ਚੰਡੀਗੜ੍ਹ: ਦੇਸੀ ਰੌਕਸਟਾਰ ਗਿੱਪੀ ਗਰੇਵਾਲ ਅਕਸਰ ਆਪਣੀ ਪਰਿਵਾਰ ਨਾਲ ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ। ਗਿੱਪੀ ਦੇ ਫੈਮਿਲੀ ਮੋਮੈਂਟਸ ਇਨ੍ਹੇ ਪਿਆਰੇ ਤੇ ਫਨੀ ਹੁੰਦੇ ਹਨ ਕਿ ਇਨ੍ਹਾਂ ਨੂੰ ਫੈਨਜ਼ ਵੱਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ। ਗਿੱਪੀ ਦੇ ਸਭ ਤੋਂ ਛੋਟੇ ਬੇਟੇ ਗੁਰਬਾਜ਼ ਗਰੇਵਾਲ ਦੀਆਂ ਵੀਡੀਓਜ਼ ਨੂੰ ਇੰਨਾ ਪਸੰਦ ਕੀਤਾ ਜਾਂਦਾ ਕਿ ਇਨ੍ਹੀਂ ਦਿਨੀਂ ਗੁਰਬਾਜ਼ ਮੋਸਟ ਫੇਵਰਿਟ ਪੰਜਾਬੀ ਸਟਾਰ ਕਿੱਡ ਵਿੱਚੋਂ ਇੱਕ ਹੈ।
ਗਿੱਪੀ ਦੇ ਬੇਟਿਆਂ ਦੇ ਕੌਨਟੈਂਟ ਨੂੰ ਇੰਨਾ ਲਾਇਕ ਕੀਤਾ ਜਾਂਦਾ ਹੈ ਕਿ ਹੁਣ ਤੋਂ ਹੀ ਤਿੰਨਾਂ ਬੱਚਿਆਂ ਦੇ ਆਪਣੇ ਸੋਸ਼ਲ ਮੀਡਿਆ ਤੇ ਆਪਣੇ ਆਪਣੇ ਪੇਜ਼ ਹਨ, ਜਿੰਨ੍ਹਾਂ ਦੀ ਵੱਡੀ ਫੈਨ ਫੌਲੋਇੰਗ ਹੈ। ਕਹਿ ਇਹ ਵੀ ਸਕਦੇ ਹਾਂ ਹੈ ਕਿ ਗਿੱਪੀ ਗਰੇਵਾਲ ਹੁਣ ਤੋਂ ਹੀ ਆਪਣੇ ਬੱਚਿਆਂ ਨੂੰ ਇੰਡਸਟਰੀ ਦੇ ਵਿਚ ਲਿਆਉਣ ਲਾਈ ਤਿਆਰ ਕਰ ਰਹੇ ਹਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :