ਅੰਮ੍ਰਿਤਸਰ: ਫਿਲਮ 'ਆਰਆਰਆਰ' ਦੀ ਟੀਮ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਈ। ਐਸਐਸ ਰਾਜਾਮੌਲੀ ਦੀ ਇਹ ਫਿਲਮ ਜਲਦ ਹੀ ਰਿਲੀਜ਼ ਹੋਣ ਜਾ ਰਹੀ ਹੈ। ਇਸ ਲਈ ਸੁਪਰਸਟਾਰ ਐਨਟੀਆਰ ਜੂਨੀਅਰ, ਰਾਮ ਚਰਨ ਤੇ ਐਸਐਸ ਰਾਜਾਮੌਲੀ ਫ਼ਿਲਮ ਦੇ ਪ੍ਰਮੋਸ਼ਨ ਵਿੱਚ ਕੋਈ ਕਸਰ ਨਹੀਂ ਛੱਡ ਰਹੇ।
ਫ਼ਿਲਮ ਦੀ ਕਾਮਯਾਬੀ ਲਈ ਆਰਆਰਆਰ ਫ਼ਿਲਮ ਦੀ ਸਟਾਰ ਕਾਸਟ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਲਈ ਪਹੁੰਚੀ ਹੈ। ਇਸ ਮੌਕੇ ਉਨ੍ਹਾਂ ਨਾਲ ਹੋਰ ਵੀ ਕਈ ਲੋਕ ਮੌਜੂਦ ਸਨ। ਉਨ੍ਹਾਂ ਨੇ ਇਲਾਹੀ ਬਾਣੀ ਦਾ ਕੀਰਤਨ ਸਵਰਣ ਕੀਤਾ, ਉੱਥੇ ਹੀ ਸਰਬੱਤ ਦੇ ਭਲੇ ਦੀ ਅਰਦਾਸ ਵੀ ਕੀਤੀ।
ਚੰਡੀਗੜ੍ਹ 'ਚ ਟੈਕਸ ਫ੍ਰੀ ਹੋਈ 'ਦ ਕਸ਼ਮੀਰ ਫਾਈਲਜ਼', ਚਾਰ ਮਹੀਨਿਆਂ ਤੱਕ ਨਹੀਂ ਲੱਗੇਗਾ UTGST
ਸਾਊਥ ਫਿਲਮ ਇੰਡਸਟਰੀ ਦੇ ਦਿੱਗਜ ਨਿਰਦੇਸ਼ਕ ਐਸਐਸ ਰਾਜਾਮੌਲੀ ਦੀ ਫ਼ਿਲਮ ‘ਆਰਆਰਆਰ’ ਦੀ (RRR) ਦੀ ਰਿਲੀਜ਼ਿੰਗ ਡੇਟ ਸਾਹਮਣੇ ਆ ਚੁੱਕੀ ਹੈ। ਇਹ ਫ਼ਿਲਮ 25 ਮਾਰਚ ਨੂੰ ਰਿਲੀਜ਼ ਹੋਣ ਜਾ ਰਹੀ ਹੈ ਜਿਸ ਕਰਕੇ ਫ਼ਿਲਮ ਦੀ ਰਿਲੀਜ਼ ਤੋਂ ਪਹਿਲਾਂ ਫ਼ਿਲਮ ਦੀ ਸਟਾਰ ਕਾਸਟ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਈ। ਸੋਸ਼ਲ ਮੀਡੀਆ ਉੱਤੇ ਆਰਆਰਆਰ ਟੀਮ ਦੀਆਂ ਤਸਵੀਰਾਂ ਖੂਬ ਵਾਇਰਲ ਹੋ ਰਹੀਆਂ ਹਨ।
ਮਾਲਦੀਵ 'ਚ ਆਈਸਕ੍ਰੀਮ ਵੇਚਦੀ ਨਜ਼ਰ ਆਈ ਤਮੰਨਾ ਭਾਟੀਆ, ਗਲੈਮਰਸ ਅਵਤਾਰ 'ਚ ਦਿਖੀ ਹਟਕੇ
ਦੱਸ ਦਈਏ ਇਹ ਫ਼ਿਲਮ ਪਹਿਲਾਂ ਇਸੇ ਸਾਲ 7 ਜਨਵਰੀ ਨੂੰ ਰਿਲੀਜ਼ ਹੋਣੀ ਸੀ ਪਰ ਕੋਰੋਨਾ ਵਾਇਰਸ ਕਾਰਨ ਫ਼ਿਲਮ ਦੀ ਰਿਲੀਜ਼ਿੰਗ ਨੂੰ ਟਾਲ ਦਿੱਤਾ ਗਿਆ ਸੀ। ਐਨਟੀਆਰ ਜੂਨੀਅਰ ਇਸ ਫ਼ਿਲਮ ਵਿੱਚ ਸੁਤੰਤਰਤਾ ਸੈਨਾਨੀ ਕੋਮਾਰਾਮ ਭੀਮ ਦੀ ਭੂਮਿਕਾ ਨਿਭਾਅ ਰਹੇ ਹਨ।
ਇਹ ਸਪੱਸ਼ਟ ਹੈ ਕਿ ਆਰਆਰਆਰ ਅਭਿਨੇਤਾ ਨੇ ਰਾਜਾਮੌਲੀ ਦੇ ਨਿਰਦੇਸ਼ਨ ਹੇਠ ਸਾਰੇ ਮੀਲ ਪੱਥਰਾਂ ਨੂੰ ਪਾਰ ਕਰ ਲਿਆ ਹੈ, ਭਾਵੇਂ ਅਭਿਨੇਤਾ ਦੀਆਂ ਰੌਚਕ ਡਾਂਸ ਮੂਵਜ਼ ਜਾਂ ਖਤਰਨਾਕ ਸਟੰਟ ਜਾਂ ਉਸ ਦੀ ਨਿਡਰ ਸ਼ਖਸੀਅਤ ਇਹ ਸਾਰੀਆਂ ਚੀਜ਼ਾਂ ਦਰਸ਼ਕਾਂ ਨੂੰ ਇਸ ਫ਼ਿਲਮ ਚ ਦੇਖਣ ਨੂੰ ਮਿਲਣਗੀਆਂ।