ਲੁਧਿਆਣਾ: ਜ਼ਿਲ੍ਹਾ ਲੁਧਿਆਣਾ ਦੇ ਸਿਵਲ ਹਸਪਤਾਲ ਤੋਂ ਇੱਕ ਹੈਰਾਨ ਕਰ ਦੇਣ ਵਾਲੀ ਹੈ। ਸਿਵਲ ਹਸਪਤਾਲ ਦੇ ਜੱਚਾ-ਬੱਚਾ ਹਸਪਤਾਲ 'ਚ ਡਾਕਟਰਾਂ ਦੀ ਵੱਡੀ ਲਾਪ੍ਰਵਾਹੀ ਸਾਹਮਣੇ ਆਈ ਹੈ। ਦਰਅਸਲ, ਡਾਕਟਰਾਂ ਨੇ ਇੱਕ ਗਰਭਵਤੀ ਮਹਿਲਾ ਦਾ ਆਪਰੇਸ਼ਨ ਕਰਨ ਮਗਰੋਂ  ਲਗਪਗ ਡੇਢ ਫੁੱਟ ਦਾ ਲੰਬਾ ਤੌਲੀਆ ਮਹਿਲਾ ਦੇ ਢਿੱਡ ਵਿੱਚ ਹੀ ਛੱਡ ਦਿੱਤਾ।


28 ਸਾਲਾ ਆਸ਼ਾ ਕੌਰ ਨਾਮ ਦੀ ਮਹਿਲਾ ਦਾ 8 ਦਸੰਬਰ ਨੂੰ ਸਿਵਲ ਹਸਪਤਾਲ 'ਚ ਸਵੇਰੇ 11:45 ਤੇ ਸਿਜ਼ੇਰੀਅਨ ਅਪਰੇਸ਼ਨ ਹੋਇਆ ਸੀ। ਇਸ ਤੋਂ ਬਾਅਦ ਲੜਕੀ ਲਗਾਤਾਰ  ਪੇਟ 'ਚ ਦਰਦ ਦੀ ਗੱਲ ਕਰ ਰਹੀ ਸੀ ਪਰ ਹਸਪਤਾਲ ਸਟਾਫ ਨੇ ਉਸ ਗੱਲ ਤੇ ਕੋਈ ਧਿਆਨ ਨਹੀਂ ਦਿੱਤਾ। ਇਸ ਮਗਰੋਂ ਉਸ ਦੇ ਢਿੱਡ ਤੇ ਸੋਜ ਪੈਣ ਲੱਗ ਗਈ। 11 ਦਸੰਬਰ ਨੂੰ ਤੜਕੇ ਸਿਵਲ ਹਸਪਤਾਲ ਨੇ ਮਹਿਲਾ ਨੂੰ ਰੈਫਰ ਕਰਨ ਦੀ ਗੱਲ ਕੀਤੀ। ਇਸ ਮਗਰੋਂ ਉਸ ਨੂੰ ਸੀਐਮਸੀ ਹਸਪਤਾਲ ਲੈ ਜਾਇਆ ਗਿਆ।

CMC 'ਚ ਡਾਕਟਰਾਂ ਨੇ ਮਹਿਲਾ ਦਾ ਐਕਸ-ਰੇ ਤੇ ਸਕੈਨਿੰਗ ਕੀਤੀ ਜਿਸ 'ਚ ਪਤਾ ਲੱਗਾ ਕੇ ਮਹਿਲਾ ਦੇ ਢਿੱਡ ਅੰਦਰ ਤੌਲੀਆ ਹੈ। ਇਸ ਮਗਰੋਂ ਮਹਿਲਾ ਦਾ ਮੁੜ ਅਪਰੇਸ਼ਨ ਕਰਕੇ 1.5 ਫੁੱਟ ਲੰਬਾ ਤੌਲੀਆ ਕੱਢਿਆ ਗਿਆ। ਪੀੜਤ ਮਹਿਲਾ ਦੇ ਪਰਿਵਾਰਕ ਮੈਂਬਰਾਂ ਦੀ ਮੰਗ ਹੈ ਕਿ ਸਿਵਲ ਹਸਪਤਾਲ ਦੇ ਡਾਕਟਰਾਂ ਤੇ ਕਾਰਵਾਈ ਕੀਤੀ ਜਾਏ ਤੇ ਲਾਪ੍ਰਵਾਹੀ ਲਈ ਉਨ੍ਹਾਂ ਦਾ ਲਾਈਸੈਂਸ ਰੱਦ ਕੀਤਾ ਜਾਵੇ।