ਅਮੈਲੀਆ ਪੰਜਾਬੀ ਦੀ ਰਿਪੋਰਟ


Anmoldeep Singh Magician: ਅਨਮੋਲਦੀਪ ਸਿੰਘ, ਇਸ ਨਾਂ ਤੋਂ ਹਰ ਉਹ ਸ਼ਖਸ ਜਾਣੂ ਹੈ, ਜੋ ਸੋਸ਼ਲ ਮੀਡੀਆ 'ਤੇ ਐਕਟਿਵ ਰਹਿੰਦਾ ਹੈ। ਅਨਮੋਲਦੀਪ ਸਿੰਘ ਨਾਮ ਦਾ ਇਹ ਪੰਜਾਬੀ ਮੁੰਡਾ ਅੱਜ ਕੱਲ ਖੂਬ ਸੁਰਖੀਆਂ ਬਟੋਰ ਰਿਹਾ ਹੈ। ਇਹ ਖੁਦ ਨੂੰ ਜਾਦੂਗਰ ਕਹਿੰਦਾ ਹੈ ਅਤੇ ਕਿਸੇ ਦੇ ਵੀ ਮਨ ਦੀ ਗੱਲ ਬੁੱਝਣ ਦਾ ਦਾਅਵਾ ਕਰਦਾ ਹੈ। ਸਤਿੰਦਰ ਸਰਤਾਜ ਤੋਂ ਗਿੱਪੀ ਗਰੇਵਾਲ ਤੱਕ ਉਸ ਨੇ ਸਭ ਨਾਲ ਮੁਲਾਕਾਤ ਕੀਤੀ ਹੈ।


ਇਹ ਵੀ ਪੜ੍ਹੋ: 'ਬਿੱਗ ਬੌਸ ਓਟੀਟੀ 2' ਫੇਮ ਪੁਨੀਤ ਸੁਪਰਸਟਾਰ ਦੀਆਂ ਵਧੀਆਂ ਮੁਸ਼ਕਲਾਂ, ਭੋਪਾਲ 'ਚ ਕਮੇਡੀਅਨ ਖਿਲਾਫ ਦਰਜ ਹੋਈ FIR


ਹਾਲ ਹੀ 'ਚ ਅਨਮੋਲ ਨੇ ਆਪਣੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਸੀ। ਇਸ ਵੀਡੀਓ 'ਚ ਉਹ ਗਿੱਪੀ ਗਰੇਵਾਲ ਨਾਲ ਨਜ਼ਰ ਆਇਆ ਸੀ। ਦੇਖੋ ਅਨਮੋਲ ਨੇ ਕਿਵੇਂ ਬੁੱਝੀ ਗਿੱਪੀ ਗਰੇਵਾਲ ਦੇ ਮਨ ਦੀ ਗੱਲ:






ਇਸ ਦੇ ਨਾਲ ਹੀ ਤੁਹਾਨੂੰ ਇਹ ਵੀ ਦੱਸ ਦਈਏ ਕਿ ਅਨਮੋਲ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦਾ ਹੈ। ਉਹ ਅਕਸਰ ਆਪਣੀ ਵੀਡੀਓਜ਼ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦਾ ਰਹਿੰਦਾ ਹੈ। ਉਸ ਦੇ ਸੋਸ਼ਲ ਮੀਡੀਆ ਹੈਂਡਲ 'ਤੇ ਸਾਨੂੰ ਇੱਕ ਹੋਰ ਵੀਡੀਓ ਮਿਲੀ, ਜਿਸ ਵਿੱਚ ਉਸ ਨੇ ਸਤਿੰਦਰ ਸਰਤਾਜ ਦੇ ਮਨ ਦੀ ਗੱਲ ਬੁੱਝੀ। ਦੇਖੋ ਇਹ ਵੀਡੀਓ:






ਜੈਜ਼ੀ ਬੀ ਵੀ ਅਨਮੋਲਦੀਪ ਸਿੰਘ ਨੂੰ ਮਿਲ ਕੇ ਹੈਰਾਨ ਰਹਿ ਗਏ ਸੀ। ਦੇਖੋ ਵੀਡੀਓ:






ਕਾਬਿਲੇਗ਼ੌਰ ਹੈ ਕਿ ਅਨਮੋਲਦੀਪ ਸਿੰਘ ਇੱਕ ਮਸ਼ਹੂਰ ਜਾਦੂਗਰ ਹੈ। ਇਸ ਦੇ ਨਾਲ ਨਾਲ ਉਹ ਸੋਸ਼ਲ ਮੀਡੀਆ ਸਟਾਰ ਵੀ ਹੈ। ਉਹ ਆਪਣੀਆਂ ਦਿਲਚਸਪ ਵੀਡੀਓਜ਼ ਨਾਲ ਲੋਕਾਂ ਦਾ ਮਨੋਰੰਜਨ ਕਰਦਾ ਰਹਿੰਦਾ ਹੈ। ਅਨਮੋਲ ਬਾਰੇ ਇਹ ਕਿਹਾ ਜਾਂਦਾ ਹੈ ਕਿ ਉਸ ਨੇ 13 ਸਾਲ ਦੀ ਉਮਰ ਤੋਂ ਹੀ ਜਾਦੂ ਕਰਕੇ ਲੋਕਾਂ ਦਾ ਮਨੋਰੰਜਨ ਕਰਨਾ ਸ਼ੁਰੂ ਕਰ ਦਿੱਤਾ ਸੀ। ਉਹ ਕਈ ਰਿਐਲਟੀ ਸ਼ੋਅਜ਼ ਵਿੱਚ ਵੀ ਨਜ਼ਰ ਆ ਚੁੱਕਿਆ ਹੈ। ਹੁਣ ਇਹ ਮਾਈਂਡ ਰੀਡਿੰਗ ਹੈ, ਜਾਂ ਫਿਰ ਸਚਮੁੱਚ ਕੋਈ ਜਾਦੂ ਇਸ ਦੇ ਬਾਰੇ ਕੁੱਝ ਕਿਹਾ ਨਹੀਂ ਜਾ ਸਕਦਾ।


ਇਹ ਵੀ ਪੜ੍ਹੋ: ਜਦੋਂ ਹਰਭਜਨ ਮਾਨ ਸ਼ਰੇਆਮ ਪੰਜਾਬੀ ਗਾਇਕਾਂ ਨੂੰ ਦਿਖਾਇਆ ਸੀ ਸ਼ੀਸ਼ਾ, ਬੋਲੇ ਸੀ- 'ਇਨ੍ਹਾਂ ਨੇ ਪੰਜਾਬ ਦੀ ਜਵਾਨੀ ਖਰਾਬ ਕੀਤੀ'