ਚੰਡੀਗੜ੍ਹ: ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਦਾ ਅੰਦੋਲਨ ਪਿਛਲੇ 18 ਦਿਨਾਂ ਤੋਂ ਜਾਰੀ ਹੈ। ਕਿਸਾਨਾਂ ਨੂੰ ਇਸ ਅੰਦੋਲਨ ਦੌਰਾਨ ਵੱਖ-ਵੱਖ ਵਰਗਾਂ ਦਾ ਸਮਰਥਨ ਵੀ ਮਿਲ ਰਿਹਾ ਹੈ। ਪੰਜਾਬੀ ਗਾਇਕ ਇਸ ਅੰਦੋਲਨ ਦੀ ਸ਼ੁਰੂਆਤ ਵਿੱਚ ਹੀ ਕਿਸਾਨਾਂ ਦੇ ਹੱਕ 'ਚ ਡੱਟ ਗਏ ਸੀ। ਦਲਜੀਤ ਦੌਸਾਂਝ, ਰਣਜੀਤ ਬਾਵਾ, ਐਮੀ ਵਿਰਕ ਤੇ ਹੋਰ ਕਲਾਕਾਰਾਂ ਮਗਰੋਂ ਦੇਸੀ ਰੌਕਸਟਾਰ ਗਿੱਪੀ ਗਿੱਲੀ ਵੀ ਕਿਸਾਨਾਂ ਦੇ ਦਿੱਲੀ ਧਰਨੇ 'ਚ ਸ਼ਾਮਲ ਹੋਇਆ।


ਵੀਰਵਾਰ ਨੂੰ ਸਿੰਗਰ ਗਿੱਪੀ ਗਰੇਵਾਲ ਨੇ ਆਪਣੇ ਇੰਸਟਾਗ੍ਰਾਮ ਤੋਂ ਇੱਕ ਵੀਡੀਓ ਸਾਂਝਾ ਕੀਤੀ ਜਿਸ ਦਾ ਕੈਪਸ਼ਨ ਸੀ "Delhi Farmer protest live"


 

ਕਲਿੱਪ ਦੇ ਪਹਿਲੇ ਅੱਧ ਵਿਚ, ਗਿੱਪੀ ਨੂੰ ਖਾਲਸਾ ਏਡ ਦੇ ਵਲੰਟੀਅਰ ਨਾਲ ਗੱਲਬਾਤ ਕਰਦੇ ਵੇਖਿਆ ਗਿਆ, ਜਿਸ 'ਚ ਸੋਸ਼ਲ ਮੀਡੀਆ 'ਤੇ ਕਿਸਾਨਾਂ ਨੂੰ ਮੁਹੱਈਆ ਕਰਵਾਈ ਜਾ ਰਹੀ "ਲਗਜ਼ਰੀ" ਬਾਰੇ' ਮਿਲੀ ਪ੍ਰਤੀਕ੍ਰਿਆ ਬਾਰੇ ਦੱਸਿਆ।

ਵਲੰਟੀਅਰ ਨੇ ਖੁਲਾਸਾ ਕੀਤਾ ਕਿ ਕਈ ਆਦਮੀ ਪਿੰਡ ਤੋਂ ਜਿਮ ਲੈ ਕੇ ਆਏ ਹਨ। ਕਬੱਡੀ ਖਿਡਾਰੀ ਵਾਸ਼ਿੰਗ ਮਸ਼ੀਨ ਲੈ ਕੇ ਆਏ ਹਨ। ਖਾਲਸਾ ਏਡ ਨੇ ਲੱਤਾਂ ਮਾਲਸ਼ ਕਰਨ ਵਾਲੀਆਂ ਮਸ਼ੀਨਾਂ ਲਗਾਈਆਂ ਹਨ। ਇਸ ਦੇ ਨਾਲ ਹੀ ਗੀਜ਼ਰ ਤੇ ਸ਼ੈਲਟਰ ਹੋਮ ਵੀ ਪ੍ਰਦਾਨ ਕੀਤੇ ਗਏ ਹਨ।