ਮਹਿਤਾਬ-ਉਦ-ਦੀਨ
ਚੰਡੀਗੜ੍ਹ: ਭਾਰਤੀ ਕਿਸਾਨ ਅੰਦੋਲਨ ਦੇ ਸ਼ੁਰੂ ਹੋਣ ਤੋਂ ਬਾਅਦ ਵਿਦੇਸ਼ਾਂ ’ਚ ਵੱਸਦੇ ਪ੍ਰਵਾਸੀ ਭਾਰਤੀਆਂ ਵਿਚਾਲੇ ਪਾੜਾ ਨਿੱਤ ਵਧਦਾ ਹੀ ਜਾ ਰਿਹਾ ਹੈ ਜੋ ਯਕੀਨੀ ਤੌਰ ਉੱਤੇ ਚਿੰਤਾਜਨਕ ਵਰਤਾਰਾ ਹੈ। ਭਾਰਤੀ ਮੂਲ ਦੇ ਦੋ ਕੈਨੇਡੀਅਨ ਸੰਸਦ ਮੈਂਬਰਾਂ (MPs) ਦੇ ਇੱਕ ਰਿਸ਼ਤੇਦਾਰ ਉੱਤੇ ਹੁਣ ਦੋਸ਼ ਆਇਦ ਕੀਤੇ ਗਏ ਹਨ ਕਿ ਉਨ੍ਹਾਂ ਨੇ ਭਾਰਤ ਦੀ ਮੋਦੀ ਸਰਕਾਰ ਦੇ ਇੱਕ ਹਮਾਇਤੀ ਉੱਤੇ ਹਮਲਾ ਕੀਤਾ ਸੀ।
ਇਹ ਵੀ ਪੜ੍ਹੋ: Aamir Khan ਦੀਆਂ ਇਹ ਫਲੌਪ ਫ਼ਿਲਮਾਂ ਦੇਖ ਫੜ੍ਹ ਲਵੋਗੇ ਸਿਰ, ਇੱਕ ਲਈ ਖੁਦ ਸਾਹਮਣੇ ਆ ਮੰਗੀ ਸੀ ਮੁਆਫੀ
ਪੀਲ ਰੀਜਨਲ ਪੁਲਿਸ ਮੁਤਾਬਕ ਹੁਣ ਉਨਟਾਰੀਓ ਸੂਬੇ ਦੇ ਕੇਲਡੌਨ ਨਿਵਾਸੀ ਜੋਧਵੀਰ ਧਾਲੀਵਾਲ (30) ਉੱਤੇ ਹਮਲੇ ਦੇ ਦੋਸ਼ ਲੱਗੇ ਹਨ। ਜੋਧਵੀਰ ਧਾਲੀਵਾਲ ਦਰਅਸਲ ‘ਨਿਊ ਡੈਮੋਕ੍ਰੈਟਿਕ ਪਾਰਟੀ’ (NDP) ਦੇ ਆਗੂ ਜਗਮੀਤ ਸਿੰਘ ਦੇ ਸਕੇ ਸਾਂਢੂ ਹਨ। ਇਸ ਤੋਂ ਇਲਾਵਾ ਧਾਲੀਵਾਲ ਲਿਬਰਲ MP ਰੂਬੀ ਸਹੋਤਾ ਦੇ ਵੀ ਰਿਸ਼ਤੇਦਾਰ ਹਨ।
ਇਹ ਵੀ ਪੜ੍ਹੋ: ਆਪਣੀ ਨਵੀਂ ਕਾਰ ਨੂੰ ਬਣਾਓ ਇਕਦਮ ਫਿੱਟ, ਲੰਬੇ ਸਮੇਂ ਤੱਕ ਮੇਂਟਨੈੱਸ ਦੇ ਖਰਚੇ ਤੋਂ ਵੀ ਬਚੋ
ਇਸ ਤੋਂ ਪਹਿਲਾਂ ਟੋਰਾਂਟੋ ਦੇ 27 ਸਾਲਾ ਜਸਕਰਨ ਸਿੰਘ ਉੱਤੇ ਵੀ PM ਨਰਿੰਦਰ ਮੋਦੀ ਦੀ 40 ਸਾਲਾ ਮਹਿਲਾ ਸਮਰਥਕ ਉੱਤੇ ਕਥਿਤ ਹਮਲਾ ਕਰਨ ਦੇ ਦੋਸ਼ ਲੱਗੇ ਸਨ। ਕੁੱਟਮਾਰ ਦੀ ਕਥਿਤ ਘਟਨਾ ਦੋ ਹਫ਼ਤੇ ਪਹਿਲਾਂ 28 ਫ਼ਰਵਰੀ ਨੂੰ ਵਾਪਰੀ ਸੀ; ਜਦੋਂ ਕੁਝ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਮਰਥਕਾਂ ਨੇ ਨਵੇਂ ਖੇਤੀ ਕਾਨੂੰਨਾਂ ਦੇ ਹੱਕ ਵਿੱਚ ਕਾਰ ਰੈਲੀ ਕੱਢੀ ਸੀ। ਤਦ ਉੱਥੇ ਹਮਲਿਆਂ ਦੀ ਕੁਝ ਘਟਨਾਵਾਂ ਵਾਪਰੀਆਂ ਸਨ।
ਇਹ ਵੀ ਪੜ੍ਹੋ:ਇੰਤਜ਼ਾਰ ਖ਼ਤਮ! OnePlus ਦੀ ਸ਼ਾਨਦਾਰ ਘੜੀ 23 ਮਾਰਚ ਨੂੰ ਭਾਰਤ ਵਿੱਚ ਲਾਂਚ, ਜਾਣੋ ਖਾਸੀਅਤ
ਦੋਸ਼ ਹੈ ਕਿ ਤਦ ਰੈਲੀ ’ਚ ਭਾਗ ਲੈਣ ਵਾਲੇ ਮੋਦੀ ਸਮਰਥਕਾਂ ਨੂੰ ਕਥਿਤ ਤੌਰ ਉੱਤੇ ਗਾਲ਼ਾਂ ਕੱਢੀਆਂ ਗਈਆਂ ਸਨ ਤੇ ਕੁਝ ਨਾਲ ਕੁੱਟਮਾਰ ਵੀ ਕੀਤੀ ਗਈ ਸੀ। ਇਸੇ ਦੌਰਾਨ ‘ਨਿਊ ਡੈਮੋਕ੍ਰੈਟਿਕ ਪਾਰਟੀ’ ਦੇ ਇੱਕ ਬੁਲਾਰੇ ਨੇ ਸਪੱਸ਼ਟੀਕਰਨ ਦਿੱਤਾ ਕਿ ਸ਼ਾਂਤੀਪੂਰਨ ਰੋਸ ਮੁਜ਼ਾਹਰਾ ਕਰਨਾ ਸਭ ਦਾ ਹੱਕ ਹੈ; ਉਸ ਨੂੰ ਕੋਈ ਨਹੀਂ ਰੋਕ ਸਕਦਾ।
ਇਸ ਤੋਂ ਪਹਿਲਾਂ ਖੇਤੀ ਕਾਨੂੰਨਾਂ ਵਿਰੁੱਧ ਅਤੇ ਭਾਰਤ ਦੇ ਅੰਦੋਲਨਕਾਰੀ ਕਿਸਾਨਾਂ ਦੇ ਹੱਕ ਵਿੱਚ ਵੀ ਬਹੁਤ ਸਾਰੇ ਪ੍ਰਵਾਸੀ ਭਾਰਤੀ ਰੋਸ ਰੈਲੀ ਕੱਢ ਚੁੱਕੇ ਹਨ। ਕੈਨੇਡਾ ਦੇ ਪ੍ਰਮੁੱਖ ਅਖ਼ਬਾਰ ‘ਨੈਸ਼ਨਲ ਪੋਸਟ’ ਵੱਲੋਂ ਪ੍ਰਕਾਸ਼ਿਤ ਟੌਮ ਬਲੈਕਵੈੱਲ ਦੀ ਰਿਪੋਰਟ ਅਨੁਸਾਰ PM ਨਰਿੰਦਰ ਮੋਦੀ ਦੇ ਬਹੁਤੇ ਸਮਰਥਕ ਹਿੰਦੂ ਹਨ ਤੇ ਉਨ੍ਹਾਂ ਨੇ ਜ਼ਿਆਦਾਤਰ ਸਿੱਖ ਕਾਰਕੁੰਨਾਂ ਉੱਤੇ ਡਰਾਉਣ-ਧਮਕਾਉਣ ਦੇ ਦੋਸ਼ ਲਾਏ ਹਨ।
ਉੱਧ ‘ਸਿੱਖਾਂ ਦਾ ਦੋਸ਼ ਹੈ ਕਿ ਆਰਐਸਐਸ ਦੇ ਮੈਂਬਰ ਹੀ ਸਿੱਖਾਂ ਦਾ ਵਿਰੋਧ ਕਰਦਿਆਂ ਉਨ੍ਹਾਂ ਨੂੰ ਦਹਿਸ਼ਤਗਰਦ ਆਖ ਰਹੇ ਹਨ।’ ਇੱਥੇ ਦੱਸ ਦੇਈਏ ਕਿ ਬੀਤੇ ਫ਼ਰਵਰੀ ਮਹੀਨੇ ‘ਕੈਨੇਡਾ ਹਿੰਦੂ ਐਡਵੋਕੇਸੀ’ ਨਾਂ ਦੇ ਇੱਕ ਟਵਿਟਰ ਅਕਾਊਂਟ (ਜਿਸ ਦੇ 3,000 ਫ਼ਾਲੋਅਰਜ਼ ਹਨ) ਨੇ ਆਪਣੀ ਇੱਕ ਪੋਸਟ ’ਚ ਕਿਹਾ ਸੀ, ‘ਗੋਰੇ ਕੈਨੇਡੀਅਨ ਦੇਸ਼ ਭਗਤਾਂ’ ਨੂੰ ਹੁਣ ਛੇਤੀ ਹੀ ਭਾਰਤੀ ਫ਼ੌਜ ਕੈਨੇਡਾ ਸੱਦਣੀ ਪਵੇਗੀ, ਤਾਂ ਜੋ ਉਹ ਇੱਥੇ ਆ ਕੇ ‘ਖ਼ਾਲਿਸਤਾਨ ਸਿੱਖ ਦਹਿਸ਼ਤਗਰਦੀ’ ਦੀ ਸਮੱਸਿਆ ਹੱਲ ਕਰੇ। ਉਸ ਪੋਸਟ ਦਾ ਕੈਨੇਡਾ ’ਚ ਜ਼ਬਰਦਸਤ ਵਿਰੋਧ ਹੋਇਆ ਸੀ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ