ਮੁੰਬਈ: ਬਾਲੀਵੁੱਡ ਅਦਾਕਾਰਾ ਸੁਰਵੀਨ ਚਾਵਲਾ ਨੇ ਬੀਤੀ 15 ਅਪਰੈਲ ਨੂੰ ਆਪਣੀ ਜ਼ਿੰਦਗੀ ‘ਚ ਈਵਾ ਨਾਂ ਦੀ ਖੂਬਸੂਰਤ ਬੱਚੀ ਦਾ ਸਵਾਗਤ ਕੀਤਾ ਹੈ। ਸੁਰਵੀਨ ਜਦੋਂ ਗਰਭਵਤੀ ਸੀ ਤਾਂ ਉਸ ਨੇ ਆਪਣੇ ਬੇਬੀ ਬੰਪ ਨਾਲ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਸੀ। ਹੁਣ ਇੱਕ ਵਾਰ ਫੇਰ ਐਕਟਰਸ ਨੇ ਇੱਕ ਤਸਵੀਰ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਹੈ। ਇਸ ‘ਚ ਸੁਰਵੀਨ ਦੀ ਗੋਦ ‘ਚ ਉਸ ਦੀ ਧੀ ਈਵਾ ਵੀ ਨਜ਼ਰ ਆ ਰਹੀ ਹੈ।
ਸੁਰਵੀਨ ਨੇ ਇਹ ਫੋਟੋ ਸੋਸ਼ਲ ਮੀਡੀਆ ਅਕਾਉਂਟ ‘ਤੇ ਸ਼ੇਅਰ ਕੀਤੀ ਹੈ ਜੋ ਇਸ ਸਮੇਂ ਖੂਬ ਵਾਇਰਲ ਹੋ ਰਹੀ ਹੈ। ਹੁਣ ਤਕ ਈਵਾ ਤੇ ਸੁਰਵੀਨ ਦੀਆਂ ਤਸਵੀਰਾਂ ‘ਚ ਈਵਾ ਦਾ ਚਿਹਰਾ ਸਾਫ਼ ਨਜ਼ਰ ਨਹੀਂ ਆ ਰਿਹਾ ਸੀ ਪਰ ਇਸ ਫੋਟੋਸ਼ੂਟ ‘ਚ ਉਸ ਦਾ ਫੇਸ ਸਾਫ਼ ਨਜ਼ਰ ਆ ਰਿਹਾ ਹੈ। ਸੁਰਵੀਨ ਦਾ ਇਹ ਫੋਟੋਸ਼ੂਟ ਬਲੈਕ ਐਂਡ ਵ੍ਹਾਈਟ ਹੈ। ਇਸ ਨੂੰ ਸ਼ੇਅਰ ਕਰਦੇ ਹੋਏ, ਉਸ ਨੇ ਲਿਖਿਆ ਹੈ ‘ਉਹ ਪਿਆਰ,,, ਜਿਸ ਨਾਲ ਮੇਰੀ ਹੁਣੇ ਜਾਣ-ਪਛਾਣ ਹੋਈ।”ਧੀ ਈਵਾ ਨਾਲ ਸੁਰਵੀਨ ਚਾਵਲਾ ਨੇ ਕਰਵਾਇਆ ਪਹਿਲਾ ਫੋਟੋਸ਼ੂਟ, ਸਾਹਮਣੇ ਆਈ ਤਸਵੀਰ
ਏਬੀਪੀ ਸਾਂਝਾ | 13 May 2019 05:55 PM (IST)