ਇਸ ਗੀਤ ਦਾ ਨਾਮ 'ਨੱਚ-ਨੱਚ' ਹੈ। ਕੁਲਸ਼ਾਨ ਸੰਧੂ ਦੀ ਕਲਮ ਤੇ ਐਨਜ਼ੋ ਦਾ ਸੰਗੀਤ ਕੀਤਾ ਇਹ ਗੀਤ ਘਰ ਅੰਦਰ ਹੀ ਸ਼ੂਟ ਕੀਤਾ ਗਿਆ ਹੈ।
'ਨੱਚ-ਨੱਚ' 'ਚ ਕਈ ਨਾਮਵਰ ਕਲਾਕਾਰ ਵੀ ਵੇਖਣ ਨੂੰ ਮਿਲਣਗੇ। ਸਭ ਕਲਾਕਾਰਾਂ ਨੇ ਆਪਣੇ ਘਰੋਂ ਹੀ ਇਸ ਵੀਡੀਓ ਨੂੰ ਸ਼ੂਟ ਕੀਤਾ ਹੈ। ਗਿੱਪੀ ਗਰੇਵਾਲ ਨੇ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਇਸ ਗੀਤ ਦੀ ਜਾਣਕਾਰੀ ਫੈਨਜ਼ ਨਾਲ ਸਾਂਝੀ ਕੀਤੀ ਹੈ।