ਚੰਡੀਗੜ੍ਹ: ਬ੍ਰਾਜ਼ੀਲ ਦੇ ਡਾਕਟਰਾਂ ਨੇ ਵੱਡਾ ਕਾਰਨਾਮਾ ਕਰ ਵਿਖਾਇਆ ਹੈ। ਮੈਡੀਕਲ ਇਤਿਹਾਸ ਵਿੱਚ ਪਹਿਲੀ ਵਾਰ ਮ੍ਰਿਤਕ ਮਹਿਲਾ ਤੋਂ ਮਿਲੀ ਬੱਚੇਦਾਨੀ ਤੋਂ ਬੱਚੇ ਦਾ ਜਨਮ ਹੋਇਆ। ਇਹ ਬੱਚੇਦਾਨੀ ਮਹਿਲਾ ਨੇ ਮਰਨ ਤੋਂ ਪਹਿਲਾਂ ਦਾਨ ਕਰ ਦਿੱਤੀ ਸੀ। ਇਸ ਤੋਂ ਪਹਿਲਾਂ ਵੀ ਡਾਕਟਰਾਂ ਨੇ ਮ੍ਰਿਤਕ ਮਹਿਲਾ ਦੇ ਬੱਚੇਦਾਨੀ ਟਰਾਂਸਪਲਾਂਟ ਜ਼ਰੀਏ ਅਜਿਹਾ ਕਰਨ ਦਾ ਯਤਨ ਕੀਤਾ ਸੀ ਪਰ ਉਸ ਸਮੇਂ ਡਾਕਟਰ ਨਾਕਾਮਯਾਬ ਰਹੇ ਸੀ। ਗਰਭਵਤੀ ਮਹਿਲਾ ਨੇ ਬੱਚੀ ਨੂੰ ਜਨਮ ਦਿੱਤਾ ਹੈ ਤੇ ਹੁਣ ਉਹ ਬੇਹੱਦ ਖ਼ੁਸ਼ ਹੈ।

ਜਾਣਕਾਰੀ ਮੁਤਾਬਕ ਬੱਚੀ ਦਾ ਜਨਮ ਦਸੰਬਰ 2017 ਵਿੱਚ ਹੋਇਆ ਹੈ। ਇਸ ਪ੍ਰਯੋਗ ਤੋਂ ਬਾਅਦ ਮੰਨਿਆ ਜਾ ਰਿਹਾ ਹੈ ਬੱਚੇਦਾਨੀ ਟਰਾਂਸਪਲਾਂਟ ਹੋ ਸਕਦਾ ਹੈ ਜੋ ਬੱਚੇਦਾਨੀ ਵਿੱਚ ਨੁਕਸ ਹੋਣ ਕਰਕੇ ਮਾਂ ਬਣਨ ਤੋਂ ਅਸਮਰਥ ਮਹਿਲਾਵਾਂ ਲਈ ਵਰਦਾਨ ਸਿੱਧ ਹੋਏਗਾ। ਇੱਕ ਅੰਗ੍ਰੇਜ਼ੀ ਵੈੱਬਸਾਈਟ ਮੁਤਾਬਕ ਖੋਜ ਦੀ ਨਿਗਰਾਨੀ ਸਾਓ ਪੌਲੋ ਯੂਨੀਵਰਸਿਟੀ ਦੇ ਡਾ. ਈਜੈਨਬਰਗ ਵੱਲੋਂ ਕੀਤੀ ਗਈ ਸੀ।

ਉਨ੍ਹਾਂ ਦੱਸਿਆ ਕਿ ਸਤੰਬਰ 1982 ਵਿੱਚ ਮਰੀ ਹੋਈ ਔਰਤ ਦੀ ਬੱਚੇਦਾਨੀ ਟਰਾਂਸਪਲਾਂਟ ਕੀਤੀ ਗਈ ਸੀ। ਜਿਸ ਔਰਤ ਦੇ ਸਰੀਰ ਵਿੱਚ ਬੱਚੇਦਾਨੀ ਟਰਾਂਸਪਲਾਂਟ ਕੀਤੀ ਗਈ ਸੀ, ਉਹ ਸਮੇਂ ਉਹ 32 ਸਾਲਾਂ ਦੀ ਸੀ। ਇਹ ਔਰਤ ਦੁਰਲਭ ਸਿੰਡਰੋਮ ਕਾਰਨ ਬੱਚੇਦਾਨੀ ਦੇ ਬਗੈਰ ਪੈਦਾ ਹੋਈ ਸੀ। ਡੋਨਰ (ਮ੍ਰਿਤਕ ਮਹਿਲਾ) ਦੀ ਬੱਚੇਦਾਨੀ ਨੂੰ ਜਿਊਂਦੀ ਮਹਿਲਾ ਦੀਆਂ ਨਾੜੀਆਂ ਨਾਲ ਜੋੜਿਆ ਗਿਆ ਤੇ ਹੋਰ ਹਿੱਸਿਆਂ ਨਾਲ ਵੀ ਸੰਪਰਕ ਕੀਤਾ ਗਿਆ। ਬੱਚੇਦਾਨੀ ਦਾਨ ਦੇਣ ਵਾਲੀ ਮਹਿਲਾ ਦੀ 45 ਸਾਲ ਉਮਰ ਵਿੱਚ ਮੌਤ ਹੋ ਗਈ ਸੀ। ਇਸ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਸੀ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪਿਛਲੇ 10 ਸਾਲਾਂ ਤੋਂ ਚੈੱਕ ਗਣਰਾਜ, ਤੁਰਕੀ ਤੇ ਅਮਰੀਕਾ ਵਿੱਚ ਵੀ ਮ੍ਰਤਿਕ ਮਹਿਲਾ ਦੇ ਇਸਤੇਮਾਲ ਨਾਲ ਬੱਚਾ ਪੈਦਾ ਕਰਨ ਦੇ ਪ੍ਰਯੋਗ ਕੀਤੇ ਜਾ ਰਹੇ ਸੀ, ਪਰ ਕਿਸੇ ਨੂੰ ਵੀ ਸਫਲਤਾ ਨਹੀਂ ਮਿਲੀ।