ਮੁੰਬਈ: ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਫੋਰਬਸ ਮੈਗਜ਼ੀਨ ਨੇ ਭਾਰਤ ਦੇ ਟੌਪ 100 ਸੈਲੀਬ੍ਰਿਟੀਜ਼ ਦੀ ਲਿਸਟ ਜਾਰੀ ਕੀਤੀ ਹੈ ਜਿਸ ‘ਚ ਸਭ ਤੋਂ ਉਪਰ ਨਾਂ ਸਲਮਾਨ ਖ਼ਾਨ ਦਾ ਹੈ। ਇੱਕ ਅਕਤੂਬਰ 2017 ਤੋਂ ਲੈ ਕੇ 30 ਸਤੰਬਰ, 2018 ਤਕ ਟੀਵੀ, ਐਡ ਫ਼ਿਲਮਜ਼ ਤੋਂ ਲੈ ਕੇ ਕਈ ਫ਼ਿਲਮਾਂ ਰਾਹੀਂ ਸਲਮਾਨ ਨੇ 253.25 ਕਰੋੜ ਦੀ ਕਮਾਈ ਕੀਤੀ ਹੈ।


ਇਸ ਦੇ ਨਾਲ ਹੀ ਸਲਮਾਨ ਖ਼ਾਨ ਅਜਿਹੇ ਪਹਿਲੇ ਕਲਾਕਾਰ ਬਣ ਗਏ ਹਨ, ਜਿਨ੍ਹਾਂ ਨੇ ਤੀਜੀ ਵਾਰ ਇਸ ਲਿਸਟ ‘ਚ ਪਹਿਲੀ ਥਾਂ ਹਾਸਲ ਕੀਤੀ ਹੈ। ਫੋਰਬਸ ਦੀ ਲਿਸਟ ‘ਚ ਦੂਜੇ ਨੰਬਰ ‘ਤੇ ਵਿਰਾਟ ਕੋਹਲੀ ਹਨ ਜਿਸ ਨੇ 228.09 ਕਰੋੜ ਦੀ ਕਮਾਈ ਕਰ ਦੂਜਾ ਸਥਾਨ ਹਾਸਲ ਕੀਤਾ ਹੈ। 185 ਕਰੋੜ ਦੀ ਸਲਾਨਾ ਕਮਾਈ ਕਰ ਇਸ ਲਿਸਟ ‘ਚ ਤੀਜੇ ਨੰਬਰ ‘ਤੇ ਆਏ ਹਨ।



ਪਿਛਲੀ ਵਾਰ ਇਸ ਲਿਸਟ ‘ਚ ਸ਼ਾਹਰੁਖ ਖ਼ਾਨ ਦਾ ਨਾਂ ਦੂਜੇ ਨੰਬਰ ‘ਤੇ ਸੀ ਪਰ ਜਦੋਂ ਲਿਸਟ ਬਣ ਰਹੀ ਸੀ ਉਦੋਂ ਤਕ ਸ਼ਾਹਰੁਖ ਦੀ ਕੋਈ ਫ਼ਿਲਮ ਰਿਲੀਜ਼ ਨਹੀਂ ਹੋਈ ਸੀ। ਅਜਿਹੇ ‘ਚ 56 ਕਰੋੜ ਦੀ ਕਮਾਈ ਕਰ ਸ਼ਾਹਰੁਖ 13ਵੇਂ ਪੌਜੀਸ਼ਨ ‘ਤੇ ਹਨ।

ਹਾਲ ਹੀ ‘ਚ ਵਿਆਹ ਦੇ ਬੰਧਨ ‘ਚ ਬੱਝੀ ਦੇਸੀ ਗਰਲ ਪ੍ਰਿਅੰਕਾ ਚੋਪੜਾ 18 ਕਰੋੜ ਦੀ ਕਮਾਈ ਕਰ 49ਵੇਂ ਨੰਬਰ ‘ਤੇ ਹੈ ਪਰ ਦੀਪਿਕਾ ਪਾਦੁਕੋਣ ਨੇ ਇਸ ਲਿਸਟ ‘ਚ ਪੀਸੀ ਨੂੰ ਪਿੱਛੇ ਛੱਡ ਦਿੱਤਾ ਹੈ। ਉਸ ਨੇ ਟੌਪ 5 ‘ਚ ਥਾਂ ਬਣਾਈ ਹੈ।