Gippy Grewal Sargun Mehta Prank On Roopi Gill: ਗਿੱਪੀ ਗਰੇਵਾਲ ਤੇ ਸਰਗੁਣ ਮਹਿਤਾ ਦੀ ਜੋੜੀ ਇੱਕ ਵਾਰ ਫਿਰ ਇਕੱਠੀ ਨਜ਼ਰ ਆਉਣ ਵਾਲੀ ਹੈ। ਨਵੀਂ ਪੰਜਾਬੀ ਫਿਲਮ 'ਜੱਟ ਨੂੰ ਚੁੜੈਲ ਟੱਕਰੀ' 15 ਮਾਰਚ ਨੂੰ ਸਿਨੇਮਾਘਰਾਂ 'ਚ ਦਸਤਕ ਦੇਣ ਜਾ ਰਹੀ ਹੈ। ਇਸ ਫਿਲਮ 'ਚ ਗਿੱਪੀ-ਸਰਗੁਣ ਨਾਲ ਪੰਜਾਬੀ ਮਾਡਲ ਤੇ ਅਦਾਕਾਰਾ ਰੂਪੀ ਗਿੱਲ ਵੀ ਐਕਟਿੰਗ ਕਰਦੀ ਨਜ਼ਰ ਆਵੇਗੀ। 

ਇਹ ਵੀ ਪੜ੍ਹੋ: 'ਪੁਸ਼ਪਾ 2' 'ਚ ਹੋਈ ਸੰਜੇ ਦੱਤ ਦੀ ਐਂਟਰੀ, ਸਾਊਥ ਸੁਪਰਸਟਾਰ ਅੱਲੂ ਅਰਜੁਨ ਨਾਲ ਨਿਭਾਉਣਗੇ ਇਹ ਦਮਦਾਰ ਕਿਰਦਾਰ

ਇਸ ਤੋਂ ਪਹਿਲਾਂ ਤਿੰਨੇ ਮੁੱਖ ਕਲਾਕਾਰਾਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਵੀਡੀਓ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਇਸ ਨੂੰ ਸ਼ੇਅਰ ਕੀਤਾ ਜਾ ਰਿਹਾ ਹੈ। ਦਰਅਸਲ, ਗਿੱਪੀ ਤੇ ਸਰਗੁਣ ਨੇ ਰੂਪੀ ਨਾਲ ਇੱਕ ਪਰੈਂਕ ਕੀਤਾ ਹੈ, ਜਿਸ ਤੋਂ ਬਾਅਦ ਰੂਪੀ ਕਾਫੀ ਡਰ ਜਾਂਦੀ ਹੈ।

ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਗਿੱਪੀ, ਸਰਗੁਣ ਤੇ ਰੂਪੀ ਤਿੰਨੋ 'ਜੱਟ ਨੂੰ ਚੁੜੈਲ ਟੱਕਰੀ' ਦੇ ਟਾਈਟਲ ਟਰੈਕ 'ਤੇ ਡਾਂਸ ਕਰ ਰਹੇ ਹਨ, ਪਰ ਪਿੱਛੋਂ ਕੁੱਝ ਲੋਕ ਭੂਤ ਬਣ ਕੇ ਰੂਪੀ ਨੂੰ ਡਰਾਉਂਦੇ ਹਨ ਅਤੇ ਅਦਾਕਾਰਾ ਬੁਰੀ ਤਰ੍ਹਾਂ ਸਹਿਮ ਜਾਂਦੀ ਹੈ। ਇਸ ਵੀਡੀਓ ਨੂੰ ਹਾਸਾ ਰੋਕਣਾ ਮੁਸ਼ਕਲ ਹੈ। ਤੁਸੀਂ ਵੀ ਦੇਖੋ: 

ਕਾਬਿਲੇਗ਼ੌਰ ਹੈ ਕਿ 'ਜੱਟ ਨੂੰ ਚੁੜੈਲ ਟੱਕਰੀ' 15 ਮਾਰਚ ਨੂੰ ਰਿਲੀਜ਼ ਹੋਣ ਲਈ ਤਿਆਰ ਹੈ। ਇਸ ਤੋਂ ਪਹਿਲਾਂ ਫਿਲਮ ਦਾ ਟਰੇਲਰ ਰਿਲੀਜ਼ ਹੋਇਆ ਸੀ, ਜਿਸ ਨੂੰ ਖੂਬ ਪਸੰਦ ਕੀਤਾ ਗਿਆ ਸੀ। ਇਸ ਤੋਂ ਇਲਾਵਾ ਫਿਲਮ ਦੇ ਗਾਣਿਆਂ ਨੂੰ ਵੀ ਖੂਬ ਪਿਆਰ ਮਿਲ ਰਿਹਾ ਹੈ। ਦੱਸ ਦਈਏ ਕਿ ਫਿਲਮ 'ਚ ਗਿੱਪੀ ਗਰੇਵਾਲ, ਸਰਗੁਣ ਮਹਿਤਾ, ਰੂਪੀ ਗਿੱਲ ਤੇ ਨਿਰਮਲ ਰਿਸ਼ੀ ਮੁੱਖ ਕਿਰਦਾਰ ਨਿਭਾਉਂਦੇ ਨਜ਼ਰ ਆਉਣ ਵਾਲੇ ਹਨ। ਫੈਨਜ਼ ਇਸ ਫਿਲਮ ਦਾ ਬੇਸਵਰੀ ਨਾਲ ਇੰਤਜ਼ਾਰ ਕਰ ਰਹੇ ਹਨ। 

ਇਹ ਵੀ ਪੜ੍ਹੋ: ਅਯੁੱਧਿਆ 'ਚ ਹੋਟਲ ਬੁੱਕ ਕਰਨ ਦੇ ਨਾਮ 'ਤੇ ਟੀਵੀ ਅਦਾਕਾਰਾ ਨਾਲ ਧੋਖਾਧੜੀ, ਲੱਗਿਆ ਹਜ਼ਾਰਾਂ ਦਾ ਚੂਨਾ