ਨਵੀਂ ਦਿੱਲੀ: ਟੀਵੀ ਦੇ ਸਭ ਤੋਂ ਮਸ਼ਹੂਰ ਕਾਮੇਡੀ ਸ਼ੋਅ 'ਦ ਕਪਿਲ ਸ਼ਰਮਾ ਸ਼ੋਅ' (The Kapil Sharma Show) ਦੇ ਮੇਕਰਸ ਮੁਸ਼ਕਲਾਂ ਵਿੱਚ ਘਿਰ ਗਏ ਹਨ। ਦਰਅਸਲ, ਇਸ ਸ਼ੋਅ ਖਿਲਾਫ ਮੱਧ ਪ੍ਰਦੇਸ਼ ਦੇ ਸ਼ਿਵਪਰੀ ਜ਼ਿਲ੍ਹੇ ਦੀ ਅਦਾਲਤ 'ਚ FIR ਦਰਜ ਕੀਤੀ ਗਈ ਹੈ। ਇਹ ਸ਼ਿਕਾਇਤ ਸ਼ੋਅ ਦੇ ਇੱਕ ਐਪੀਸੋਡ ਦੇ ਖਿਲਾਫ ਕੀਤੀ ਗਈ ਹੈ।
ਦਰਅਸ, ਇੱਕ ਐਪੀਸੋਡ ਵਿੱਚ ਕੋਰਟ ਦਾ ਸੀਨ ਦਿਖਾਇਆ ਗਿਆ ਸੀ, ਜਿਸ ਵਿੱਚ ਕਲਾਕਾਰ ਕੋਰਟ ਅੰਦਰ ਸ਼ਰਾਬ ਪੀਂਦੇ ਹੋਏ ਦਿਖਾਏ ਗਏ ਸਨ। ਇਸ ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਕਲਾਕਾਰਾਂ ਨੇ ਸ਼ੋਅ ਦੌਰਾਨ ਅਦਾਲਤ ਦਾ ਅਪਮਾਨ ਕੀਤਾ ਹੈ।
ਸ਼ਿਵਪੁਰੀ ਦੇ ਇੱਕ ਵਕੀਲ ਨੇ ਸੀਜੇਐਮ ਕੋਰਟ ਵਿੱਚ ਇਹ ਸ਼ਿਕਾਇਤ ਦਾਇਰ ਕੀਤੀ ਹੈ। ਇਸ ਮਾਮਲੇ ਦੀ ਸੁਣਵਾਈ 1 ਅਕਤੂਬਰ ਨੂੰ ਹੋਵੇਗੀ। ਆਪਣੀ ਸ਼ਿਕਾਇਤ ਵਿੱਚ ਵਕੀਲ ਨੇ ਕਿਹਾ, “ਸੋਨੀ ਟੀਵੀ ਉੱਤੇ ਪ੍ਰਸਾਰਿਤ ਹੋਣ ਵਾਲਾ ਕਪਿਲ ਸ਼ਰਮਾ ਸ਼ੋਅ ਬਹੁਤ ਹੀ ਬੇਤੁਕਾ ਹੈ। ਉਹ ਔਰਤਾਂ 'ਤੇ ਅਪਮਾਨਜਨਕ ਟਿੱਪਣੀਆਂ ਕਰਦੇ ਹਨ।
ਇੱਕ ਐਪੀਸੋਡ ਵਿੱਚ, ਸਟੇਜ ਉੱਤੇ ਇੱਕ ਕਚਹਿਰੀ ਸਥਾਪਤ ਕੀਤੀ ਗਈ ਸੀ ਅਤੇ ਇਹ ਦਿਖਾਇਆ ਗਿਆ ਸੀ ਕਿ ਅਦਾਕਾਰ ਜਨਤਕ ਰੂਪ ਵਿੱਚ ਬੈਠ ਕੇ ਸ਼ਰਾਬ ਪੀ ਰਹੇ ਹਨ। ਇਹ ਅਦਾਲਤ ਦਾ ਅਪਮਾਨ ਹੈ। ਇਸ ਲਈ, ਮੈਂ ਅਦਾਲਤ ਵਿੱਚ ਧਾਰਾ 365/3 ਤਹਿਤ ਮੁਲਜ਼ਮਾਂ ਖਿਲਾਫ ਐਫਆਈਆਰ ਦਰਜ ਕਰਨ ਦੀ ਮੰਗ ਕਰਦਾ ਹਾਂ।
ਜਿਸ ਐਪੀਸੋਡ ਦੇ ਵਿਰੁੱਧ ਇਹ ਸ਼ਿਕਾਇਤ ਦਰਜ ਕੀਤੀ ਗਈ ਹੈ, 'ਦ ਕਪਿਲ ਸ਼ਰਮਾ ਸ਼ੋਅ' 19 ਜਨਵਰੀ 2020 ਨੂੰ ਪ੍ਰਸਾਰਿਤ ਕੀਤਾ ਗਿਆ ਸੀ। ਬਾਅਦ ਵਿੱਚ ਇਸਦਾ ਦੁਬਾਰਾ ਪ੍ਰਸਾਰਣ 24 ਅਪ੍ਰੈਲ 2021 ਨੂੰ ਕੀਤਾ ਗਿਆ। ਵਕੀਲ ਨੇ ਆਪਣੀ ਸ਼ਿਕਾਇਤ ਵਿੱਚ ਦਾਅਵਾ ਕੀਤਾ ਹੈ ਕਿ ਸ਼ੋਅ ਦੇ ਕਲਾਕਾਰਾਂ ਨੂੰ ਇੱਕ ਸ਼ਰਾਬੀ ਅਦਾਲਤ ਦੇ ਕਮਰੇ ਵਿੱਚ ਕੰਮ ਕਰਦੇ ਦਿਖਾਇਆ ਗਿਆ ਸੀ ਜਿਸ ਵਿੱਚ ਅਦਾਲਤ ਦਾ ਅਪਮਾਨ ਕੀਤਾ ਗਿਆ ਸੀ।
ਕਾਮੇਡੀਅਨ ਕਪਿਲ ਸ਼ਰਮਾ ਦੇ ਇਸ ਸ਼ੋਅ ਵਿੱਚ ਉਨ੍ਹਾਂ ਤੋਂ ਇਲਾਵਾ ਸੁਮੋਨਾ ਚੱਕਰਵਰਤੀ, ਭਾਰਤੀ ਸਿੰਘ, ਕ੍ਰਿਸ਼ਨਾ ਅਭਿਸ਼ੇਕ, ਸੁਦੇਸ਼ ਲਹਿਰੀ, ਕੀਕੂ ਸ਼ਾਰਦਾ ਅਤੇ ਅਰਚਨਾ ਸਿੰਘ ਵਰਗੇ ਕਲਾਕਾਰ ਨਜ਼ਰ ਆ ਰਹੇ ਹਨ। ਸ਼ੋਅ ਦਾ ਨਵਾਂ ਸੀਜ਼ਨ 21 ਅਗਸਤ ਤੋਂ ਪ੍ਰਸਾਰਿਤ ਹੋਣਾ ਸ਼ੁਰੂ ਹੋ ਗਿਆ ਸੀ।
ਇਹ ਵੀ ਪੜ੍ਹੋ: ਸ਼ਰਾਬ ਇੰਝ ਕਰਦੀ ਮਰਦਾਂ ਤੇ ਔਰਤਾਂ ਦੀ ਸੈਕਸ ਲਾਈਫ਼ ਨੂੰ ਪ੍ਰਭਾਵਿਤ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ