ਮੁੰਬਈ: ਆਪਣੇ 53ਵੇਂ ਜਨਮ ਦਿਨ ‘ਤੇ ਸ਼ਾਹਰੁਖ ਨੇ ਫ਼ਿਲਮ ‘ਜ਼ੀਰੋ’ ਦਾ ਟ੍ਰੇਲਰ ਰਿਲੀਜ਼ ਕਰ ਕੇ ਆਪਣੇ ਫੈਨ ਨੂੰ ਜ਼ਬਰਦਸਤ ਤੋਹਫਾ ਦਿੱਤਾ ਹੈ। ਫ਼ਿਲਮ ਦਾ ਟ੍ਰੇਲਰ ਸ਼ਾਹਰੁਖ ਨੇ ਕੁਝ ਸਮਾਂ ਪਹਿਲਾਂ ਹੀ ਆਪਣੇ ਟਵਿਟਰ ਹੈਂਡਲ ‘ਤੇ ਸ਼ੇਅਰ ਕੀਤਾ ਹੈ। ਇਸ ਨੂੰ ਲੈ ਕੇ ਕਈ ਰਿਐਕਸ਼ਨ ਵੀ ਆ ਚੁੱਕੇ ਹਨ। ਫੈਨਸ ਨੇ ਟ੍ਰੇਲਰ ਟ੍ਰੈਂਡ ਕਰਨਾ ਵੀ ਸ਼ੁਰੂ ਕਰ ਦਿੱਤਾ ਹੈ। ‘ਜ਼ੀਰੋ’ ਲੌਂਚ ਇਵੈਂਟ ਮੁੰਬਈ ’ਚ ਹੋ ਰਿਹਾ ਹੈ ਜਿੱਥੇ ਜਾਣ ਤੋਂ ਪਹਿਲਾਂ ਸ਼ਾਹਰੁਖ ਨੇ ਟ੍ਰੇਲਰ ਸ਼ੇਅਰ ਕਰਦੇ ਹੋਏ ਕੈਪਸ਼ਨ ਦਿੱਤਾ ਹੈ। ਫ਼ਿਲਮ ‘ਚ ਸ਼ਾਹਰੁਖ ਬਊਆ ਸਿੰਗ ਨਾਂ ਦਾ ਕਿਰਦਾਰ ਨਿਭਾਅ ਰਹੇ ਹਨ ਜਦੋਂਕਿ ਇਸ ਦੇ ਟ੍ਰੇਲਰ ‘ਚ ਅਨੁਸ਼ਕਾ ਨੂੰ ਅਪਾਹਜ ਦਿਖਾਇਆ ਗਿਆ ਹੈ। ‘ਜ਼ੀਰੋ’ ‘ਚ ਗਲ਼ੈਮਰ ਦਾ ਤੜਕਾ ਕੈਟਰੀਨਾ ਕੈਫ ਨੇ ਲਾਇਆ ਹੈ ਜੋ ਇਸ ਫ਼ਿਲਮ ‘ਚ ਇੱਕ ਐਕਟਰਸ ਦਾ ਕਿਰਦਾਰ ਨਿਭਾਅ ਰਹੀ ਹੈ। ਫ਼ਿਲਮ ‘ਜ਼ੀਰੋ’ ‘ਚ ਸਭ ਤੋਂ ਵੱਡਾ ਸਰਪ੍ਰਾਈਜ਼ ਕੈਟਰੀਨਾ ਹੈ ਜਿਸ ਦੇ ਪਿਆਰ ‘ਚ ਬਊਆ ਹੈ। ਕੈਟ ਦਾ ਕਿਰਦਾਰ ਵੀ ਕੁਝ ਗ੍ਰੇਅ ਸ਼ੈਡ ‘ਚ ਦਿਖਾਇਆ ਗਿਆ ਹੈ ਜਿਸ ਦਾ ਮਤਬਲ ਹੈ ਖੂਬਸੂਰਤੀ ਨਾਲ ਕੁਝ ਤੇਵਰ। ਇਸ ਤੋਂ ਪਹਿਲਾਂ ਫ਼ਿਲਮ ਦੇ ਕੁਝ ਪੋਸਟਰ ਰਿਲੀਜ਼ ਹੋ ਚੁੱਕੇ ਹਨ। ਸ਼ਾਹਰੁਖ ਟ੍ਰੇਲਰ ਲੌਂਚ ਤੋਂ ਪਹਿਲਾਂ ਆਪਣੇ ਘਰ ਮੰਨਤ ਦੀ ਬਾਲਕਨੀ `ਚ ਫੈਨਸ ਦੀ ਦੁਆਵਾਂ ਪਾਉਣ ਲਈ ਵੀ ਆਏ। ਜਿਥੇ ਉਨ੍ਹਾਂ ਨੇ ਆਪਣੇ ਅੰਦਾਜ਼ `ਚ ਸਭ ਦਾ ਧੰਨਵਾਦ ਵੀ ਕੀਤਾ।
‘ਜ਼ੀਰੋ’ ਦਾ ਕੁੱਲ ਬਜਟ 180 ਕਰੋੜ ਦੱਸਿਆ ਜਾ ਰਿਹਾ ਹੈ ਜਿਸ ਨੂੰ ਆਨੰਦ ਐਲ ਰਾਏ ਨੇ ਡਾਇਰੈਕਟ ਕੀਤਾ ਹੈ। ਫ਼ਿਲਮ ‘ਚ ਸ਼ਾਹਰੁਖ ਦਾ ਕਿਰਦਾਰ ਬੌਨਾ ਵੀ ਹੈ ਜੋ 21 ਦਸੰਬਰ ਨੂੰ ਸਿਨੇਮਾਘਰਾਂ ‘ਚ ਆਪਣੇ ਕੱਦ ਨੂੰ ਜ਼ਰੂਰ ਵੱਡਾ ਕਰ ਲਵੇਗਾ। ਸ਼ਾਹਰੁਖ ਨੂੰ ਸਾਡੀ ਸਾਰੀ ਟੀਮ ਵੱਲੋਂ ਜਨਮ ਦਿਨ ਅਤੇ ‘ਜ਼ੀਰੋ’ ਦੇ ਟ੍ਰੇਲਰ ਦੀ ਮੁਬਾਰਕਾਂ।