ਮੁੰਬਈ: ਪ੍ਰੋਡਿਊਸਰ-ਡਾਇਰੈਕਟਰ ਜੌਨੀ ਬਖਸ਼ੀ ਦਾ ਬੀਤੀ ਰਾਤ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਉਨ੍ਹਾਂ ਹਿੰਦੀ ਸਿਨੇਮਾ ਵਿੱਚ ਤਕਰੀਬਨ 4 ਦਹਾਕਿਆਂ ਤਕ ਆਪਣਾ ਯੋਗਦਾਨ ਦਿੱਤਾ।


ਸਾਹ ਦੀ ਦਿੱਕਤ ਹੋਣ ਕਾਰਨ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਤੇ ਵੈਂਟੀਲੇਟਰ 'ਤੇ ਰੱਖਿਆ ਗਿਆ। ਇਲਾਜ ਦੌਰਾਨ ਹੀ ਉਨ੍ਹਾਂ ਦੀ ਮੌਤ ਹੋ ਗਈ। ਦਿੱਗਜ਼ ਪ੍ਰੋਡਿਊਸਰ-ਡਾਇਰੈਕਟਰ ਜੌਨੀ ਬਖਸ਼ੀ ਨੇ 82 ਸਾਲ ਦੀ ਉਮਰ 'ਚ ਜੁਹੂ ਦੇ ਅਰੋਗਿਆ ਨਿਧੀ ਹਸਪਤਾਲ ਵਿੱਚ ਆਖਰੀ ਸਾਹ ਲਏ।


ਇਲਾਜ ਦੌਰਾਨ ਉਨ੍ਹਾਂ ਦਾ ਕੋਰੋਨਾ ਟੈਸਟ ਵੀ ਕਰਵਾਇਆ ਗਿਆ, ਜਿਸ ਦੀ ਰਿਪੋਰਟ ਨੈਗੇਟਿਵ ਆਈ ਸੀ। ਜੌਨੀ ਬਖਸ਼ੀ ਦੇ ਦੇਹਾਂਤ 'ਤੇ ਅਦਾਕਾਰ ਅਨੁਪਮ ਖੇਰ ਤੇ ਅਦਾਕਾਰਾ ਸ਼ਬਾਨਾ ਆਜ਼ਮੀ' ਨੇ ਟਵੀਟ ਕਰ ਤੇ ਦੁੱਖ ਜ਼ਾਹਿਰ ਕੀਤਾ।


ਅਨੁਪਮ ਖੇਰ ਨੇ ਜੌਨੀ ਬਖਸ਼ੀ ਦੇ ਦੇਹਾਂਤ ‘ਤੇ ਦੁੱਖ ਜ਼ਾਹਿਰ ਕਰਦੇ ਟਵਿੱਟਰ‘ ਤੇ ਲਿਖਿਆ, “ਜੋਨੀ ਬਖਸ਼ੀ ਦੇ ਦੇਹਾਂਤ ਬਾਰੇ ਸੁਣ ਕੇ ਦੁਖੀ ਹਾਂ। ਉਹ ਮੁੰਬਈ ਵਿੱਚ ਮੇਰੇ ਸ਼ੁਰੂਆਤੀ ਦਿਨਾਂ ਦਾ ਅਹਿਮ ਹਿੱਸਾ ਸਨ। ਇੱਕ ਨਿਰਮਾਤਾ, ਇੱਕ ਦੋਸਤ, ਇੱਕ ਹਮਾਇਤੀ ਤੇ ਮੋਟੀਵੇਟਰ ਸੀ। ਉਨ੍ਹਾਂ ਹਮੇਸ਼ਾ ਆਸ-ਪਾਸ ਦੇ ਲੋਕਾਂ ਨੂੰ ਖੁਸ਼ੀ ਦਿੱਤੀ। ਅਲਵਿਦਾ ਮੇਰੇ ਦੋਸਤ..."





ਇਸ ਦੇ ਨਾਲ ਹੀ ਸ਼ਬਾਨਾ ਆਜ਼ਮੀ ਨੇ ਟਵਿੱਟਰ 'ਤੇ ਲਿਖਿਆ, 'ਫਿਲਮ ਨਿਰਮਾਤਾ ਜੌਨੀ ਬਖਸ਼ੀ ਦੇ ਦੇਹਾਂਤ ਬਾਰੇ ਸੁਣਕੇ ਦੁਖੀ ਹਾਂ। ਮੈਂ ਆਪਣੇ ਕਰੀਅਰ ਦੀ ਸ਼ੁਰੂਆਤੀ ਫਿਲਮ 'ਵਿਸ਼ਵਾਸ਼ਘਾਤ' ਉਨ੍ਹਾਂ ਨਾਲ ਕੀਤੀ ਸੀ। ਸਿਨੇਮਾ ਦੀ ਦੁਨੀਆ 'ਚ ਉਨ੍ਹਾਂ ਦਾ ਵੱਡਾ ਯੋਗਦਾਨ ਹੈ।





ਤੁਹਾਡੇ ਫੋਨ 'ਚ ਵੀ ਜੇਕਰ ਇਹ ਖਤਰਨਾਕ ਐਪ ਤਾਂ ਤੁਰੰਤ ਹਟਾਓ

ਢਾਈ ਘੰਟੇ ਬਰਫ ਦੇ ਬਕਸੇ 'ਚ ਰਹਿ ਕੇ ਇਸ ਸ਼ਖਸ ਨੇ ਬਣਾਇਆ ਵਿਸ਼ਵ ਰਿਕਾਰਡ


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ