Sidhu Moose Wala Death Anniversary: ਮਰਹੂਮ ਗਾਇਕ ਸਿੱਧੂ ਮੂਸੇਵਾਲਾ ਨੂੰ ਅੱਜ ਦੇ ਦਿਨ ਪਰਿਵਾਰ ਤੋਂ ਇਲਾਵਾ ਪ੍ਰਸ਼ੰਸਕਾਂ ਦੇ ਨਾਲ-ਨਾਲ ਸੰਗੀਤ ਜਗਤ ਦੇ ਸਿਤਾਰੇ ਵੀ ਯਾਦ ਕਰ ਰਹੇ ਹਨ। ਉਨ੍ਹਾਂ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਪੋਸਟਾਂ ਸਾਂਝੀਆਂ ਕਰ ਮੂਸੇਵਾਲਾ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਅੱਜ ਦੇ ਦਿਨ ਹੀ 29 ਮਈ ਸਾਲ 2022 ਵਿੱਚ ਕਲਾਕਾਰ ਦਾ ਗੋਲੀਆਂ ਮਾਰ ਕਤਲ ਕਰ ਦਿੱਤਾ ਗਿਆ ਸੀ। ਇਸ ਮੌਕੇ ਦੇਸ਼ ਭਰ ਵਿੱਚ ਬੈਠੇ ਸਿਤਾਰੇ ਸਿੱਧੂ ਨੂੰ ਯਾਦ ਕਰ ਸ਼ਰਧਾਂਜਲੀ ਦੇ ਰਹੇ ਹਨ। ਇਸ ਵਿਚਕਾਰ ਪਾਕਿਸਤਾਨ ਵਿੱਚ ਵੀ ਸਿੱਧੂ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ। 


ਜਾਣਕਾਰੀ ਮੁਤਾਬਕ ਅੱਜ ਗੁਜਰਾਂਵਾਲਾ ਵਿਖੇ ਵਿਸ਼ੇਸ਼ ਸ਼ਰਧਾਂਜਲੀ ਸਮਾਗਮ ਕਰਵਾਇਆ ਜਾ ਰਿਹਾ ਹੈ। ਇਸ ਦੇ ਲਈ ਗੁਜਰਾਂਵਾਲਾ ਵਿੱਚ ਫਲੈਕਸ ਲਗਾਏ ਗਏ ਹਨ। ਜਿਸ 'ਤੇ ਸਪੱਸ਼ਟ ਲਿਖਿਆ ਹੈ ਕਿ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ ਅਤੇ ਖੁੱਲ੍ਹਾ ਲੰਗਰ ਵੀ ਵਰਤਾਇਆ ਜਾਵੇਗਾ। ਹਾਲਾਂਕਿ ਪਾਕਿਸਤਾਨ ਇਸ ਸਮੇਂ ਭੋਜਨ ਦੀ ਕਮੀ ਤੋਂ ਗੁਜ਼ਰ ਰਿਹਾ ਹੈ ਅਤੇ ਅਜਿਹੀ ਸਥਿਤੀ 'ਚ ਲੰਗਰ ਦਾ ਐਲਾਨ ਕਰਨਾ ਖੁਦ ਪਾਕਿਸਤਾਨ ਦੇ ਲੋਕਾਂ 'ਚ ਮੂਸੇਵਾਲਾ ਦੇ ਪਿਆਰ ਨੂੰ ਉਜਾਗਰ ਕਰਦਾ ਹੈ।


ਮੂਸੇਵਾਲਾ ਦੇ ਨਾਮ 'ਤੇ ਹੋਟਲ ਦਾ ਨਾਂਅ...


ਦੱਸ ਦੇਈਏ ਕਿ ਪਾਕਿਸਤਾਨ ਦੇ ਟੋਬਾ ਟੇਕ ਸਿੰਘ 'ਚ ਸਿੱਧੂ ਮੂਸੇਵਾਲਾ ਦੀ ਯਾਦ 'ਚ ਹੋਟਲ ਬਣਨ ਜਾ ਰਿਹਾ ਹੈ। ਪੰਜਾਬ ਦੇ ਕੁਝ ਸਿੱਖ ਪਿਛਲੇ ਦਿਨੀਂ ਪਾਕਿਸਤਾਨ ਚਲੇ ਗਏ ਸਨ। ਫੈਸਲਾਬਾਦ ਤੋਂ ਟੋਭਾ ਟੇਕ ਸਿੰਘ ਵੱਲ ਜਾਂਦੇ ਸਮੇਂ ਉਸ ਦੀ ਨਿਗ੍ਹਾ ਇਕ ਕੰਢੇ ’ਤੇ ਪਈ। ਫ਼ਿਰੋਜ਼ਪੁਰ ਦੇ ਗੁਰਦਰਸ਼ਨ ਸਿੰਘ ਸੰਧੂ ਨੇ ਉੱਥੇ ਰੁਕ ਕੇ ਜਗ੍ਹਾ ਬਾਰੇ ਪੁੱਛਗਿੱਛ ਕੀਤੀ।


ਦਰਅਸਲ, ਉਸ ਝੰਡੇ 'ਤੇ ਸਿੱਧੂ ਮੂਸੇਵਾਲਾ ਦੀ ਤਸਵੀਰ ਸੀ। ਫਲੈਕਸ 'ਤੇ ਉਰਦੂ 'ਚ ਲਿਖਿਆ ਸੀ - ਉਚੀਆਂ ਨੇ ਗਲਾਂ ਤੇਰੇ ਯਾਰ ਦੀਆਂ (ਮੂਸੇਵਾਲਾ ਦਾ ਮਸ਼ਹੂਰ ਗੀਤ) ਲਿਖਿਆ ਹੋਇਆ ਸੀ। ਉੱਥੇ ਇੱਕ ਹੋਟਲ ਬਣ ਰਿਹਾ ਸੀ। ਹੋਟਲ ਮਾਲਕ ਅਲੀ ਰਜ਼ਾ ਦਾ ਭਰਾ ਅਰਫਾਨ ਰਜ਼ਾ ਉਥੇ ਪਹੁੰਚ ਗਿਆ। ਉਨ੍ਹਾਂ ਦੱਸਿਆ ਕਿ ਇੱਥੇ ਇੱਕ ਹੋਟਲ ਬਣਾਇਆ ਜਾ ਰਿਹਾ ਹੈ ਅਤੇ ਇਸ ਹੋਟਲ ਦਾ ਨਾਮ ਸਿੱਧੂ ਮੂਸੇਵਾਲਾ ਹੈ। ਇਹ ਪੰਜਾਬੀ ਗਾਇਕ ਮੂਸੇਵਾਲਾ ਨੂੰ ਭਾਰਤੀ ਪੱਖ ਤੋਂ ਸ਼ਰਧਾਂਜਲੀ ਹੈ। ਦੱਸ ਦੇਈਏ ਕਿ ਪਾਕਿਸਤਾਨ ਬੈਠੇ ਦਰਸ਼ਕ ਸਿੱਧੂ ਲਈ ਆਪਣਾ ਸਤਿਕਾਰ ਅਤੇ ਪਿਆਰ ਜ਼ਾਹਿਰ ਕਰ ਰਹੇ ਹਨ।

ਹਾਲ ਹੀ ਵਿੱਚ ਇੱਕ ਲਾਈਵ ਸ਼ੋਅ ਦੇ ਦੌਰਾਨ ਪਾਕਿਸਤਾਨੀ ਸੂਫੀ ਗਾਇਕ ਵੱਲੋਂ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦਿੱਤੀ ਗਈ। ਜਿਸਦਾ ਵੀਡੀਓ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਈਰਲ ਹੋਇਆ। 

Read More:- Sidhu Moose Wala: ਸਿੱਧੂ ਮੂਸੇਵਾਲਾ ਨੂੰ ਯਾਦ ਕਰ ਸੰਗੀਤ ਜਗਤ ਦੇ ਸਿਤਾਰਿਆਂ ਦੀਆਂ ਅੱਖਾਂ ਨਮ, ਭਾਵੁਕ ਪੋਸਟਾਂ ਕੀਤੀਆਂ ਸਾਂਝੀਆਂ

Read More:- Sidhu Moose Wala: ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਲਈ ਅੱਜ ਕਾਲਾ ਦਿਨ, ਦੁਨੀਆਂ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਗਿਆ ਸੀ 'ਮੂਸਾ ਜੱਟ'