ਗੈਂਗਸਟਰ ਨੇ ਸਲਮਾਨ ਦੇ ਕਤਲ ਲਈ ਚੁੱਕੀ 30 ਲੱਖ ਰੁਪਏ ਦੀ ਸੁਪਾਰੀ
ਏਬੀਪੀ ਸਾਂਝਾ | 23 Feb 2020 01:57 PM (IST)
-ਸ਼ਿਲਪਾ ਸ਼ੈੱਟੀ ਦੇ ਪਤੀ ਰਾਜਾ ਕੁੰਦਰਾ ਦੇ ਦਫ਼ਤਰ ਤੋਂ ਲੁੱਟੇ ਸਨ 8 ਕਰੋੜ ਰੁਪਏ।
-ਪੁਲਿਸ ਕਰ ਰਹੀ ਉਸਦੇ ਦਾਅਵਿਆਂ ਦੀ ਜਾਂਚ
ਮੇਰਠ: ਪੁਲਿਸ ਮੁਕਾਬਲੇ 'ਚ ਫੜੇ ਗਏ ਸ਼ਕਤੀ ਨਾਇਡੂ ਗਰੋਹ ਦੇ ਸ਼ੂਟਰ ਰਵੀ ਭੂਰਾ ਨੇ ਪੁਲਿਸ ਪੁੱਛਗਿੱਛ ਵਿੱਚ ਇਕਬਾਲ ਕੀਤਾ ਕਿ ਉਸ ਨੇ ਅਭਿਨੇਤਰੀ ਸ਼ਿਲਪਾ ਸ਼ੈੱਟੀ ਦੇ ਪਤੀ ਰਾਜਾ ਕੁੰਦਰਾ ਦੇ ਦਫ਼ਤਰ ਤੋਂ 8 ਕਰੋੜ ਰੁਪਏ ਲੁੱਟੇ ਸਨ। ਉਸ ਨੇ ਇਹ ਵੀ ਕਬੂਲਿਆ ਕਿ ਰਾਜਸਥਾਨ ਦੇ ਗੈਂਗਸਟਰ ਸੰਪਤ ਨਹਿਰਾ ਨਾਲ ਮਿਲ ਕੇ, ਉਸ ਨੇ ਸਲਮਾਨ ਖਾਨ ਨੂੰ ਮਾਰਨ ਲਈ 30 ਲੱਖ ਦੀ ਸੁਪਾਰੀ ਵੀ ਲਈ ਸੀ। 5 ਜਨਵਰੀ, 2018 ਨੂੰ, ਜੋਧਪੁਰ ਅਦਾਲਤ ਵਿੱਚ ਪੇਸ਼ੀ ਦੌਰਾਨ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਸਲਮਾਨ ਖਾਨ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਸੀ। ਮੇਰਠ ਜ਼ੋਨ ਦੇ ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ ਪ੍ਰਸ਼ਾਂਤ ਕੁਮਾਰ ਨੇ ਕਿਹਾ ਕਿ ਉਸ ਦੇ ਦਾਅਵਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਏਡੀਜੀ ਕੁਮਾਰ ਨੇ ਦੱਸਿਆ ਕਿ ਮੰਗਲਵਾਰ ਨੂੰ ਡੇਢ ਲੱਖ ਦਾ ਇਮਾਨੀ ਬਦਮਾਸ਼ ਸ਼ਿਵ ਸ਼ਕਤੀ ਨਾਇਡੂ ਕਾਂਕਰਖੇੜਾ ਵਿੱਚ ਇੱਕ ਮੁਕਾਬਲੇ ਦੌਰਾਨ ਮਾਰਿਆ ਗਿਆ ਸੀ। ਉਸ ਦਾ ਸਾਥੀ ਰਵੀ ਮਲਿਕ ਉਰਫ ਰਵੀ ਭੂਰਾ ਫਰਾਰ ਹੋ ਗਿਆ ਸੀ। ਏਡੀਜੀ ਅਨੁਸਾਰ, ਰਵੀ ਨੇ ਇਕਬਾਲ ਕੀਤਾ ਹੈ ਕਿ ਉਸ ਨੇ ਰਾਜਸਥਾਨ ਦੇ ਸੰਪਤ ਨਹਿਰਾ ਨਾਲ ਮਿਲ ਕੇ ਸਾਲ 2018 ਵਿੱਚ ਹੈਦਰਾਬਾਦ ਵਿੱਚ ਅਦਾਕਾਰ ਸਲਮਾਨ ਖਾਨ ਦੀ ਹੱਤਿਆ ਦੀ ਸੁਪਾਰੀ ਲਈ ਸੀ। 5 ਲੱਖ ਦੇ ਇਨਾਮੀ ਸੰਪਤ ਨਹਿਰਾ ਨੂੰ ਹੈਦਰਾਬਾਦ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ। ਫਿਲਹਾਲ ਉਹ ਤਿਹਾੜ ਜੇਲ੍ਹ ਵਿੱਚ ਹੈ।