Gippy Grewal Video: ਪੰਜਾਬੀ ਸਿੰਗਰ ਤੇ ਐਕਟਰ ਗਿੱਪੀ ਗਰੇਵਾਲ ਇੰਨੀਂ ਦਿਨੀਂ ਖੂਬ ਚਰਚਾ 'ਚ ਬਣੇ ਹੋਏ ਹਨ। ਅਦਾਕਾਰਾ ਦੀ ਫਿਲਮ 'ਵਾਰਨਿੰਗ 2' ਹਾਲ ਹੀ 'ਚ ਰਿਲੀਜ਼ ਹੋਈ ਹੈ ਅਤੇ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤੀ ਜਾ ਰਹੀ ਹੈ। ਗਿੱਪੀ ਤੇ ਉਨ੍ਹਾਂ ਦੀ ਫਿਲਮ ਦੀ ਟੀਮ ਆਪਣੀ ਇਸ ਫਿਲਮ ਦੀ ਕਾਮਯਾਬੀ ਦਾ ਖੂਬ ਅਨੰਦ ਮਾਣ ਰਹੇ ਹਨ।
ਇਸ ਦਰਮਿਆਨ ਗਿੱਪੀ ਨੇ ਆਪਣੇ ਦੋਸਤਾਂ ਨਾਲ ਰੱਜ ਕੇ ਪਾਰਟੀ ਕੀਤੀ ਅਤੇ ਸ਼ਰਾਬ ਦੇ ਨਸ਼ੇ 'ਚ ਟੱਲੀ ਹੋ ਗਏ। ਇਹ ਗੱਲ ਗਿੱਪੀ ਨੇ ਖੁਦ ਆਪਣੇ ਸੋਸ਼ਲ ਮੀਡੀਆ 'ਤੇ ਵੀਡੀਓ ਸ਼ੇਅਰ ਕਰ ਦੱਸੀ ਹੈ। ਉਨ੍ਹਾਂ ਨੇ ਕਿਹਾ ਕਿ ਉਹ ਆਪਣੇ ਦੋਸਤਾਂ ਨਾਲ ਸ਼ਰਾਬ ਪੀ ਰਹੇ ਸੀ। ਪਾਰਟੀ ਦੌਰਾਨ ਉਨ੍ਹਾਂ ਨੇ ਜ਼ਿਆਦਾ ਸ਼ਰਾਬ ਪੀ ਲਈ ਅਤੇ ਉਬਰ ਕੈਬ ਮੰਗਵਾ ਕੇ ਘਰ ਵੱਲ ਤੁਰ ਪਏ, ਅੱਗੇ ਜੋ ਹੋਇਆ ਦੇਖੋ ਇਸ ਵੀਡੀਓ 'ਚ:
ਹਾਲਾਂਕਿ ਇਹ ਇੱਕ ਮਜ਼ਾਕੀਆ ਵੀਡੀਓ ਹੈ, ਜਿਸ ਨੂੰ ਅਦਾਕਾਰ ਨੇ ਸ਼ੇਅਰ ਕੀਤਾ ਹੈ। ਇਹ ਵੀਡੀਓ ਗਿੱਪੀ ਨੇ ਸਿਰਫ ਆਪਣੇ ਫੈਨਜ਼ ਦਾ ਮਨੋਰੰਜਨ ਕਰਨ ਲਈ ਬਣਾਈ ਹੈ। ਵਰਕਫਰੰਟ ਦੀ ਗੱਲ ਕਰੀਏ ਤਾਂ ਗਿੱਪੀ ਦੀ ਫਿਲਮ 'ਵਾਰਨਿੰਗ 2' ਰਿਲੀਜ਼ ਹੋ ਚੁੱਕੀ ਹੈ ਅਤੇ ਕਮਾਲ ਕਰ ਰਹੀ ਹੈ। ਇਸ ਫਿਲਮ 'ਚ ਗਿੱਪੀ ਗੇਜੇ ਦੇ ਕਿਰਦਾਰ 'ਚ ਨਜ਼ਰ ਆਏ ਹਨ। ਪਰ ਫਿਲਮ 'ਚ ਸਾਰੀ ਮਹਿਫਲ ਪੰਮਾ ਯਾਨਿ ਪ੍ਰਿੰਸ ਕੰਵਲਜੀਤ ਸਿੰਘ ਲੁੱਟ ਕੇ ਲੈਕੇ ਗਏ ਹਨ। ਇਸ ਤੋਂ ਇਲਾਵਾ ਗਿੱਪੀ ਦੀ ਇੱਕ ਹੋਰ ਫਿਲਮ 'ਜੱਟ ਨੂੰ ਚੁੜੈਲ ਟੱਕਰੀ' ਅਗਲੇ ਮਹੀਨੇ 15 ਮਾਰਚ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ 'ਚ ਗਿੱਪੀ ਚੁੜੈਲ ਨਾਲ ਰੋਮਾਂਸ ਕਰਦੇ ਨਜ਼ਰ ਆਉਣਗੇ। ਫਿਲਮ 'ਚ ਸਰਗੁਣ ਮਹਿਤਾ ਚੁੜੈਲ ਦਾ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ।