Wash Grapes to remove pesticides: ਫਲਾਂ ਦਾ ਸੇਵਨ ਸਰੀਰ ਲਈ ਬਹੁਤ ਅਹਿਮ ਹੁੰਦਾ ਹੈ। ਖਾਸ ਕਰਕੇ ਜਿਹੜੇ ਮੌਸਮੀ ਫਲ ਹੁੰਦੇ ਹਨ। ਕਿਉਂਕਿ ਉਹ ਸੀਜ਼ਨ ਦੇ ਹਿਸਾਬ ਨਾਲ ਆਉਂਦੇ ਹਨ ਤਾਂ ਉਨ੍ਹਾਂ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ। ਸਿਹਤਮੰਦ ਰਹਿਣ ਲਈ ਹਮੇਸ਼ਾ ਫਲ ਅਤੇ ਸਬਜ਼ੀਆਂ ਚੰਗਾ ਸੇਵਨ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਇਸ ਮੌਸਮ ਵਿੱਚ, ਅੰਗੂਰ ਅਤੇ ਸਟ੍ਰਾਬੇਰੀ ਬਾਜ਼ਾਰ ਵਿੱਚ ਭਰਪੂਰ ਮਾਤਰਾ ਵਿੱਚ ਉਪਲਬਧ ਹਨ। ਪਰ ਅੰਗੂਰ ਖਾਣ ਨਾਲ ਕਈ ਲੋਕਾਂ ਨੂੰ ਮੂੰਹ ਪੱਕਣ ਦੀ ਸ਼ਿਕਾਇਤ ਹੋ ਜਾਂਦੀ ਹੈ।  



ਇਨ੍ਹਾਂ ਨੂੰ ਖਾਣ ਨਾਲ ਅਕਸਰ ਗਲੇ ਦੀ ਇਨਫੈਕਸ਼ਨ ਹੋ ਜਾਂਦੀ ਹੈ। ਇਸ ਤੋਂ ਇਲਾਵਾ ਫਲਾਂ ਉੱਤੇ ਕੀਤੇ ਕੀਟਨਾਸ਼ਕ ਕਰਕੇ ਹੋਰ ਸਿਹਤ ਸਮੱਸਿਆਵਾਂ ਵੀ ਪੈਦਾ ਹੋ ਸਕਦੀਆਂ ਹਨ। ਅਜਿਹੀ ਸਥਿਤੀ ਵਿੱਚ, ਇਹ ਜਾਣਨਾ ਜ਼ਰੂਰੀ ਹੈ ਕਿ ਅੰਗੂਰ ਜਾਂ ਸਟ੍ਰਾਬੇਰੀ ਨੂੰ ਖਾਣ ਤੋਂ ਪਹਿਲਾਂ ਉਨ੍ਹਾਂ ਨੂੰ ਕਿਵੇਂ ਧੋਣਾ ਹੈ।


ਫਲਾਂ 'ਤੇ ਛਿੜਕਿਆ ਕੀਟਨਾਸ਼ਕ ਸਿਹਤ ਲਈ ਖਤਰਨਾਕ


ਫਲਾਂ 'ਤੇ ਕੀਟਨਾਸ਼ਕਾਂ ਦਾ ਛਿੜਕਾਅ ਕੀਤਾ ਜਾਂਦਾ ਹੈ ਤਾਂ ਜੋ ਫਲ ਖਰਾਬ ਨਾ ਹੋਵੇ। ਅੰਗੂਰ, ਸਟ੍ਰਾਬੇਰੀ ਵਰਗੇ ਫਲ ਸਿੱਧੇ ਖਾਧੇ ਜਾਂਦੇ ਹਨ। ਉਨ੍ਹਾਂ ਦਾ ਸੇਵਨ ਛਿਲਕੇ ਸਮੇਤ ਹੀ ਕੀਤਾ ਜਾਂਦਾ ਹੈ। ਜਿਸ ਕਾਰਨ ਉਨ੍ਹਾਂ 'ਤੇ ਫਸੇ ਕੀਟਨਾਸ਼ਕ ਕਣ ਸਿੱਧੇ ਪੇਟ ਵਿਚ ਚਲੇ ਜਾਂਦੇ ਹਨ। ਖਾਸ ਕਰਕੇ ਕੀਟਨਾਸ਼ਕ ਸਟ੍ਰਾਬੇਰੀ ਦੇ ਹਰ ਕੋਨੇ 'ਤੇ ਚਿਪਕ ਜਾਂਦੇ ਹਨ। ਜਿਸ ਕਾਰਨ ਸਰੀਰ ਨੂੰ ਨੁਕਸਾਨ ਹੋ ਸਕਦਾ ਹੈ।


ਹੋਰ ਪੜ੍ਹੋ : ਇੰਝ ਹੁੰਦੀ ਹਲਦੀ ਦੇ ਵਿੱਚ ਮਿਲਾਵਟ, FSSAI ਨੇ ਦੱਸਿਆ ਅਸਲੀ-ਨਕਲੀ ਪਤਾ ਕਰਨ ਦਾ ਆਸਾਨ Trick


ਕੀਟਨਾਸ਼ਕ ਇਸ ਤਰ੍ਹਾਂ ਸਰੀਰ ਨੂੰ ਨੁਕਸਾਨ ਪਹੁੰਚਾਉਂਦੇ ਹਨ



  • ਗਲੇ ਦੀ ਇਨਫੈਕਸ਼ਨ ਹੁੰਦੀ ਹੈ

  • ਉਲਟੀਆਂ

  • ਚੱਕਰ ਆਉਣੇ

  • ਸਿਰ ਦਰਦ ਹੋਣਾ


ਅੰਗੂਰ ਅਤੇ ਸਟ੍ਰਾਬੇਰੀ ਨੂੰ ਕਿਵੇਂ ਧੋਣਾ ਹੈ
ਅੰਗੂਰ ਅਤੇ ਸਟ੍ਰਾਬੇਰੀ ਵਰਗੇ ਫਲਾਂ 'ਤੇ ਕੀਟਨਾਸ਼ਕਾਂ ਨੂੰ ਧੋਣ ਲਈ, ਪਹਿਲਾਂ ਉਨ੍ਹਾਂ ਨੂੰ ਗਰਮ ਪਾਣੀ ਵਿਚ ਨਮਕ ਪਾਓ ਅਤੇ ਲਗਭਗ ਅੱਧੇ ਘੰਟੇ ਲਈ ਛੱਡ ਦਿਓ। ਫਿਰ ਇਸ ਨੂੰ ਤਾਜ਼ੇ ਪਾਣੀ ਨਾਲ ਹੱਥਾਂ ਨਾਲ ਚੰਗੀ ਤਰ੍ਹਾਂ ਰਗੜ ਕੇ ਸਾਫ਼ ਕਰੋ।
ਹੁਣ ਸਾਰੇ ਅੰਗੂਰ ਅਤੇ ਸਟ੍ਰਾਬੇਰੀ ਨੂੰ ਸਾਫ਼ ਤੌਲੀਏ ਨਾਲ ਪੂੰਝੋ। ਕਿਉਂਕਿ ਜੇਕਰ ਸਟ੍ਰਾਬੇਰੀ ਵਿੱਚ ਨਮੀ ਹੋਵੇ ਤਾਂ ਉਸ ਵਿੱਚ ਕੀੜੇ ਪੈਣ ਦਾ ਡਰ ਜ਼ਿਆਦਾ ਰਹਿੰਦਾ ਹੈ। ਜੋ ਹਾਨੀਕਾਰਕ ਹੈ।


Disclaimer: ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਸੁਝਾਵਾਂ ਨੂੰ ਅਪਣਾਉਣ ਤੋਂ ਪਹਿਲਾਂ,ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲਓ।