ਬੋਲਦੇ ਹੋ ਤਾਂ ਤੁਹਾਡੀ ਆਵਾਜ਼ ਵੀ ਉਨ੍ਹਾਂ ਨਾਲ ਮਿਲਦੀ-ਜੁਲਦੀ ਹੈ। ਤੁਹਾਨੂੰ ਦੱਸ ਦੇਈਏ ਕਿ ਮਿਸਰ ਦੇ ਲੋਕ ਹੋਸਨੀ ਮੋਬਾਰਕ ਨੂੰ ਬਹੁਤ ਪਿਆਰ ਕਰਦੇ ਸਨ।
= liveblogState.currentOffset ? 'uk-card uk-card-default uk-card-body uk-padding-small _box_shadow hidden' : 'uk-card uk-card-default uk-card-body uk-padding-small _box_shadow'">
Entertainment News Live: Gurucharan Singh: ਗੁਰਚਰਨ ਸਿੰਘ ਮਾਮਲੇ 'ਚ ਆਇਆ ਨਵਾਂ ਮੋੜ, 27 ਈਮੇਲਾਂ, 10 ਬੈਂਕ ਖਾਤਿਆਂ ਦੇ ਖੁਲਾਸੇ ਨੇ ਪੁਲਿਸ ਦੇ ਉਡਾਏ ਹੋਸ਼
Gurucharan Singh Missing Case: ਮਸ਼ਹੂਰ ਕਾਮੇਡੀ ਸ਼ੋਅ ‘ਤਾਰਕ ਮਹਿਤਾ ਕਾ ਉਲਟ ਚਸ਼ਮਾ’ ਦੇ ਸੋਢੀ ਉਰਫ਼ ਗੁਰਚਰਨ ਸਿੰਘ ਦੇ ਲਾਪਤਾ ਹੋਣ ਤੋਂ ਬਾਅਦ ਵੱਖ-ਵੱਖ ਖੁਲਾਸਾ ਹੋ ਰਹੇ ਹਨ। ਪਰ ਹਾਲੇ ਤੱਕ ਅਦਾਕਾਰ ਦਾ ਕੁਝ ਵੀ ਪਤਾ ਨਹੀਂ ਲੱਗਾ। ਦੱਸ ਦੇਈਏ ਕਿ ਅਭਿਨੇਤਾ ਨੂੰ ਲਾਪਤਾ ਹੋਏ 21 ਦਿਨ ਤੋਂ ਵੱਧ ਦਾ ਸਮਾਂ ਬੀਤ ਚੁੱਕਿਆ ਹੈ। ਪਰ ਹੁਣ ਤੱਕ ਉਸ ਦਾ ਕੋਈ ਸੁਰਾਗ ਨਹੀਂ ਮਿਲਿਆ ਹੈ। ਇਸ ਵਿਚਾਲੇ ਅਦਾਕਾਰ ਨਾਲ ਜੁੜੇ ਕੁਝ ਹੋਰ ਖੁਲਾਸੇ ਵੀ ਹੋਏ ਹਨ।
Read MOre: Gurucharan Singh: ਗੁਰਚਰਨ ਸਿੰਘ ਮਾਮਲੇ 'ਚ ਆਇਆ ਨਵਾਂ ਮੋੜ, 27 ਈਮੇਲਾਂ, 10 ਬੈਂਕ ਖਾਤਿਆਂ ਦੇ ਖੁਲਾਸੇ ਨੇ ਪੁਲਿਸ ਦੇ ਉਡਾਏ ਹੋਸ਼