Bunty Bains Death Threat: ਪੰਜਾਬੀ ਮਿਊਜ਼ਿਕ ਇੰਡਸਟਰੀ ਤੋਂ ਵੱਡੀ ਖਬਰ ਆ ਰਹੀ ਹੈ। ਪੰਜਾਬੀ ਗੀਤਕਾਰ ਤੇ ਨਿਰਮਾਤਾ ਨਿਰਦੇਸ਼ਕ ਬੰਟੀ ਬੈਂਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। ਤੁਹਾਨੂੰ ਦੱਸ ਦਈਏ ਕਿ ਇਹ ਧਮਕੀ ਮਸ਼ਹੂਰ ਗੈਂਗਸਟਰ ਲੱਕੀ ਪਟਿਆਲ ਨੇ ਦਿੱਤੀ ਹੈ। ਆਓ ਤੁਹਾਨੂੰ ਦਸਦੇ ਹਾਂ ਕੀ ਹੈ ਪੂਰਾ ਮਾਮਲਾ:        

ਇਹ ਵੀ ਪੜ੍ਹੋ: ਕਰੀਨਾ ਕਪੂਰ ਨਾਲ ਰੋਮਾਂਸ ਕਰ ਖੁਸ਼ ਹੋਏ ਦਿਲਜੀਤ ਦੋਸਾਂਝ, ਸ਼ੂਟਿੰਗ ਸੈੱਟ ਤੋਂ ਵੀਡੀਓ ਸ਼ੇਅਰ ਕਰ ਬੋਲੇ- 'ਕਾਇਲੀ ਛੱਡੋ, ਇੱਥੇ ਪੂਰੀ ਕਰੀਨਾ ਕਪੂਰ...'

ਜਾਣਕਾਰੀ ਮੁਤਾਬਕ ਬੰਟੀ ਬੈਂਸ ਨੂੰ ਧਮਕੀ ਲੱਕੀ ਪਟਿਆਲ ਨੇ ਦਿੱਤੀ ਹੈ। ਉਹ ਉਸ ਕੋਲੋਂ ਰੰਗਦਾਰੀ ਯਾਨਿ ਫਿਰੌਤੀ ਦੀ ਮੰਗ ਕਰ ਰਿਹਾ ਸੀ। ਦੱਸ ਦਈਏ ਕਿ ਬੰਟੀ ਬੈਂਸ ਨੂੰ ਪਹਿਲਾਂ ਵੀ ਕਈ ਵਾਰ ਇਸ ਤਰ੍ਹਾਂ ਦੀਆਂ ਧਮਕੀਆਂ ਮਿਲ ਚੁੱਕੀਆਂ ਹਨ।                      

ਕਾਬਿਲੇਗ਼ੌਰ ਹੈ ਕਿ ਬੰਟੀ ਬੈਂਸ ਪੰਜਾਬੀ ਇੰਡਸਟਰੀ ਦੇ ਟੌਪ ਗੀਤਕਾਰ ਹਨ। ਉਨ੍ਹਾਂ ਦੇ ਲਿਖੇ ਗੀਤ ਗਾ ਕੇ ਕਈ ਗਾਇਕ ਸਟਾਰ ਬਣੇ ਹਨ। ਇਨ੍ਹਾਂ ਵਿੱਚੋਂ ਪੰਜਾਬੀ ਗਾਇਕਾ ਮਿਸ ਪੂਜਾ ਦਾ ਨਾਮ ਵੀ ਸ਼ਾਮਲ ਹੈ। ਇਸ ਤੋਂ ਇਲਾਵਾ ਬੰਟੀ ਬੈਂਸ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੇ ਹਨ। ਉਹ ਆਪਣੇ ਨਾਲ ਜੁੜੀ ਹਰ ਅਪਡੇਟ ਫੈਨਜ਼ ਦੇ ਨਾਲ ਸ਼ੇਅਰ ਕਰਦੇ ਰਹਿੰਦੇ ਹਨ। ਉਨ੍ਹਾਂ ਦੇ ਇਕੱਲੇ ਇੰਸਟਾਗ੍ਰਾਮ 'ਤੇ ਹੀ ਮਿਲੀਅਨਜ਼ ਦੇ ਵਿੱਚ ਫਾਲੋਅਰਜ਼ ਹਨ।            

ਇਹ ਵੀ ਪੜ੍ਹੋ: ਪੰਕਜ ਉਧਾਸ ਦੇ ਦੇਹਾਂਤ 'ਤੇ ਗਮ 'ਚ ਡੁੱਬੇ ਪੰਜਾਬੀ ਗਾਇਕ ਗੁਰਨਾਮ ਭੁੱਲਰ, ਮਰਹੂਮ ਗਾਇਕ ਦੀ ਤਸਵੀਰ ਸ਼ੇਅਰ ਕਰ ਕਹੀ ਇਹ ਗੱਲ

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।