Medal cutout in Mohali: ਪੰਜਾਬੀ ਗਾਇਕਾ ਬਾਣੀ ਸੰਧੂ ਅਤੇ ਅਦਾਕਾਰ ਜੈ ਰੰਧਾਵਾ ਇੰਨੀਂ ਦਿਨੀਂ ਖੂਬ ਸੁਰਖੀਆਂ 'ਚ ਛਾਏ ਹੋਏ ਹਨ। ਦੋਵੇਂ ਕਲਾਕਾਰ ਆਪਣੀ ਫਿਲਮ ਮੈਡਲ ਨੂੰ ਲੈ ਚਰਚਾ ਵਿੱਚ ਹਨ। ਦੱਸ ਦੇਈਏ ਕਿ ਬਾਣੀ ਗਾਇਕੀ ਤੋਂ ਬਾਅਦ ਐਕਟਿੰਗ ਦੀ ਦੁਨੀਆ 'ਚ ਵੀ ਕਿਸਮਤ ਅਜ਼ਮਾਉਣ ਜਾ ਰਹੀ ਹੈ। ਬਾਣੀ ਸੰਧੂ ਦੀ ਫਿਲਮ 'ਮੈਡਲ' 2 ਜੂਨ ਨੂੰ ਰਿਲੀਜ਼ ਲਈ ਤਿਆਰ ਹੈ। ਇਸ ਫਿਲਮ 'ਚ ਉਹ ਅਦਾਕਾਰ ਜੈ ਰੰਧਾਵਾ ਦੇ ਨਾਲ ਅਹਿਮ ਭੂਮਿਕਾ ਵਿੱਚ ਨਜ਼ਰ ਆਉਣ ਵਾਲੀ ਹੈ। ਇਸ ਵਿਚਕਾਰ ਦੋਵਾਂ ਕਲਾਕਾਰਾਂ ਦੀ ਫਿਲਮ ਨੇ ਪੰਜਾਬੀ ਇੰਡਸਟਰੀ ਵਿੱਚ ਵੱਡਾ ਰਿਕਾਰਡ ਬਣਾਇਆ ਹੈ।
ਦਰਅਸਲ, ਮੈਡਲ ਫ਼ਿਲਮ ਨੇ ਪੰਜਾਬੀ ਸਿਨੇਮਾ ਜਗਤ ਵਿੱਚ ਨਵਾਂ ਰਿਕਾਰਡ ਬਣਾਇਆ ਹੈ। ਪਹਿਲੀ ਵਾਰ ਮੋਹਾਲੀ ਦੇ ਸੀਪੀ 67 ਵਿੱਚ ਫਿਲਮ ਦਾ 65 ਫੁੱਟ ਲੰਬਾ ਕੱਟਆਊਟ ਪੋਸਟਰ ਲਗਾਇਆ ਗਿਆ ਹੈ। ਇਸ ਨੂੰ ਦੇਖ ਕੇ ਹਰ ਕੋਈ ਹੈਰਾਨ ਹੈ। ਅਦਾਕਾਰ ਜੈ ਰੰਧਾਵਾ ਵੱਲੋਂ ਇਸਦਾ ਵੀਡੀਓ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਸਾਂਝਾ ਕੀਤਾ ਗਿਆ ਹੈ। ਜਿਸ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ।
ਫਿਲਮ 'ਮੈਡਲ' ਦੀ ਗੱਲ ਕਰਿਏ ਤਾਂ ਇਸਦਾ ਟਰੇਲਰ ਵੀ ਰਿਲੀਜ਼ ਹੋ ਚੁੱਕਿਆ ਹੈ, ਜਿਸ ਨੂੰ ਦੇਖ ਕੇ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਫਿਲਮ ਐਕਸ਼ਨ ਨਾਲ ਭਰਪੂਰ ਹੋਣ ਵਾਲੀ ਹੈ। ਫਿਲਮ ਦੀ ਕਹਾਣੀ ਜੈ ਰੰਧਾਵਾ ਤੇ ਬਾਣੀ ਸੰਧੂ ਦੇ ਆਲੇ ਦੁਆਲੇ ਘੁੰਮਦੀ ਹੈ। ਜੈ ਰੰਧਾਵਾ ਬੜਾ ਹੀ ਸ਼ਰੀਫ ਮੁੰਡਾ ਹੈ, ਜਿਸ ਦਾ ਸੁਪਨਾ ਹੈ ਐਥਲੈਟਿਕਸ ਵਿੱਚ ਗੋਲਡ ਮੈਡਲ ਜਿੱਤਣਾ। ਇਸ ਦੇ ਲਈ ਉਹ ਦਿਨ ਰਾਤ ਮੇਹਨਤ ਕਰ ਰਿਹਾ ਹੈ, ਪਰ ਇਸ ਦੌਰਾਨ ਕੁੱਝ ਅਜਿਹਾ ਹੁੰਦਾ ਹੈ ਕਿ ਗੋਲਡ ਮੈਡਲਿਸਟ ਜੈ ਗੈਂਗਸਟਰ ਬਣਨ ਲਈ ਮਜ਼ਬੂਰ ਹੋ ਜਾਂਦਾ ਹੈ। ਫਿਲਮ ਬਾਰੇ ਗੱਲ ਕਰੀਏ ਤਾਂ ਇਸ ਵਿੱਚ ਐਕਸ਼ਨ ਭਰਪੂਰ ਹੈ। ਫਿਲਮ ਦਾ ਐਕਸ਼ਨ ਸਾਊਥ ਦੀਆਂ ਫਿਲਮਾਂ ਤੋਂ ਪ੍ਰੇਰਿਤ ਹੈ। ਫਿਲਹਾਲ ਬਾਣੀ ਸੰਧੂ ਆਪਣੀ ਪੰਜਾਬੀ ਡੈਬਿਊ ਨਾਲ ਸਿਨੇਮਾਘਰਾਂ ਵਿੱਚ ਕੀ ਕਮਾਲ ਦਿਖਾਉਂਦੀ ਹੈ, ਇਹ ਦੇਖਣਾ ਬੇਹੱਦ ਮਜ਼ੇਦਾਰ ਰਹੇਗਾ।