Gippy Grewal Tribute To Sidhu Moose Wala: ਸਿੱਧੂ ਮੂਸੇਵਾਲਾ ਦੀ ਅੱਜ ਯਾਨਿ 29 ਮਈ ਨੂੰ ਪਹਿਲੀ ਬਰਸੀ ਹੈ। ਅੱਜ ਦੇ ਦਿਨ ਸਿੱਧੂ ਨੂੰ ਪੂਰੀ ਦੁਨੀਆ 'ਚ ਯਾਦ ਕੀਤਾ ਜਾ ਰਿਹਾ ਹੈ। ਇਸ ਮੌਕੇ ਪੰਜਾਬੀ ਇੰਡਸਟਰੀ ਦੇ ਕਲਾਕਾਰ ਵੀ ਸੋਸ਼ਲ ਮੀਡੀਆ 'ਤੇ ਮੂਸੇਵਾਲਾ ਨੂੰ ਸ਼ਰਧਾਂਜਲੀਆਂ ਦੇ ਰਹੇ ਹਨ।    


ਇਹ ਵੀ ਪੜ੍ਹੋ: ਪਤਨੀ ਕੈਟਰੀਨਾ ਦੇ ਗਾਣੇ 'ਤੇ ਨੱਚ ਰਿਹਾ ਸੀ ਵਿੱਕੀ ਕੌਸ਼ਲ, ਰਾਖੀ ਸਾਵੰਤ ਨੇ ਮਾਰਿਆ ਠੁਮਕਾ, ਡਿੱਗਦੇ-ਡਿੱਗਦੇ ਬਚਿਆ ਐਕਟਰ


ਗਿੱਪੀ ਗਰੇਵਾਲ ਨੇ ਸੋਸ਼ਲ ਮੀਡੀਆਂ 'ਤੇ ਇੱਕ ਸਪੈਸ਼ਲ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ 'ਚ ਉਹ ਸਿੱਧੂ ਤੇ ਉਸ ਦੇ ਮਾਪਿਆਂ ਨਾਲ ਨਜ਼ਰ ਆ ਰਿਹਾ ਹੈ। ਇਸ ਤਸਵੀਰ ਨੂੰ ਗਿੱਪੀ ਨੇ ਆਪਣੇ ਇੰਸਟਾਗ੍ਰਾਮ ਦੀ ਸਟੋਰੀ 'ਤੇ ਸ਼ੇਅਰ ਕੀਤਾ ਹੈ, ਤਸਵੀਰ ਸ਼ੇਅਰ ਕਰਨ ਦੇ ਨਾਲ ਹੀ ਗਿੱਪੀ ਨੇ ਟੁੱਟੇ ਦਿਲ ਵਾਲੀ ਇਮੋਜੀ ਵੀ ਪਾਈ ਹੈ। 




ਇਸ ਦੇ ਨਾਲ ਨਾਲ ਸਿੱਧੂ ਦੀ ਯਾਦ ਵਿੱਚ ਗਿੱਪੀ ਨੇ ਇੱਕ ਹੋਰ ਪੋਸਟ ਵੀ ਸ਼ੇਅਰ ਕੀਤੀ ਹੈ। ਇਸ ਤਸਵੀਰ ਨੂੰ ਵੀ ਗਾਇਕ ਨੇ ਆਪਣੇ ਇੰਸਟਾਗ੍ਰਾਮ ਦੀ ਸਟੋਰੀ 'ਤੇ ਹੀ ਸ਼ੇਅਰ ਕੀਤਾ ਹੈ।




ਕਾਬਿਲੇਗ਼ੌਰ ਹੈ ਕਿ ਗਿੱਪੀ ਗਰੇਵਾਲ ਹੀ ਉਹ ਸ਼ਖਸ ਸੀ, ਜਿਸ ਨੇ ਸਿੱਧੂ ਮੂਸੇਵਾਲਾ ਨੂੰ ਆਪਣੀ ਮਿਊਜ਼ਿਕ ਕੰਪਨੀ 'ਹੰਬਲ ਮਿਉਜ਼ਿਕ' ਰਾਹੀਂ ਲੌਂਚ ਕੀਤਾ ਸੀ। ਉਸ ਦਾ ਪਹਿਲਾ ਗਾਣਾ 'ਸੋ ਹਾਈ' 'ਹੰਬਲ ਮਿਊਜ਼ਿਕ' ਦੇ ਬੈਨਰ ਹੇਠ ਰਿਲੀਜ਼ ਹੋਇਆ ਸੀ। ਇਹ ਗਾਣਾ ਸਿੱਧੂ ਦੇ ਅੱਜ ਤੱਕ ਦੇ ਸਭ ਤੋਂ ਬੈਸਟ ਤੇ ਸਭ ਤੋਂ ਵੱਧ ਦੇਖੇ ਜਾਣ ਵਾਲੇ ਗਾਣਿਆਂ ਵਿੱਚੋਂ ਇੱਕ ਹੈ। 


ਦੱਸ ਦਈਏ ਕਿ ਸਿੱਧੂ ਮੂਸੇਵਾਲਾ ਨੂੰ 29 ਮਈ 2022 ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿਖੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਉਸ ਨੂੰ ਦਿਨ ਦਿਹਾੜੇ ਬਿਸ਼ਨੋਈ ਗੈਂਗ ਨੇ ਗੋਲੀਆਂ ਨਾਲ ਭੁੰਨਿਆ ਸੀ। ਉਸ ਦੇ ਕਤਲ ਨੂੰ ਇੱਕ ਸਾਲ ਪੂਰਾ ਹੋ ਗਿਆ ਹੈ, ਪਰ ਹਾਲੇ ਤੱਕ ਸਿੱਧੂ ਦਾ ਪਰਿਵਾਰ ਤੇ ਉਸ ਦੇ ਚਾਹੁਣ ਵਾਲੇ ਉਸ ਦੇ ਲਈ ਇਨਸਾਫ ਦੀ ਉਡੀਕ ਕਰ ਰਹੇ ਹਨ।


ਇਹ ਵੀ ਪੜ੍ਹੋ: ਆਖਰ ਇੱਕ ਹੋਏ ਅਨੁਪਮਾ-ਅਨੁਜ, ਰਾਤ ਬਿਤਾ ਕੇ ਸਵੇਰੇ ਇਕੱਠੇ ਪਰਤੇ ਸ਼ਾਹ ਹਾਊਸ, ਇੰਜ ਹੋਵੇਗਾ ਮਾਇਆ-ਵਨਰਾਜ ਦਾ ਰਿਐਕਸ਼ਨ


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।