ਬਾਲੀਵੁੱਡ ਅਦਾਕਾਰਾ ਗੌਹਰ ਖ਼ਾਨ 'ਤੇ ਬੀਐਮਸੀ ਨੇ ਕੋਰੋਨਾ ਨਿਯਮ ਤੋੜਨ ਦਾ ਦੋਸ਼ ਲਾਇਆ ਹੈ। ਬੀਐਮਸੀ ਨੇ ਗੌਹਰ ਖਾਨ ਖ਼ਿਲਾਫ਼ ਐਫਆਈਆਰ ਦਰਜ ਕੀਤੀ ਹੈ। ਬੀਐਮਸੀ ਸ਼ਿਕਾਇਤ ਨੂੰ ਆਫੀਸ਼ੀਅਲ ਟਵਿੱਟਰ ਅਕਾਊਂਟ 'ਤੇ ਵੀ ਸ਼ੇਅਰ ਕੀਤਾ ਹੈ। ਇਸ ਵਿੱਚ ਗੌਹਰ ਖਾਨ ਦਾ ਨਾਮ ਬਲਰ ਕੀਤਾ ਗਿਆ ਹੈ।
ਰਿਪੋਰਟਸ ਦੇ ਅਨੁਸਾਰ ਇਹ ਰਿਪੋਰਟ ਗੌਹਰ ਖਾਨ ਦੇ ਖ਼ਿਲਾਫ਼ ਹੀ ਹੈ। ਮਹਾਰਾਸ਼ਟਰ ਵਿੱਚ ਕੋਰੋਨਾ ਦੇ ਕੇਸ ਵੱਧ ਰਹੇ ਹਨ। ਅਜਿਹੀ ਸਥਿਤੀ 'ਚ ਬੀਐਮਸੀ ਉਨ੍ਹਾਂ ਦੇ ਵਿਰੁੱਧ ਹੋਰ ਸਖਤ ਕਾਰਵਾਈ ਕਰ ਰਹੀ ਹੈ ਜੋ ਕੋਰੋਨਾ ਦੇ ਨਿਯਮਾਂ ਦੀ ਪਾਲਣਾ ਨਹੀਂ ਕਰ ਰਹੇ ਹਨ।
ਸਰਕਾਰ ਨੇ ਕੋਰੋਨਾ ਤੋਂ ਬੱਚਣ ਲਈ ਅਹਿਤਿਆਤ ਨਿਯਮ ਵਰਤਣ ਦੇ ਨਿਰਦੇਸ਼ ਦਿੱਤੇ ਹਨ। ਕਿਹਾ ਜਾ ਰਿਹਾ ਹੈ ਕਿ ਗੌਹਰ ਖਾਨ ਨੇ ਕੋਰੋਨਾ ਦੇ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਅਤੇ ਕੰਮ ਦੇ ਮੱਦੇਨਜ਼ਰ ਫਿਲਮ ਦੀ ਸ਼ੂਟਿੰਗ 'ਤੇ ਗਈ ਸੀ। ਬੀਐਮਸੀ ਅਧਿਕਾਰੀਆਂ ਨੇ ਗੌਹਰ ਖ਼ਾਨ ਖ਼ਿਲਾਫ਼ ਐਫਆਈਆਰ ਦਰਜ ਕੀਤੀ ਹੈ।
ਗੌਹਰ ਖਾਨ ਦੇ ਖਿਲਾਫ ਕੋਵਿਡ-19 ਗਾਈਡਲਾਈਨਜ਼ ਦੀ ਉਲੰਘਣਾ ਤਹਿਤ ਇਹ ਐਫਆਈਆਰ ਦਰਜ਼ ਕੀਤੀ ਗਈ ਹੈ। ਡੀਸੀਪੀ ਨੇ ਕਿਹਾ ਕਿ ਗੌਹਰ ਖਾਨ ਨੂੰ ਕੋਰੋਨਾਵਾਇਰਸ ਨਾਲ ਪੌਜ਼ੇਟਿਵ ਪਾਇਆ ਗਿਆ ਹੈ। ਅਤੇ ਉਨ੍ਹਾਂ ਨੂੰ ਘਰ ਰਹਿਣ ਅਤੇ ਆਪਣੇ ਆਪ ਨੂੰ ਅਲੱਗ ਰੱਖਣ ਲਈ ਕਿਹਾ ਗਿਆ ਸੀ। ਪਰ ਫਿਰ ਵੀ ਉਹ ਫਿਲਮ ਦੀ ਸ਼ੂਟਿੰਗ ਲਈ ਗਈ।
ਇਸ ਤੋਂ ਬਾਅਦ ਅਭਿਨੇਤਰੀ ਦੇ ਖਿਲਾਫ ਐਫਆਈਆਰ ਦਰਜ ਕੀਤੀ ਗਈ ਹੈ। ਜਦੋਂ ਗੌਹਰ ਖਾਨ ਕੋਰੋਨਾਵਾਇਰਸ ਨਾਲ ਪੌਜ਼ੇਟਿਵ ਸੀ, ਤਾਂ ਬੀਐਮਸੀ ਅਧਿਕਾਰੀ ਉਸ ਦੇ ਘਰ ਵੀ ਪਹੁੰਚੇ ਸੀ ਪਰ ਗੌਹਰ ਉਥੇ ਨਹੀਂ ਮਿਲੀ। ਬੀਐਮਸੀ ਨੇ ਇਸ ਸੰਬੰਧ ਵਿੱਚ ਮੁੰਬਈ ਦੇ ਓਸ਼ੀਵਾੜਾ ਥਾਣੇ ਵਿੱਚ ਕੇਸ ਦਰਜ ਕੀਤਾ ਹੈ। ਬੀਐਮਸੀ ਨੇ ਆਪਣੇ ਟਵੀਟ ਵਿੱਚ ਲਿਖਿਆ ਹੈ ਕਿ ਸ਼ਹਿਰ ਦੇ ਲੋਕਾਂ ਦੀ ਰੱਖਿਆ ਲਈ ਕੋਈ ਲਾਪਵਾਹੀ ਨਹੀਂ ਵਰਤੀ ਜਾਵੇਗੀ।
https://play.google.com/store/
https://apps.apple.com/in/app/