ਮੁੰਬਈ: ਬਿੱਗ ਬੌਸ 12 ਤੋਂ ਇਸ ਹਫਤੇ ਡਬਲ ਐਵਿਕਸ਼ਨ ਹੋਈ ਹੈ। ਰੋਸ਼ਮੀ ਤੇ ਕਿਰਤੀ ਤੋਂ ਬਾਅਦ ਬੀਤੇ ਐਪੀਸੋਡ ‘ਚ ਨਿਰਮਲ ਵੀ ਘਰ ਤੋਂ ਬਾਹਰ ਹੋ ਗਏ ਹਨ। ਇਸ ਤੋਂ ਬਾਅਦ ਹੁਣ ਨਿਰਮਲ ਦੀ ਵੀਡੀਓ ਸਾਹਮਣੇ ਆਈ ਹੈ। ਇਸ ‘ਚ ਉਸ ਨੇ ਘਰ ‘ਚ ਬਿਤਾਏ ਤਜਰਬੇ ਨੂੰ ਸਾਂਝਾ ਕੀਤਾ ਹੈ। ਇਸ ਦੇ ਨਾਲ ਹੀ ਵੀਡੀਓ ‘ਚ ਉਹ ਕਹਿ ਰਹੇ ਹਨ ਕਿ ਉਹ ਘਰ ਤੋਂ ਬਾਹਰ ਸਭ ਤੋਂ ਜ਼ਿਆਦਾ ਸ਼੍ਰਿਸਟੀ ਰੋੜੇ ਨੂੰ ਮਿਸ ਕਰਨਗੇ।
ਸਿਰਫ ਸ਼੍ਰਿਸਟੀ ਹੀ ਨਹੀਂ ਨਿਰਮਲ ਅਨੂਪ ਜਲੋਟਾ ਤੇ ਸ਼੍ਰੀਸੰਤ ਨੂੰ ਵੀ ਕਾਫੀ ਮਿਸ ਕਰਨਗੇ। ਇਸ ਤੋਂ ਇਲਾਵਾ ਨਿਰਮਲ ਨੇ ਇੰਟਰਵਿਊ ‘ਚ ਕਿਹਾ ਕਿ ਭੋਜਪੁਰੀ ਸਿੰਗਰ ਦੀਪਕ ਠਾਕੁਰ ਪਹਿਲਾਂ ਹੀ ਗੇਮ ਨੂੰ ਚੰਗੀ ਤਰ੍ਹਾਂ ਸਮਝ ਕੇ ਆਏ ਹਨ। ਉਨ੍ਹਾਂ ਨੇ ਬੀਤੇ ਸਾਰੇ ਸੀਜ਼ਨ ਦੇਖੇ ਹਨ। ਅਜਿਹੇ ‘ਚ ਆਪਣਾ ਹੀ ਵੱਖਰਾ ਜਿਹਾ ਸੁਭਾਅ ਬਣਾ ਕੇ ਆਪਣੇ ਪਲਾਨ ਮੁਤਾਬਕ ਚੱਲ ਰਹੇ ਹਨ। ਇਸ ਹਫਤੇ ਕੌਣ ਘਰ ਤੋਂ ਬਾਹਰ ਜਾ ਰਿਹਾ ਹੈ, ਇਸ ਦੀ ਜਾਣਕਾਰੀ ਪਹਿਲਾਂ ਹੀ ਸਾਹਮਣੇ ਆ ਚੁੱਕੀ ਸੀ। ਕ੍ਰਿਤੀ ਤੇ ਰੋਸ਼ਮੀ ਦੀ ਜੋੜੀ ਘਰ ਤੋਂ ਬਾਹਰ ਜਾਣ ਵਾਲੀ ਪਹਿਲੀ ਜੋੜੀ ਬਣੀ। ਨਿਰਮਲ-ਰੋਮਿਲ ਦੀ ਜੋੜੀ ਨੇ ਆਪਸੀ ਸਹਿਮਤੀ ਨਾਲ ਇੱਕ ਨੇ ਘਰ ਤੋਂ ਬਾਹਰ ਜਾਣਾ ਸੀ। ਇਸ ‘ਚ ਨਿਰਮਲ ਆਪਣਾ ਨਾਂ ਦਿੰਦੇ ਹਨ ਤੇ ਘਰੋਂ ਬਾਹਰ ਹੋ ਜਾਂਦੇ ਹਨ।
ਹੁਣ ਸਮਾਂ ਆ ਗਿਆ ਹੈ ਘਰ ‘ਚ ਇੱਕ ਵਾਇਲਡ ਕਾਰਡ ਐਂਟਰੀ ਦਾ। ਜੀ ਹਾਂ, ਖ਼ਬਰਾਂ ਨੇ ਕਿ ਟੀਵੀ ਸ਼ੋਅ ਸਪਲੀਸੋਵਿਲਾ ਫੇਮ ਸਕਾਰਲੇਟ ਰੋਜ਼ ਦੀ ਇਸ ਹਫਤੇ ਘਰ ‘ਚ ਐਂਟਰੀ ਹੋ ਸਕਦੀ ਹੈ। ਇਹ ਸੀਜ਼ਨ ਦਾ ਤੀਜਾ ਹਫਤਾ ਹੈ।