ਬਿੱਗ ਬੌਸ 13: ਰਨਰਅਪ ਆਸਿਮ ਰਿਆਜ਼ ਲਈ ਦਿਖਿਆ ਲੋਕਾਂ 'ਚ ਕ੍ਰੇਜ਼, ਵੀਡੀਓ ਹੋ ਰਿਹਾ ਵਾਇਰਲ
ਏਬੀਪੀ ਸਾਂਝਾ | 23 Feb 2020 05:11 PM (IST)
ਬਿੱਗ ਬੌਸ 13 ਨੂੰ ਖਤਮ ਹੋਏ ਹਫਤਾ ਹੋ ਗਿਆ ਹੈ, ਪਰ ਸ਼ੋਅ ਨੂੰ ਲੈ ਕੇ ਲੋਕਾਂ 'ਚ ਇਸ ਦੀ ਦਿਵਾਨਗੀ ਅਜੇ ਵੀ ਬਰਕਰਾਰ ਹੈ। ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ, ਜਿਸ 'ਚ ਆਸਿਮ ਰਿਆਜ਼ ਆਪਣੇ ਫੈਨਸ ਦੇ ਵਿੱਚ ਦਿਖਾਈ ਦੇ ਰਹੇ ਹਨ।
ਨਵੀਂ ਦਿੱਲੀ: ਬਿੱਗ ਬੌਸ 13 ਨੂੰ ਖਤਮ ਹੋਏ ਹਫਤਾ ਹੋ ਗਿਆ ਹੈ, ਪਰ ਸ਼ੋਅ ਨੂੰ ਲੈ ਕੇ ਲੋਕਾਂ 'ਚ ਇਸ ਦੀ ਦਿਵਾਨਗੀ ਅਜੇ ਵੀ ਬਰਕਰਾਰ ਹੈ। ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ, ਜਿਸ 'ਚ ਆਸਿਮ ਰਿਆਜ਼ ਆਪਣੇ ਫੈਨਸ ਦੇ ਵਿੱਚ ਦਿਖਾਈ ਦੇ ਰਹੇ ਹਨ। ਇਸ ਵੀਡੀਓ ਨੂੰ ਆਸਿਮ ਦੇ ਇੱਕ ਫੈਨ ਕਲੱਬ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ। ਜਿਸ 'ਚ ਆਸਿਮ ਫੈਨਸ ਨਾਲ ਘਿਰੇ ਹੋਏ ਹਨ। ਇਸ 'ਚ ਫੈਨਸ ਆਸਿਮ ਨੂੰ ਚਿਅਰ ਕਰਦੇ ਨਜ਼ਰ ਆ ਰਹੇ ਹਨ ਤੇ ਆਸਿਮ ਉਨ੍ਹਾਂ ਦਾ ਧੰਨਵਾਦ ਕਰ ਰਹੇ ਹਨ। ਸੋਸ਼ਲ ਮੀਡੀਆ 'ਤੇ ਵਾਇਰਲ ਵੀਡੀਓ 'ਚ ਫੈਨਸ 'ਚ ਆਸਿਮ ਦਾ ਕ੍ਰੇਜ਼ ਸਾਫ ਦੇਖਿਆ ਜਾ ਸਕਦਾ ਹੈ। ਆਸਿਮ ਦੇ ਨਾਲ ਸੈਲਫੀ ਲੈਣ ਲਈ ਉਨ੍ਹਾਂ ਦੇ ਫੈਨਸ ਸੰਘਰਸ਼ ਕਰ ਰਹੇ ਹਨ।