Diljit Dosanjh: ਦਿਲਜੀਤ ਦੋਸਾਂਝ ਨੇ ਵਿਸਾਖੀ ਮੌਕੇ ਫੈਨਜ਼ ਨੂੰ ਦਿੱਤਾ ਖਾਸ ਤੋਹਫਾ, ਧਾਰਮਿਕ ਗੀਤ 'ਬਾਜ ਤੇ ਘੋੜਾ' ਕੀਤਾ ਰਿਲੀਜ਼
Diljit Dosanjh New Song Baaz Te Ghoda Out: ਅੱਜ ਦੇਸ਼ ਭਰ 'ਚ ਪੰਜਾਬੀਆਂ ਵੱਲੋਂ ਵਿਸਾਖੀ ਦਾ ਤਿਉਹਾਰ ਬੇਹੱਦ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਖਾਸ ਮੌਕੇ 'ਤੇ ਫਿਲਮੀ ਸਿਤਾਰਿਆਂ
![Diljit Dosanjh: ਦਿਲਜੀਤ ਦੋਸਾਂਝ ਨੇ ਵਿਸਾਖੀ ਮੌਕੇ ਫੈਨਜ਼ ਨੂੰ ਦਿੱਤਾ ਖਾਸ ਤੋਹਫਾ, ਧਾਰਮਿਕ ਗੀਤ 'ਬਾਜ ਤੇ ਘੋੜਾ' ਕੀਤਾ ਰਿਲੀਜ਼ Diljit Dosanjh gave a special gift to fans on the occasion of Baisakhi, released the religious song 'Baaz Te Ghoda' Diljit Dosanjh: ਦਿਲਜੀਤ ਦੋਸਾਂਝ ਨੇ ਵਿਸਾਖੀ ਮੌਕੇ ਫੈਨਜ਼ ਨੂੰ ਦਿੱਤਾ ਖਾਸ ਤੋਹਫਾ, ਧਾਰਮਿਕ ਗੀਤ 'ਬਾਜ ਤੇ ਘੋੜਾ' ਕੀਤਾ ਰਿਲੀਜ਼](https://feeds.abplive.com/onecms/images/uploaded-images/2024/04/13/6c2d5ba8c0b730755e230c409f9e457b1712992962603709_original.jpg?impolicy=abp_cdn&imwidth=1200&height=675)
Diljit Dosanjh New Song Baaz Te Ghoda Out: ਅੱਜ ਦੇਸ਼ ਭਰ 'ਚ ਪੰਜਾਬੀਆਂ ਵੱਲੋਂ ਵਿਸਾਖੀ ਦਾ ਤਿਉਹਾਰ ਬੇਹੱਦ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਖਾਸ ਮੌਕੇ 'ਤੇ ਫਿਲਮੀ ਸਿਤਾਰਿਆਂ ਵੱਲੋਂ ਖਾਸ ਤਰੀਕੇ ਨਾਲ ਪ੍ਰਸ਼ੰਸਕਾਂ ਨੂੰ ਵਿਸਾਖੀ ਅਤੇ ਖਾਲਸਾ ਪੰਥ ਦੇ ਸਾਜਨਾ ਦਿਵਸ ਦੀ ਵਧਾਈ ਦਿੱਤੀ ਜੀ ਰਹੀ ਹੈ। ਇਸ ਮੌਕੇ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਵੱਲੋਂ ਫੈਨਜ਼ ਨੂੰ ਖਾਸ ਤੋਹਫ਼ਾ ਦਿੱਤਾ ਗਿਆ ਹੈ। ਦਰਅਸਲ, ਦਿਲਜੀਤ ਵੱਲੋਂ ਵਿਸਾਖੀ ਦੇ ਖਾਸ ਮੌਕੇ ਧਾਰਮਿਕ ਗੀਤ 'ਬਾਜ ਤੇ ਘੋੜਾ' ਰਿਲੀਜ਼ ਕੀਤਾ ਗਿਆ ਹੈ।
ਦੱਸ ਦੇਈਏ ਕਿ ਆਪਣੇ ਨਵੇਂ ਗੀਤ ਦਾ ਵੀਡੀਓ ਕਲਿੱਪ ਕਲਾਕਾਰ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਸ਼ੇਅਰ ਕੀਤਾ ਗਿਆ ਹੈ। ਇਸ ਨੂੰ ਸ਼ੇਅਰ ਕਰਦਿਆਂ ਦਿਲਜੀਤ ਨੇ ਕੈਪਸ਼ਨ ਵਿੱਚ ਲਿਖਿਆ, ਓਦੋਂ ਅਸਲ ਵਿਸਾਖੀ ਚੜ੍ਹਦੀ ਏ , ਜਦੋਂ ਧੁਰ ਅੰਦਰੋਂ ਐਲਾਨ ਹੁੰਦੇ ਉਹਦਾ ਬਾਜ ਤੇ ਘੋੜਾ ਦੇਖਣ ਲਈ ਲੱਖ ਰਿਸ਼ੀ-ਮੁਨੀ ਕੁਰਬਾਨ ਹੁੰਦੇ 🙏🏽
ਵਿਸਾਖੀ ਦੀਆਂ ਸਾਰੀ ਸੰਗਤ ਨੂੰ ਲੱਖ ਲੱਖ ਮੁਬਾਰਕਾਂ... 🙏🏽...
View this post on Instagram
ਦੋਸਾਂਝਾਵਾਲੇ ਦੇ ਇਸ ਗੀਤ ਨੂੰ ਪ੍ਰਸ਼ੰਸਕਾਂ ਵੱਲੋਂ ਭਰਮਾ ਹੁੰਗਾਰਾ ਦਿੱਤਾ ਜਾ ਰਿਹਾ ਹੈ। ਇਸ ਧਾਰਮਿਕ ਗੀਤ ਨੂੰ ਪ੍ਰਸ਼ੰਸਕਾਂ ਵੱਲੋਂ ਭਰਮਾ ਹੁੰਗਾਰਾ ਮਿਲ ਰਿਹਾ ਹੈ। ਗੀਤ ਦੇ ਬੋਲਾਂ ਤੋਂ ਇਹ ਸਾਫ ਹੁੰਦਾ ਹੈ ਕਿ ਇਹ ਸਿੱਖਾਂ ਦੇ ਦੱਸਵੇਂ ਗੁਰੂ, ਦਸ਼ਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਸਮਰਪਿਤ ਹੈ। ਇਸ ਵਿਚ ਗੁਰੂ ਸਹਿਬਾਨ ਦੀ ਵੱਡਿਆਈ ਕੀਤੀ ਗਈ ਹੈ। ਇਸ ਗੀਤ ਨੂੰ ਦਿਲਜੀਤ ਦੋਸਾਂਝ ਨੇ ਆਪਣੀ ਆਵਾਜ਼ ਦਿੱਤੀ ਹੈ ਅਤੇ ਇਸਦੇ ਬੋਲ ਹਰਮਨਜੀਤ ਸਿੰਘ ਨੇ ਲਿਖੇ ਹਨ।
ਫੈਨਜ਼ ਲਗਾਤਾਰ ਦੇ ਰਹੇ ਪ੍ਰਤੀਕਿਰਿਆ
ਪੰਜਾਬੀ ਗਾਇਕ ਦੀ ਇਸ ਪੋਸਟ ਉੱਪਰ ਪ੍ਰਸ਼ੰਸਕਾਂ ਵੱਲੋਂ ਲਗਾਤਾਰ ਕਮੈਂਟ ਕਰ ਪਿਆਰ ਜਤਾਇਆ ਜਾ ਰਿਹਾ ਹੈ। ਇੱਕ ਯੂਜ਼ਰ ਨੇ ਲਿਖਿਆ, ' ਦਿਲਜੀਤ..ਮੈਂ ਇੱਕ ਮੁਸਲਮਾਨ ਹਾਂ..ਪਰ ਮੈਂ ਸਿੱਖ ਧਰਮ ਦਾ ਦਿਲੋਂ ਸਤਿਕਾਰ ਕਰਦਾ ਹਾਂ। ਗੁਰੂ ਨਾਨਕ ਦੇਵ ਜੀ ਨੇ ਕਿਹਾ “ਅਵਲ ਅੱਲ੍ਹਾ ਨੂਰ ਉਪਾਇਆ ਕੁਦਰਤ ਦੇ ਸਬ ਬੰਦੇ” ਭਾਵ ਅਸੀਂ ਸਾਰੇ ਇੱਕ ਹਾਂ।' ਇਸ ਤੋਂ ਇਲਾਵਾ ਇੱਕ ਹੋਰ ਯੂਜ਼ਰ ਨੇ ਲਿਖਦੇ ਹੋਏ ਕਿਹਾ ਅੱਜ ਵਿਸਾਖੀ ਦਾ ਪੂਰਬ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ,❤️🦅ਜਿੰਨਾ ਨੇ ਸਾਨੂੰ ਪੱਗ ਦੇ ਰੂਪ ਵਿੱਚ ਸਿਰ ਤੇ ਬਖਸ਼ਿਆ ਤਾਜ।🙏👑...
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)