Sidhu Moose Wala Death Anniversary: ਮਰਹੂਮ ਗਾਇਕ ਸਿੱਧੂ ਮੂਸੇਵਾਲਾ ਨੂੰ ਅੱਜ ਦੇ ਦਿਨ ਪਰਿਵਾਰ ਤੋਂ ਇਲਾਵਾ ਪ੍ਰਸ਼ੰਸਕਾਂ ਦੇ ਨਾਲ-ਨਾਲ ਸੰਗੀਤ ਜਗਤ ਦੇ ਸਿਤਾਰੇ ਵੀ ਯਾਦ ਕਰ ਰਹੇ ਹਨ। ਉਨ੍ਹਾਂ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਪੋਸਟਾਂ ਸਾਂਝੀਆਂ ਕਰ ਮੂਸੇਵਾਲਾ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ। ਪੰਜਾਬੀ ਗਾਇਕ ਅੰਮ੍ਰਿਤ ਮਾਨ ਤੋਂ ਲੈੈ ਸਿਮਰਨ ਕੌਰ ਧਾਂਦਲੀ ਅਤੇ ਮਿਊਜ਼ਿਕ ਇੰਡਸਟਰੀ ਦੇ ਕਈ ਸਿਤਾਰਿਆਂ ਵੱਲੋਂ ਮੂਸੇਵਾਲਾ ਨੂੰ ਸ਼ਰਧਾਂਜਲੀ ਦਿੱਤੀ ਗਈ ਹੈ। ਦੇਖੋ ਕਲਾਕਾਰਾਂ ਦੀਆਂ ਇਹ ਪੋਸਟਾਂ...





ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਖਾਸ ਦੋਸਤਾਂ ਵਿੱਚੋਂ ਇੱਕ ਸੀ। ਉਨ੍ਹਾਂ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਦੀ ਸਟੋਰੀ ਵਿੱਚ ਤਸਵੀਰ ਸ਼ੇਅਰ ਕਰ ਸ਼ਰਧਾਂਜਲੀ ਦਿੱਤੀ ਗਈ। 


 





ਇਸ ਤੋਂ ਇਲਾਵਾ ਪੰਜਾਬੀ ਗਾਇਕ ਰਾਜਵੀਰ ਜਵੰਧਾ ਵੱਲੋਂ ਵੀ ਇੱਕ ਭਾਵੁਕ ਪੋਸਟ ਸਾਂਝੀ ਕੀਤੀ ਗਈ ਹੈ। 





 ਭਾਰਤੀ ਰੈਪਰ, ਗੀਤਕਾਰ, ਸੰਗੀਤਕਾਰ, ਅਤੇ ਕੋਰੀਓਗ੍ਰਾਫਰ ਐਮਸੀ ਸਕਵਾਇਰ ਵੱਲੋਂ ਵੀ ਮੂਸੇਵਾਲਾ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। 



ਪੰਜਾਬੀ ਗਾਇਕਾ ਬਾਰਬੀ ਮਾਨ ਵੱਲੋਂ ਅਕਸਰ ਸਿੱਧੂ ਮੂਸੇਵਾਲਾ ਦੀਆਂ ਪੋਸਟਾਂ ਸਾਂਝੀਆਂ ਕੀਤੀਆਂ ਜਾਂਦੀਆਂ ਹਨ। ਗਾਇਕਾ ਵੱਲੋਂ ਇਹ ਪੋਸਟ ਸਾਂਝੀ ਕਰ ਮੂਸੇਵਾਲਾ ਨੂੰ ਸ਼ਰਧਾਂਜਲੀ ਦਿੱਤੀ ਗਈ। 



ਪੰਜਾਬੀ ਗਾਇਕਾ ਸਿਮਰਨ ਕੌਰ ਧਾਂਦਲੀ ਦੀ ਵੱਲੋਂ ਵੀ ਪੋਸਟ ਸਾਂਝੀ ਕੀਤੀ ਗਈ।





ਪੰਜਾਬੀ ਗਾਇਕ ਅਤੇ ਅਦਾਕਾਰ ਗੁਰਜੇਜ਼ ਵੱਲੋਂ ਵੀ ਪੋਸਟ ਸਾਂਝੀ ਕਰ ਮੂਸੇਵਾਲਾ ਨੂੰ ਸ਼ਰਾਂਧਜਲੀ ਦਿੱਤੀ ਗਈ। ਉਨ੍ਹਾਂ ਮੂਸੇਵਾਲਾ ਦੀ ਪੋਸਟ ਸਾਂਝੀ ਕਰ ਕੈਪਸ਼ਨ ਵਿੱਚ ਲਿਖਿਆ, ਸਾਰਾ ਕੁਝ ਵਿੱਚ ਹੀ ਰਹਿ ਗਿਆ ਯਾਰਾ💔...







ਗਾਇਕਾ ਅਫਾਸਾਨਾ ਖਾਨ ਦੇ ਪਤੀ ਅਤੇ ਗਾਇਕ ਸਾਜ਼ ਵੱਲੋਂ ਵੀ ਮੂਸੇਵਾਲਾ ਨੂੰ ਸ਼ਰਧਾਂਜਲੀ ਦਿੱਤੀ ਗਈ। ਉਨ੍ਹਾਂ ਪੋਸਟ ਸਾਂਝੀ ਕਰ ਲਿਖਿਆ, ਹਮੇਸ਼ਾ ਸਾਡੇ ਦਿਲ ਵਿੱਚ ਵੱਡੇ ਭਰਾ @sidhu_moosewala ਬਾਬਾ ਜੀ ਤੁਹਾ਼ਡੀ ਰੂਹ ਨੂੰ ਸ਼ਾਂਤੀ ਦੇਣ 🙏 #justiceforsidhumoosewala ...

ਜਾਣਕਾਰੀ ਲਈ ਦੱਸ ਦੇਈਏ ਕਿ 29 ਮਈ ਨੂੰ ਮੂਸੇਵਾਲਾ ਦੀ ਪਹਿਲੀ ਬਰਸੀ ਮੌਕੇ ਉਸ ਦੇ ਤਾਏ ਚਮਕੌਰ ਸਿੰਘ ਵੱਲੌਂ ਪਿੰਡ ਮੂਸਾ ਦੇ ਗੁਰਦੁਆਰਾ ਸਾਹਿਬ 'ਚ ਪਾਠ ਦੇ ਭੋਗ ਪਾਏ ਜਾਣੇ ਹਨ। ਇਸ ਦੇ ਨਾਲ ਨਾਲ ਪਿੰਡ ;ਚ ਮੂਸੇਵਾਲਾ ਦੀ ਯਾਦ 'ਚ ਇੱਕ ਖੂਨਦਾਨ ਕੈਂਪ ਵੀ ਲਗਾਇਆ ਜਾਵੇਗਾ। ਇਸ ਤੋਂ ਇਲਾਵਾ ਚਮਕੌਰ ਸਿੰਘ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਮੂਸੇਵਾਲਾ ਦੀ ਯਾਦ ਵਿੱਚ ਮਾਨਸਾ ਦੇ ਗੁਰਦੁਆਰਾ ਚੌਕ ਤੋਂ ਬੱਸ ਅੱਡਾ ਚੌਕ ਤੱਕ ਮੂਸੇਵਾਲਾ ਨੂੰ ਇਨਸਾਫ ਦਿਵਾਉਣ ਲਈ ਰੋਸ ਮਾਰਚ ਵੀ ਕੱਢਿਆ ਜਾਵੇਗਾ। ਇਸ ਮੌਕੇ ਮੂਸੇਵਾਲਾ ਦੇ ਪ੍ਰਸ਼ੰਸਕਾਂ ਨੂੰ ਮੂਸਾ ਪਿੰਡ ਪੁੱਜਣ ਦੀ ਵੀ ਅਪੀਲ ਕੀਤੀ ਗਈ ਹੈ।

Read More:- Sidhu Moose Wala: ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਲਈ ਅੱਜ ਕਾਲਾ ਦਿਨ, ਦੁਨੀਆਂ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਗਿਆ ਸੀ 'ਮੂਸਾ ਜੱਟ'