ਚੰਡੀਗੜ੍ਹ: ਸੁਪਰਸਟਾਰ ਸਲਮਾਨ ਖਾਨ ਦੀ ਵੱਡੀ ਫ਼ਿਲਮ 'ਰਾਧੇ' ਨੂੰ ਲੈ ਕੇ ਕਾਫ਼ੀ ਸਮੇਂ ਤੋਂ ਚਰਚਾ ਹੈ ਤੇ ਫੈਨਜ਼ ਇਸ ਫਿਲਮ ਦੀ ਰਿਲੀਜ਼ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਸ ਫ਼ਿਲਮ ਦੀ ਰਿਲੀਜ਼ ਡੇਟ ਦਾ ਐਲਾਨ ਕੁਝ ਸਮਾਂ ਪਹਿਲਾਂ ਕੀਤਾ ਗਿਆ ਸੀ। ਇਹ ਖੁਲਾਸਾ ਹੋਇਆ ਸੀ ਕਿ ਸਲਮਾਨ ਖਾਨ ਦੀ ਇਹ ਫਿਲਮ ਈਦ ਮੌਕੇ 13 ਮਈ ਨੂੰ ਰਿਲੀਜ਼ ਕਰੇਗੀ। ਰਿਲੀਜ਼ਿੰਗ ਡੇਟ ਤੋਂ ਬਾਅਦ ਫੈਨਜ਼ ਨੂੰ ਇਸ ਫਿਲਮ ਦਾ ਟ੍ਰੇਲਰ ਦਾ ਵੀ ਕਾਫੀ ਇੰਤਜ਼ਾਰ ਹੈ।

Continues below advertisement


ਇਹ ਵੀ ਪੜ੍ਹੋ: Aamir Khan ਦੀਆਂ ਇਹ ਫਲੌਪ ਫ਼ਿਲਮਾਂ ਦੇਖ ਫੜ੍ਹ ਲਵੋਗੇ ਸਿਰ, ਇੱਕ ਲਈ ਖੁਦ ਸਾਹਮਣੇ ਆ ਮੰਗੀ ਸੀ ਮੁਆਫੀ

ਫ਼ਿਲਮ ਨਾਲ ਜੁੜੀਆਂ ਹੋਰ ਅਪਡੇਟਸ ਸਾਹਮਣੇ ਆਇਆ ਹਨ। ਰਿਪੋਰਟਾਂ ਮੁਤਾਬਕ ਸੁਪਰਸਟਾਰ ਸਲਮਾਨ ਖਾਨ ਫਿਲਮ ਰਾਧੇ ਦਾ ਟ੍ਰੇਲਰ ਅਪ੍ਰੈਲ ਦੇ ਪਹਿਲੇ ਹਫ਼ਤੇ ਰਿਲੀਜ਼ ਕਰਨਗੇ। ਹਾਲਾਂਕਿ ਇਸ ਬਾਰੇ ਕੋਈ ਅਧਿਕਾਰਤ ਐਲਾਨ ਤਾਂ ਨਹੀਂ ਕੀਤਾ ਗਿਆ, ਪਰ ਸਲਮਾਨ ਦੇ ਫੈਨਜ਼ ਇਸ ਹਫ਼ਤੇ ਦਾ ਇੰਤਜ਼ਾਰ ਕਰ ਰਹੇ ਹਨ। ਸਲਮਾਨ ਖਾਨ ਦੀ ਫਿਲਮ ਬਾਰੇ ਖ਼ਬਰਾਂ ਆਈਆਂ ਸਨ ਕਿ ਇਹ ਵਾਂਟੇਡ ਵਰਗੀ ਫ਼ਿਲਮ ਹੋਣ ਜਾ ਰਹੀ ਹੈ ਪਰ ਮੁੜ ਫੇਰ ਅਪਡੇਟਸ ਆਈਆਂ ਕਿ ਇਸ ਦਾ ਫਿਲਮ ਵਾਂਟਡ ਨਾਲ ਕੋਈ ਲੈਣਾ ਦੇਣਾ ਨਹੀਂ।


ਇਹ ਵੀ ਪੜ੍ਹੋ: ਆਪਣੀ ਨਵੀਂ ਕਾਰ ਨੂੰ ਬਣਾਓ ਇਕਦਮ ਫਿੱਟ, ਲੰਬੇ ਸਮੇਂ ਤੱਕ ਮੇਂਟਨੈੱਸ ਦੇ ਖਰਚੇ ਤੋਂ ਵੀ ਬਚੋ

ਪ੍ਰਭੂਦੇਵਾ ਵੱਲੋਂ ਡਾਇਰੈਕਟਡ ਇਹ ਫਿਲਮ ਸਲਮਾਨ ਖਾਨ ਦੇ ਕੈਰੀਅਰ ਵਿੱਚ ਨਵਾਂ ਮੋੜ ਲਿਆਉਣ ਵਾਲੀ ਹੈ ਕਿਹਾ ਇਹ ਵੀ ਜਾ ਰਿਹਾ ਹੈ ਕਿ ਇਹ ਫਿਲਮ ਕਾਫੀ ਰਿਕਾਰਡਸ ਤੋੜ ਸਕਦੀ ਹੈ। ਇਸ ਦੇ ਨਾਲ ਹੀ ਇਸ ਫਿਲਮ ਨੂੰ ਟੱਕਰ ਦੇਣ ਲਈ ਜਾਨ ਅਬ੍ਰਾਹਮ ਦੀ ਫਿਲਮ 'ਸੱਤਯਮੇਵ ਜਯਤੇ 2' ਵੀ ਈਦ ਮੌਕੇ ਤੇ ਰਿਲੀਜ਼ ਹੋਣ ਜਾ ਰਹੀ ਹੈ। 


 


ਇਹ ਵੀ ਪੜ੍ਹੋ:ਇੰਤਜ਼ਾਰ ਖ਼ਤਮ! OnePlus ਦੀ ਸ਼ਾਨਦਾਰ ਘੜੀ 23 ਮਾਰਚ ਨੂੰ ਭਾਰਤ ਵਿੱਚ ਲਾਂਚ, ਜਾਣੋ ਖਾਸੀਅਤ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ