Entertainment Live: ਸਲਮਾਨ ਦੇ ਭਰਾਵਾਂ ਦਾ ਕਿਉਂ ਟੁੱਟਿਆ ਘਰ ? ਤਾਨੀਆ ਦੀਆਂ ਹੌਟ ਅਦਾਵਾਂ ਨੇ ਵਧਾਇਆ ਇੰਟਰਨੈੱਟ ਦਾ ਪਾਰਾ ਸਣੇ ਅਹਿਮ ਖਬਰਾਂ
Entertainment News Live Today : ਅਰਬਾਜ਼ ਖਾਨ ਅਤੇ ਮਲਾਇਕਾ ਅਰੋੜਾ ਦੇ ਬੇਟੇ ਅਰਹਾਨ ਖਾਨ ਨੇ ਹਾਲ ਹੀ 'ਚ ਆਪਣੇ ਸ਼ੋਅ 'ਦਮ ਬਿਰਯਾਨੀ' ਦਾ ਪਹਿਲਾ ਐਪੀਸੋਡ ਸ਼ੂਟ ਕੀਤਾ ਹੈ। ਇਸ ਦੌਰਾਨ ਪਹਿਲੇ
ਰੁਪਿੰਦਰ ਕੌਰ ਸੱਭਰਵਾਲ Last Updated: 13 Apr 2024 01:10 PM
ਪਿਛੋਕੜ
Entertainment News Live Today : ਅਰਬਾਜ਼ ਖਾਨ ਅਤੇ ਮਲਾਇਕਾ ਅਰੋੜਾ ਦੇ ਬੇਟੇ ਅਰਹਾਨ ਖਾਨ ਨੇ ਹਾਲ ਹੀ 'ਚ ਆਪਣੇ ਸ਼ੋਅ 'ਦਮ ਬਿਰਯਾਨੀ' ਦਾ ਪਹਿਲਾ ਐਪੀਸੋਡ ਸ਼ੂਟ ਕੀਤਾ ਹੈ। ਇਸ ਦੌਰਾਨ ਪਹਿਲੇ...More
Entertainment News Live Today : ਅਰਬਾਜ਼ ਖਾਨ ਅਤੇ ਮਲਾਇਕਾ ਅਰੋੜਾ ਦੇ ਬੇਟੇ ਅਰਹਾਨ ਖਾਨ ਨੇ ਹਾਲ ਹੀ 'ਚ ਆਪਣੇ ਸ਼ੋਅ 'ਦਮ ਬਿਰਯਾਨੀ' ਦਾ ਪਹਿਲਾ ਐਪੀਸੋਡ ਸ਼ੂਟ ਕੀਤਾ ਹੈ। ਇਸ ਦੌਰਾਨ ਪਹਿਲੇ ਐਪੀਸੋਡ 'ਚ ਅਰਬਾਜ਼ ਅਤੇ ਸੋਹੇਲ ਖਾਨ ਪਹੁੰਚੇ। ਸਲਮਾਨ ਖਾਨ ਦੇ ਦੋਵੇਂ ਭਰਾਵਾਂ ਨੇ ਸ਼ੋਅ 'ਚ ਆਪਣੀ ਨਿੱਜੀ ਜ਼ਿੰਦਗੀ ਬਾਰੇ ਖੁੱਲ੍ਹ ਕੇ ਗੱਲ ਕੀਤੀ। ਅਰਬਾਜ਼-ਸੋਹੇਲ ਨੇ ਟੁੱਟੇ ਵਿਆਹਾਂ ਅਤੇ ਵਿਗੜਦੇ ਰਿਸ਼ਤਿਆਂ ਦੀ ਵਜ੍ਹਾ ਦਾ ਖੁਲਾਸਾ ਵੀ ਕੀਤਾ। ਕਿਉਂ ਟੁੱਟਿਆ ਸਲਮਾਨ ਖਾਨ ਦੇ ਭਰਾਵਾਂ ਦਾ ਘਰ?ਰਿਸ਼ਤਿਆਂ ਬਾਰੇ ਗੱਲ ਕਰਦਿਆਂ ਅਰਬਾਜ਼ ਖਾਨ ਨੇ ਕਿਹਾ ਕਿ ਕਿਸੇ ਵੀ ਰਿਸ਼ਤੇ ਵਿੱਚ ਸਮਾਂ ਦੇਣਾ ਬਹੁਤ ਜ਼ਰੂਰੀ ਹੁੰਦਾ ਹੈ। ਨਾਲ ਹੀ, ਰਿਸ਼ਤੇ ਵਿੱਚ ਲੈਣ ਤੋਂ ਵੱਧ ਦੇਣ ਵਿੱਚ ਹਮੇਸ਼ਾ ਵਿਸ਼ਵਾਸ ਹੋਣਾ ਚਾਹੀਦਾ ਹੈ। ਕੁਝ ਲੋਕ ਅਜਿਹੇ ਹੁੰਦੇ ਹਨ ਜੋ ਰਿਸ਼ਤੇ ਵਿੱਚ ਦੂਜੇ ਵਿਅਕਤੀ ਤੋਂ ਲੈਣ ਬਾਰੇ ਹੀ ਸੋਚਦੇ ਹਨ, ਉਹ ਭੁੱਲ ਜਾਂਦੇ ਹਨ ਕਿ ਉਹ ਖੁਦ ਕੀ ਲੈ ਕੇ ਆਏ ਹਨ। ਹਰ ਰਿਸ਼ਤੇ ਵਿੱਚ ਵਚਨਬੱਧਤਾ ਜ਼ਰੂਰੀ ਹੈ।ਅਰਬਾਜ਼ ਨੇ ਦੱਸਿਆ, 'ਕਿਵੇਂ ਕਿਸੇ ਵੀ ਵਿਅਕਤੀ ਨੂੰ ਖੁਸ਼ੀ ਲਈ ਆਪਣੇ ਪਾਰਟਨਰ 'ਤੇ ਨਿਰਭਰ ਨਹੀਂ ਹੋਣਾ ਚਾਹੀਦਾ। ਹਾਲਾਂਕਿ ਉਨ੍ਹਾਂ ਕਿਹਾ ਕਿ ਜੇਕਰ ਕਿਸੇ ਰਿਸ਼ਤੇ 'ਚ ਧੋਖਾਧੜੀ ਹੋਣ ਲੱਗਦੀ ਹੈ ਤਾਂ ਇਸ ਨੂੰ ਖਤਮ ਕਰ ਦੇਣਾ ਚਾਹੀਦਾ ਹੈ। ਜੇਕਰ ਅੱਜ ਮੈਂ ਤੁਹਾਡੇ ਲਈ ਚੰਗਾ ਮਹਿਸੂਸ ਕਰਦਾ ਹਾਂ, ਕੱਲ੍ਹ ਮੈਂ ਨਹੀਂ ਕਰਾਂਗਾ, ਤਾਂ ਹਰ ਦੂਜੇ ਦਿਨ ਵਿਆਹ ਅਤੇ ਰਿਸ਼ਤੇ ਟੁੱਟ ਜਾਣਗੇ।'ਰਿਸ਼ਤਿਆਂ 'ਚ ਐਕਸਾਈਟਮੈਂਟ ਖਤਮ ਹੋ ਜਾਂਦੀ ਹੈ...ਤਾਂ'ਇਸਦੇ ਨਾਲ ਹੀ ਸੋਹੇਲ ਖਾਨ ਨੇ ਕਿਹਾ, 'ਹਰ ਰਿਸ਼ਤੇ ਦੀ ਇਕ ਐਕਸਪਾਇਰੀ ਡੇਟ ਹੁੰਦੀ ਹੈ ਅਤੇ ਜਦੋਂ ਰਿਸ਼ਤੇ 'ਚ ਉਤਸ਼ਾਹ ਖਤਮ ਹੋ ਜਾਵੇ ਤਾਂ ਤੁਹਾਨੂੰ ਉਸ ਰਿਸ਼ਤੇ ਤੋਂ ਅੱਗੇ ਵਧਣਾ ਚਾਹੀਦਾ ਹੈ। ਅਸੀਂ ਰਿਸ਼ਤਿਆਂ ਵਿੱਚ ਇਸ ਗੱਲ ਨੂੰ ਲੈ ਦਬਾਅ ਹੇਠ ਰਹਿੰਦੇ ਹਾਂ ਕਿ ਦੂਜੇ ਵਿਅਕਤੀ ਜਾਂ ਖੁਦ ਨਾਲ ਕੀ ਹੋਣ ਵਾਲਾ ਹੈ। ਜੇਕਰ ਤੁਸੀਂ ਕੋਈ ਦਵਾਈ ਜਾਂ ਚਾਕਲੇਟ ਖਰੀਦਦੇ ਹੋ ਤਾਂ ਉਨ੍ਹਾਂ ਦੀ ਵੀ ਐਕਸਪਾਇਰੀ ਡੇਟ ਹੁੰਦੀ ਹੈ। ਦੱਸ ਦੇਈਏ ਕਿ ਅਰਬਾਜ਼ ਖਾਨ ਅਤੇ ਮਲਾਇਕਾ ਅਰੋੜਾ ਦਾ ਵਿਆਹ ਸਾਲ 1998 ਵਿੱਚ ਹੋਇਆ ਸੀ। ਪਰ ਇਸ ਜੋੜੇ ਨੇ ਸਾਲ 2017 ਵਿੱਚ ਤਲਾਕ ਹੋ ਗਿਆ। ਇਸ ਤੋਂ ਬਾਅਦ ਅਰਬਾਜ਼ ਨੇ ਸ਼ੂਰਾ ਨਾਲ ਵਿਆਹ ਕਰਵਾ ਲਿਆ। ਸੋਹੇਲ ਖਾਨ ਨੇ ਸਾਲ 1998 ਵਿੱਚ ਸੀਮਾ ਸਜਦੇਹ ਨਾਲ ਵਿਆਹ ਕੀਤਾ ਸੀ। ਰਿਸ਼ਤਿਆਂ 'ਚ ਖਟਾਸ ਕਾਰਨ ਦੋਵਾਂ ਦਾ 2022 'ਚ ਤਲਾਕ ਵੀ ਹੋ ਗਿਆ।
= liveblogState.currentOffset ? 'uk-card uk-card-default uk-card-body uk-padding-small _box_shadow hidden' : 'uk-card uk-card-default uk-card-body uk-padding-small _box_shadow'">
Entertainment News Today: Diljit Dosanjh: ਦਿਲਜੀਤ ਦੋਸਾਂਝ ਨੇ ਵਿਸਾਖੀ ਮੌਕੇ ਫੈਨਜ਼ ਨੂੰ ਦਿੱਤਾ ਖਾਸ ਤੋਹਫਾ, ਧਾਰਮਿਕ ਗੀਤ 'ਬਾਜ ਤੇ ਘੋੜਾ' ਕੀਤਾ ਰਿਲੀਜ਼
Diljit Dosanjh New Song Baaz Te Ghoda Out: ਅੱਜ ਦੇਸ਼ ਭਰ 'ਚ ਪੰਜਾਬੀਆਂ ਵੱਲੋਂ ਵਿਸਾਖੀ ਦਾ ਤਿਉਹਾਰ ਬੇਹੱਦ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਖਾਸ ਮੌਕੇ 'ਤੇ ਫਿਲਮੀ ਸਿਤਾਰਿਆਂ ਵੱਲੋਂ ਖਾਸ ਤਰੀਕੇ ਨਾਲ ਪ੍ਰਸ਼ੰਸਕਾਂ ਨੂੰ ਵਿਸਾਖੀ ਅਤੇ ਖਾਲਸਾ ਪੰਥ ਦੇ ਸਾਜਨਾ ਦਿਵਸ ਦੀ ਵਧਾਈ ਦਿੱਤੀ ਜੀ ਰਹੀ ਹੈ। ਇਸ ਮੌਕੇ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਵੱਲੋਂ ਫੈਨਜ਼ ਨੂੰ ਖਾਸ ਤੋਹਫ਼ਾ ਦਿੱਤਾ ਗਿਆ ਹੈ। ਦਰਅਸਲ, ਦਿਲਜੀਤ ਵੱਲੋਂ ਵਿਸਾਖੀ ਦੇ ਖਾਸ ਮੌਕੇ ਧਾਰਮਿਕ ਗੀਤ 'ਬਾਜ ਤੇ ਘੋੜਾ' ਰਿਲੀਜ਼ ਕੀਤਾ ਗਿਆ ਹੈ।
Read More: Diljit Dosanjh: ਦਿਲਜੀਤ ਦੋਸਾਂਝ ਨੇ ਵਿਸਾਖੀ ਮੌਕੇ ਫੈਨਜ਼ ਨੂੰ ਦਿੱਤਾ ਖਾਸ ਤੋਹਫਾ, ਧਾਰਮਿਕ ਗੀਤ 'ਬਾਜ ਤੇ ਘੋੜਾ' ਕੀਤਾ ਰਿਲੀਜ਼