Abhijeet Bhattacharya: ਗਾਇਕ ਅਭਿਜੀਤ ਭੱਟਾਚਾਰੀਆ ਨੂੰ ਲੈ ਇਜਿਪਟ 'ਚ ਛਿੜੀ ਚਰਚਾ, ਜਾਣੋ ਪੂਰਾ ਮਾਮਲਾ
Abhijeet Bhattacharya gets popular in Egypt: ਅਭਿਜੀਤ ਭੱਟਾਚਾਰੀਆ ਬਾਲੀਵੁੱਡ ਦੇ ਦਿੱਗਜ ਗਾਇਕਾਂ ਵਿੱਚੋਂ ਇੱਕ ਹਨ। ਅਭਿਜੀਤ ਨੇ ਬਾਲੀਵੁੱਡ ਫਿਲਮਾਂ ਲਈ ਕਈ ਸ਼ਾਨਦਾਰ ਗੀਤ ਗਾਏ ਹਨ।
Abhijeet Bhattacharya gets popular in Egypt: ਅਭਿਜੀਤ ਭੱਟਾਚਾਰੀਆ ਬਾਲੀਵੁੱਡ ਦੇ ਦਿੱਗਜ ਗਾਇਕਾਂ ਵਿੱਚੋਂ ਇੱਕ ਹਨ। ਅਭਿਜੀਤ ਨੇ ਬਾਲੀਵੁੱਡ ਫਿਲਮਾਂ ਲਈ ਕਈ ਸ਼ਾਨਦਾਰ ਗੀਤ ਗਾਏ ਹਨ। ਉਨ੍ਹਾਂ ਦੀ ਆਵਾਜ਼ ਦਾ ਜਾਦੂ ਹਰ ਪਾਸੇ ਫੈਲਿਆ ਹੋਇਆ ਹੈ। ਅਭਿਜੀਤ ਨੂੰ ਆਪਣੀ ਸੁਰੀਲੀ ਆਵਾਜ਼ ਲਈ ਵੀ ਕਾਫੀ ਪਸੰਦ ਕੀਤਾ ਜਾਂਦਾ ਹੈ। ਅਭਿਜੀਤ ਪਿਛਲੇ ਕੁਝ ਸਮੇਂ ਤੋਂ ਇੰਡਸਟਰੀ ਤੋਂ ਦੂਰ ਹਨ। ਪਰ ਅਚਾਨਕ ਹੀ ਇਹ ਗਾਇਕ ਸੁਰਖੀਆਂ ਵਿੱਚ ਆ ਗਿਆ ਹੈ।
ਅਭਿਜੀਤ ਭੱਟਾਚਾਰੀਆ ਦੀ ਦੇਸ਼ 'ਚ ਨਹੀਂ ਸਗੋਂ ਵਿਦੇਸ਼ਾਂ 'ਚ ਚਰਚਾ ਹੋ ਰਹੀ ਹੈ। ਜੀ ਹਾਂ, ਇਹ ਗਾਇਕ ਇਸ ਸਮੇਂ ਮਿਸਰ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਆਓ ਜਾਣਦੇ ਹਾਂ ਇਹ ਮਾਮਲਾ ਕੀ ਹੈ?
ਵਿਦੇਸ਼ਾਂ 'ਚ ਟ੍ਰੈਂਡ ਵਿੱਚ ਕਿਉਂ ਆਏ ਅਭਿਜੀਤ ਭੱਟਾਚਾਰੀਆ ?
ਦਰਅਸਲ, ਅਭਿਜੀਤ ਭੱਟਾਚਾਰੀਆ ਨੇ ਕੁਝ ਦਿਨ ਪਹਿਲਾਂ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਪੋਸਟ ਪਾਈ ਸੀ। ਇਸ ਪੋਸਟ ਵਿੱਚ ਉਨ੍ਹਾਂ ਦੀ ਫੋਟੋ ਅਤੇ ਮਿਸਰ ਦੇ ਰਾਸ਼ਟਰਪਤੀ ਹੋਸਨੀ ਮੁਬਾਰਕ ਦਾ ਕੋਲਾਜ ਬਣਾਇਆ ਗਿਆ। ਇਸ ਫੋਟੋ ਦੇ ਨਾਲ ਲਿਖਿਆ ਗਿਆ ਸੀ- 'ਵਾਹ ਮੈਂ ਇਜਿਪਟ ਵਿੱਚ ਟ੍ਰੈਂਡ ਕਰ ਰਿਹਾ ਹਾਂ'। ਇਸ ਕੋਲਾਜ 'ਚ ਨਜ਼ਰ ਆ ਰਹੇ ਮਿਸਰ ਦੇ ਰਾਸ਼ਟਰਪਤੀ ਬਿਲਕੁੱਲ ਅਭਿਜੀਤ ਵਰਗੇ ਦਿਖ ਰਹੇ ਹਨ। ਅਜਿਹੇ 'ਚ ਅਭਿਜੀਤ ਅਤੇ ਹੋਸਨੀ ਮੁਬਾਰਕ 'ਚ ਸਮਾਨਤਾਵਾਂ ਨੂੰ ਦੇਖਦੇ ਹੋਏ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਟਰੈਂਡ ਕਰਨਾ ਸ਼ੁਰੂ ਕਰ ਦਿੱਤਾ ਹੈ। ਗਾਇਕ ਨੇ ਆਪਣੀ ਪੋਸਟ ਰਾਹੀਂ ਇਹ ਜਾਣਕਾਰੀ ਦਿੱਤੀ ਹੈ। ਇਸ ਪੋਸਟ ਦੇ ਨਾਲ ਬੈਕਗ੍ਰਾਊਂਡ 'ਚ ਗੀਤ 'ਹਮ ਦੋਨੋ ਹੈ ਅਲਗ ਅਲਗ ਹਮ ਦੋਨੋ ਹੈ ਜੁਦਾ-ਜੁਦਾ' ਵੱਜ ਰਿਹਾ ਹੈ।
View this post on Instagram
ਅਭਿਜੀਤ ਦੀ ਪੋਸਟ 'ਤੇ ਕਮੈਂਟਸ ਦੀ ਬਰਸਾਤ
ਅਭਿਜੀਤ ਦੀ ਇਸ ਪੋਸਟ 'ਤੇ ਕਮੈਂਟਸ ਦੀ ਬਰਸਾਤ ਹੋ ਗਈ ਹੈ। ਯੂਜ਼ਰਸ ਫੋਟੋ ਨੂੰ ਦੇਖ ਕੇ ਕਾਫੀ ਹੈਰਾਨ ਹਨ ਅਤੇ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇਕ ਯੂਜ਼ਰ ਨੇ ਲਿਖਿਆ- ਤੁਸੀਂ ਬਿਲਕੁਲ ਸਾਡੇ ਸਾਬਕਾ ਰਾਸ਼ਟਰਪਤੀ ਵਰਗੇ ਦਿਖਦੇ ਹੋ। ਇਕ ਹੋਰ ਯੂਜ਼ਰ ਨੇ ਲਿਖਿਆ- ਤੁਸੀਂ ਸਾਨੂੰ ਮਿਸਰੀਆਂ ਨੂੰ ਫਿਰ ਤੋਂ ਖੁਸ਼ ਕੀਤਾ। ਸਾਡੇ ਪਿਆਰੇ ਰਾਸ਼ਟਰਪਤੀ ਨੂੰ ਤੁਹਾਡੇ ਚਿਹਰੇ 'ਤੇ ਦਿਖਾ ਕੇ। ਇਕ ਹੋਰ ਯੂਜ਼ਰ ਨੇ ਲਿਖਿਆ- ਤੁਸੀਂ ਬਿਲਕੁਲ ਸਾਡੇ ਰਾਸ਼ਟਰਪਤੀ ਵਰਗੇ ਲੱਗਦੇ ਹੋ। ਅਸੀਂ ਉਸਨੂੰ ਬਹੁਤ ਯਾਦ ਕਰਦੇ ਹਾਂ।
ਇਸੇ ਤਰ੍ਹਾਂ ਇਕ ਹੋਰ ਯੂਜ਼ਰ ਨੇ ਕਮੈਂਟ ਕਰਦੇ ਹੋਏ ਲਿਖਿਆ- ਤੁਸੀਂ ਬਿਲਕੁਲ ਸਾਡੇ ਰਾਸ਼ਟਰਪਤੀ ਹੋਸਨੀ ਮੋਬਾਰਕ ਵਰਗੇ ਲੱਗਦੇ ਹੋ, ਜਦੋਂ ਤੁਸੀਂ ਬੋਲਦੇ ਹੋ ਤਾਂ ਤੁਹਾਡੀ ਆਵਾਜ਼ ਵੀ ਉਨ੍ਹਾਂ ਨਾਲ ਮਿਲਦੀ-ਜੁਲਦੀ ਹੈ। ਤੁਹਾਨੂੰ ਦੱਸ ਦੇਈਏ ਕਿ ਮਿਸਰ ਦੇ ਲੋਕ ਹੋਸਨੀ ਮੋਬਾਰਕ ਨੂੰ ਬਹੁਤ ਪਿਆਰ ਕਰਦੇ ਸਨ।