Diljit Dosanjh Kareena Kapoor: ਦਿਲਜੀਤ ਦੋਸਾਂਝ ਇੰਨੀਂ ਦਿਨੀਂ ਖੂਬ ਸੁਰਖੀਆਂ 'ਚ ਬਣੇ ਹੋਏ ਹਨ। ਉਨ੍ਹਾਂ ਦੀ ਫਿਲਮ 'ਚਮਕੀਲਾ' ਦਾ ਟੀਜ਼ਰ ਹਾਲ ਹੀ 'ਚ ਰਿਲੀਜ਼ ਹੋਇਆ ਹੈ। ਦੱਸ ਦਈਏ ਕਿ ਇਹ ਫਿਲਮ 12 ਅਪ੍ਰੈਲ ਨੂੰ ਓਟੀਟੀ ਪਲੇਟਫਾਰਮ ਨੈੱਟਫਲਿਕਸ 'ਤੇ ਦਸਤਕ ਦੇਣ ਜਾ ਰਹੀ ਹੈ। ਇਸ ਤੋਂ ਇਲਾਵਾ ਦਿਲਜੀਤ ਦੋਸਾਂਝ ਇਸ ਸਾਲ ਬਾਲੀਵੁੱਡ ਫਿਲਮ 'ਦ ਕਰੂ' ;ਚ ਵੀ ਐਕਟਿੰਗ ਕਰਦੇ ਨਜ਼ਰ ਆਉਣਗੇ। 


ਇਹ ਵੀ ਪੜ੍ਹੋ: ਪੰਕਜ ਉਧਾਸ ਦੇ ਦੇਹਾਂਤ 'ਤੇ ਗਮ 'ਚ ਡੁੱਬੇ ਪੰਜਾਬੀ ਗਾਇਕ ਗੁਰਨਾਮ ਭੁੱਲਰ, ਮਰਹੂਮ ਗਾਇਕ ਦੀ ਤਸਵੀਰ ਸ਼ੇਅਰ ਕਰ ਕਹੀ ਇਹ ਗੱਲ


ਹੁਣ ਦਿਲਜੀਤ ਦੋਸਾਂਝ ਨੇ ਫਿਲਮ 'ਦ ਕਰੂ' ਦੇ ਸੈੱਟ ਤੋਂ ਇੱਕ ਵੀਡੀਓ ਸ਼ੇਅਰ ਕੀਤਾ ਹੈ, ਜਿਸ ਵਿੱਚ ਉਨ੍ਹਾਂ ਨੇ ਖੁਦ ਆਪਣੀ ਆਵਾਜ਼ 'ਚ ਮਜ਼ਾਕੀਆ ਵਾਇਸ ਓਵਰ ਵੀ ਕੀਤਾ ਹੈ। ਇਸ ਵੀਡੀਓ 'ਚ ਸਭ ਤੋਂ ਪਹਿਲਾਂ ਦਿਲਜੀਤ ਕਰੀਨਾ ਕਪੂਰ ਨਾਲ ਡਾਂਸ ਕਰਦੇ ਨਜ਼ਰ ਆ ਰਹੇ ਹਨ। ਇਸ ਦੇ ਨਾਲ ਨਾਲ ਫਿਲਮ ਦੇ ਸੈੱਟ 'ਤੇ ਦੋਵੇਂ ਸਟਾਰ ਇੱਕ ਦੂਜੇ ਨਾਲ ਗੱਲ ਵੀ ਕਰ ਰਹੇ ਹਨ। ਇਸ ਤੋਂ ਬਾਅਦ ਦਿਲਜੀਤ ਆਪਣੇ ਵੀਡੀਓ 'ਚ ਫਿਲਮ ਦੀ ਪੂਰੀ ਸਟਾਰ ਕਾਸਟ ਨਾਲ ਮਿਲਵਾਉਂਦੇ ਹਨ। ਦਿਲਜੀਤ ਦੀ ਇਹ ਵੀਡੀਓ ਬਹੁਤ ਹੀ ਮਜ਼ਾਕੀਆ ਹੈ। ਤੁਸੀਂ ਵੀ ਦੇਖੋ;









ਕਾਬਿਲੇਗ਼ੌਰ ਹੈ ਕਿ ਦਿਲਜੀਤ ਦੋਸਾਂਝ ਦੇ ਨਾਲ ਫਿਲਮ ਕਰੂ 'ਚ ਤੱਬੂ, ਕਰੀਨਾ ਕਪੂਰ ਤੇ ਕ੍ਰਿਤੀ ਸੇਨਨ ਮੁੱਖ ਭੂਮਿਕਾਵਾਂ 'ਚ ਨਜ਼ਰ ਆਉਣ ਵਾਲੀਆਂ ਹਨ। ਹਾਲ ਹੀ 'ਚ ਫਿਲਮ ਦੀ ਪਹਿਲੀ ਝਲਕ ਸਾਹਮਣੇ ਆਈ ਸੀ। ਜਿਸ ਵਿੱਚ ਕ੍ਰਿਤੀ, ਕਰੀਨਾ ਤੇ ਤੱਬੂ ਦੇ ਲੁੱਕਸ ਨੂੰ ਰਿਵੀਲ ਕੀਤਾ ਗਿਆ ਸੀ। ਦੱਸ ਦਈਏ ਇਹ ਤਿੰਨੇ ਅਭਿਨੇਤਰੀਆਂ ਇਸ ਫਿਲਮ 'ਚ ਏਅਰ ਹੋਸਟਸ ਦੇ ਕਿਰਦਾਰ ;ਚ ਨਜ਼ਰ ਆਉਣ ਵਾਲੀਆਂ ਹਨ। ਇਹ ਫਿਲਮ 29 ਮਾਰਚ ਨੂੰ ਸਿਨੇਮਾਘਰਾਂ 'ਚ ਦਸਤਕ ਦੇਣ ਜਾ ਰਹੀ ਹੈ। ਇਸ ਤੋਂ ਇਲਾਵਾ ਦਿਲਜੀਤ ਇਸ ਸਾਲ 'ਜੱਟ ਐਂਡ ਜੂਲੀਅਟ 3' ਤੇ 'ਰੰਨਾਂ 'ਚ ਧੰਨਾ' ਵਰਗੀਆਂ ਫਿਲਮਾਂ 'ਚ ਵੀ ਨਜ਼ਰ ਆਉਣਗੇ। 


ਇਹ ਵੀ ਪੜ੍ਹੋ: ਲੋਕਸਭਾ ਚੋਣਾਂ ਦੇ ਮੈਦਾਨ 'ਚ ਉੱਤਰਨ ਲਈ ਤਿਆਰ ਅਨਮੋਲ ਕਵਾਤਰਾ, ਜਾਣੋ ਕਿਸ ਪਾਰਟੀ ਤੋਂ ਲੜ ਸਕਦਾ ਹੈ ਚੋਣ