ਸਿਧਾਰਥ ਸ਼ੁਕਲਾ ਦੀ ਜਿੱਤ ਤੋਂ ਗੌਹਰ ਖਾਨ ਨਾ ਖੁਸ਼, ਕਿਹਾ ਆਸਿਮ ਰਿਆਜ਼ ਅਸਲੀ ਜੇਤੂ
ਏਬੀਪੀ ਸਾਂਝਾ | 17 Feb 2020 05:45 PM (IST)
ਸਿਧਾਰਥ ਸ਼ੁਕਲਾ ਨੇ ਕਲਰਸ ਦਾ ਮਸ਼ਹੂਰ ਰਿਐਲਿਟੀ ਸ਼ੋਅ ਬਿੱਗ ਬੌਸ 13 ਜਿੱਤ ਲਿਆ ਹੈ। ਉਨ੍ਹਾਂ ਦੀ ਜਿੱਤ 'ਤੇ ਹਰ ਕੋਈ ਵੱਖੋ-ਵੱਖ ਪ੍ਰਤੀਕਿਰਆਵਾਂ ਦੇ ਰਿਹਾ ਹੈ।
ਨਵੀਂ ਦਿੱਲੀ: ਸਿਧਾਰਥ ਸ਼ੁਕਲਾ ਨੇ ਕਲਰਸ ਦਾ ਮਸ਼ਹੂਰ ਰਿਐਲਿਟੀ ਸ਼ੋਅ ਬਿੱਗ ਬੌਸ 13 ਜਿੱਤ ਲਿਆ ਹੈ। ਉਨ੍ਹਾਂ ਦੀ ਜਿੱਤ 'ਤੇ ਹਰ ਕੋਈ ਵੱਖੋ-ਵੱਖ ਪ੍ਰਤੀਕਿਰਆਵਾਂ ਦੇ ਰਿਹਾ ਹੈ। ਬਿੱਗ ਬੌਸ ਦੀ ਸਾਬਕਾ ਜੇਤੂ ਗੌਹਰ ਖਾਨ ਦਾ ਕਹਿਣਾ ਹੈ ਕਿ ਅਸਲੀ ਜੇਤੂ ਕੋਲ ਜੋ ਗੁਣ ਹੋਣੇ ਚਾਹੀਦੇ ਹਨ, ਅਸਲ 'ਚ ਉਹ ਸਾਰੇ ਗੁਣ ਆਸਿਮ ਰਿਆਜ਼ ਕੋਲ 'ਚ ਸੀ। ਆਸਿਮ ਰਿਆਜ਼ ਹੀ ਅਸਲੀ ਵਿਨਰ ਹੈ। ਬਿੱਗ ਬੌਸ 13 ਦਾ ਖਿਤਾਬ ਜਿੱਤਣ 'ਤੇ ਕਾਮਿਆ ਪੰਜਾਬੀ ਨੇ ਸਿਧਾਰਥ ਨੂੰ ਟਵੀਟ ਕਰਕੇ ਵਧਾਈ ਦਿੱਤੀ ਹੈ। ਬਿੱਗ ਬੌਸ ਦੇ ਜੇਤੂ ਰਹਿ ਚੁੱਕੇ ਵਿੰਦੂ ਦਾਰਾ ਸਿੰਘ ਨੇ ਵੀ ਆਪਣੇ ਟਵਿਟਰ ਅਕਾਊਂਟ ਤੋਂ ਸਿਧਾਰਥ ਸ਼ੁਕਲਾ ਨੂੰ ਖਿਤਾਬ ਜਿੱਤਣ ਦੀ ਵਧਾਈ ਦਿੰਦਿਆਂ ਇੱਕ ਵੀਡੀਓ ਪੋਸਟ ਕੀਤੀ ਹੈ।