ਧਰਮਿੰਦਰ ਦੇ ਪਿਆਰ ਦਾ ਜਾਖੜ ਵੱਲੋਂ ਜਵਾਬ, ਸੰਨੀ ਨੂੰ ਦੇ ਗਏ ਨਸੀਹਤ
ਏਬੀਪੀ ਸਾਂਝਾ | 13 May 2019 03:31 PM (IST)
ਬੇਸ਼ੱਕ ਦੋ ਸਾਲ ਤੋਂ ਜਾਖੜ ਦੀ ਪਾਰਟੀ ਦੀ ਸਰਕਾਰ ਹੈ ਤੇ ਉਹ ਵੀ ਗੁਰਦਾਸਪੁਰ ਤੋਂ ਐਮਪੀ ਹਨ, ਪਰ ਫਿਰ ਵੀ ਉਨ੍ਹਾਂ ਕਿਹਾ ਕਿ ਲੋਕਾਂ ਦੇ ਕਾਲਜੇ ਵਲੂੰਧਰੇ ਪਏ ਹਨ, ਲੋਕਾਂ ਦੇ ਮਨਾਂ ਵਿੱਚ ਅਕਾਲੀਆਂ ਪ੍ਰਤੀ ਬੇਹੱਦ ਰੋਸ ਹੈ।
ਗੁਰਦਾਸਪੁਰ: ਬੇਸ਼ੱਕ ਦਿਓਲ ਤੇ ਜਾਖੜ ਪਰਿਵਾਰ ਦੀ ਨੇੜਤਾ ਨਿਕਲ ਆਈ ਹੈ, ਪਰ ਹੁਣ ਉਹ ਸਿਆਸੀ ਵਿਰੋਧੀ ਬਣ ਗਏ ਹਨ। ਇਸ ਲਈ ਸੁਨੀਲ ਜਾਖੜ (Sunil Jakhar) ਆਪਣੇ ਵਿਰੋਧੀ ਉਮੀਦਵਾਰ ਸੰਨੀ ਦਿਓਲ (Sunny Deol) ਲਈ ਤਾਂ ਪੂਰੇ ਸਖ਼ਤ ਹਨ ਪਰ ਸੰਨੀ ਦੇ ਪਿਤਾ ਧਰਮਿੰਦਰ (Dharmendra) ਲਈ ਉਹ ਵੀ ਨਰਮ ਪੈ ਗਏ ਹਨ। ਸੁਨੀਲ ਜਾਖੜ ਨੇ ਆਪਣੇ ਚੋਣ ਜਲਸੇ ਵਿੱਚ ਕਿਹਾ ਕਿ ਟਰੱਕ 'ਤੇ ਚੜ੍ਹ ਕੇ ਦੂਰੋ ਗੱਲ ਕਰਕੇ ਤੁਰ ਜਾਵਾਂਗੇ ਤਾਂ ਇਵੇਂ ਕੰਮ ਨਹੀਂ ਚੱਲਣਾ। ਸਗੋਂ ਲੋਕਾਂ 'ਚ ਰਹਿ ਕੇ ਲੋਕਾਂ ਦੇ ਕੰਮ ਕਰਨੇ ਪੈਂਦੇ ਹਨ। ਬੇਸ਼ੱਕ ਦੋ ਸਾਲ ਤੋਂ ਉਨ੍ਹਾਂ ਦੀ ਪਾਰਟੀ ਦੀ ਸਰਕਾਰ ਹੈ ਤੇ ਉਹ ਵੀ ਗੁਰਦਾਸਪੁਰ ਤੋਂ ਐਮਪੀ ਹਨ, ਪਰ ਫਿਰ ਵੀ ਉਨ੍ਹਾਂ ਕਿਹਾ ਕਿ ਲੋਕਾਂ ਦੇ ਕਾਲਜੇ ਵਲੂੰਧਰੇ ਪਏ ਹਨ, ਲੋਕਾਂ ਦੇ ਮਨਾਂ ਵਿੱਚ ਅਕਾਲੀਆਂ ਪ੍ਰਤੀ ਬੇਹੱਦ ਰੋਸ ਹੈ। ਜਾਖੜ ਨੇ ਕਿਹਾ ਕਿ ਧਰਮਿੰਦਰ ਜੀ ਨੇ ਮੇਰੇ ਬਾਰੇ ਜੋ ਬਿਆਨ ਦਿੱਤਾ ਹੈ, ਇਹ ਉਨ੍ਹਾਂ ਵੱਡਾਪਣ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪਰ ਮੋਦੀ ਸਾਹਿਬ ਨੇ ਇਨ੍ਹਾਂ ਵਰਗੇ ਭੋਲੇ ਭਾਲੇ ਇਨਸਾਨ ਨੂੰ ਵਰਤਿਆ ਹੈ। ਜਾਖੜ ਨੇ ਦਾਅਵਾ ਕੀਤਾ ਕਿ ਉਹ ਡਟ ਕੇ ਲੋਕਾਂ ਦੀ ਸੇਵਾ ਕਰਨਗੇ।