ਮੁੰਬਈ: ਫ਼ਿਲਮ ਮੇਕਰ ਅਨੁਰਾਗ ਕਸ਼ਅਪ ਦੀ ਧੀ ਆਲਿਆ ਕਸ਼ਅਪ ਨੂੰ ਲੋਕ ਸਭਾ ਚੋਣਾਂ ਤੋਂ ਬਾਅਦ ਬੀਜੇਪੀ ਹਮਾਇਤੀ ਕਿਹਾ ਜਾ ਰਿਹਾ ਸਖ਼ਸ਼ ਸੋਸ਼ਲ ਮੀਡੀਆ ‘ਤੇ ਬਲਾਤਕਾਰ ਦੀਆਂ ਧਮਕੀਆਂ ਦੇ ਰਿਹਾ ਸੀ। ਇਸ ਤੋਂ ਬਾਅਦ ਹੁਣ ਮੁੰਬਈ ਪੁਲਿਸ ਨੇ ਇਸ ਮਾਮਲੇ ‘ਚ ਐਫਆਈਆਰ ਦਰਜ ਕੀਤੀ ਹੈ।
ਖੁਦ ਅਨੁਰਾਗ ਕਸ਼ਅਪ ਨੇ ਇਸ ਐਫਆਈਆਰ ਦੀ ਜਾਣਕਾਰੀ ਸੋਸ਼ਲ ਮੀਡੀਆ ‘ਤੇ ਟਵੀਟ ਕਰਕੇ ਦਿੱਤੀ ਹੈ। ਅਨੁਰਾਗ ਕਸ਼ਅਪ ਨੇ ਟਵੀਟ ਕਰਦਿਆਂ ਲਿਖਿਆ, “ਮੈਂ @MumbaiPolice @MahaCyber1 @Brijeshbsingh ਦਾ ਐਫਆਈਆਰ ਦਰਜ ਕਰ ਮੇਰੀ ਮਦਦ ਕਰਨ ਲਈ ਸ਼ੁਕਰੀਆ ਅਦਾ ਕਰਨਾ ਚਾਹੁੰਦਾ ਹਾਂ। ਇਸ ਸਪੋਰਟ ਤੇ ਜਲਦੀ ਕਾਰਵਾਈ ਸ਼ੁਰੂ ਕਰਨ ਲਈ ਤੁਹਾਡਾ ਧੰਨਵਾਦ। ਦੇਵੇਂਦਰ ਫਡਨਵੀਸ ਤੇ ਨਰੇਂਦਰ ਮੋਦੀ ਸਰ ਦਾ ਵੀ ਸ਼ੁਕਰੀਆ। ਇੱਕ ਪਿਓ ਹੋਣ ਦੇ ਨਾਤੇ ਮੈਂ ਹੁਣ ਸੰਤੁਸ਼ਟ ਹਾਂ।”