ਨਵੀਂ ਦਿੱਲੀ: ਪੰਜਾਬੀ ਗਾਇਕ ਗੁਰੂ ਰੰਧਾਵਾ ਨੇ ਲੌਕਡਾਊਨ ਮਗਰੋਂ ਦਿੱਲੀ 'ਚ ਸਟੇਜ ਸ਼ੋਅ ਕੀਤਾ। ਕੋਰੋਨਾ ਵਾਇਰਸ ਦੇ ਚੱਲਦਿਆਂ ਸੁਰੱਖਿਆ ਨੂੰ ਤਰਜੀਹ ਦਿੰਦਿਆਂ ਉਨ੍ਹਾਂ ਔਡੀਐਂਸ ਤੋਂ ਪੂਰੀ ਤਰ੍ਹਾਂ ਦੂਰੀ ਬਣਾਈ ਰੱਖੀ।
ਗੁਰੂ ਰੰਧਾਵਾ ਨੇ ਕਿਹਾ "ਮੈਂ ਕਰੀਬ ਤਿੰਨ ਮਹੀਨਿਆਂ ਬਾਅਦ ਪਰਫੌਂਮ ਕੀਤਾ ਹੈ ਤੇ ਚੰਗਾ ਤਜ਼ਰਬਾ ਰਿਹਾ। ਦਰਸ਼ਕ ਘੱਟ ਸਨ ਪਰ ਉਨ੍ਹਾਂ ਖੂਬ ਆਨੰਦ ਮਾਣਿਆ। ਉਨ੍ਹਾਂ ਕਿਹਾ ਸਾਵਧਾਨੀ ਵਜੋਂ ਮੈਂ ਤੇ ਮੇਰੀ ਪੂਰੀ ਟੀਮ ਨੇ ਖਾਸ ਖਿਆਲ ਰੱਖਿਆ। ਪਰਫਾਰਮੈਂਸ ਦੌਰਾਨ ਦਸਤਾਨੇ ਪਹਿਨੇ ਹੋਏ ਸਨ ਤੇ ਉਨ੍ਹਾਂ ਦੀ ਟੀਮ ਨੇ ਮਾਸਕ ਪਹਿਨੇ ਸਨ। ਸੋਸ਼ਲ ਡਿਸਟੈਂਸਿੰਗ ਦਾ ਵੀ ਖਾਸ ਖਿਆਲ ਰੱਖਿਆ ਗਿਆ।"
ਰੰਧਾਵਾ ਨੇ ਕਿਹਾ ਸਟਾਫ ਵੀ ਕਾਫੀ ਲਿਮਿਟਡ ਲਿਜਾਇਆ ਗਿਆ। ਉਨ੍ਹਾਂ ਅਜਿਹੇ ਸ਼ੋਅ ਕਰਾਉਣ ਨੂੰ ਸੁਰੱਖਿਅਤ ਦੱਸਿਆ। ਪਰ ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਦੇ ਖਿਲਾਫ ਜੋ ਨਿਯਮ ਬਣਾਏ ਗਏ ਹਨ ਉਨ੍ਹਾਂ ਦੀ ਪਾਲਣਾ ਯਕੀਨੀ ਬਣਾਉਣੀ ਚਾਹੀਦੀ ਹੈ।
ਗਰੂ ਰੰਧਾਵਾ ਨੇ ਕਿਹਾ ਕਿ ਜਿਸ ਤਰ੍ਹਾਂ ਉਨ੍ਹਾਂ ਨੂੰ ਸ਼ੋਅ ਤੋਂ ਕਮਾਈ ਹੁੰਦੀ ਹੈ ਇਸ ਲਈ ਉਹ ਅੱਗੇ ਤੋਂ ਵੀ ਪ੍ਰਾਈਵੇਟ ਸ਼ੋਅ ਕਰਦੇ ਰਹਿਣਗੇ ਉਨ੍ਹਾਂ ਕਿਹਾ ਮੈਂ ਹੀ ਨਹੀਂ ਬਾਕੀ ਕਲਾਕਾਰ ਵੀ ਸ਼ੋਅ ਜ਼ਰੂਰ ਕਰਨਗੇ।
ਇਹ ਵੀ ਪੜ੍ਹੋ:
ਦਿਲਜੀਤ ਦੋਸਾਂਝ ਦੀ ਸੀਰੀਅਸ ਫੋਟੋ ਦਾ ਸੋਸ਼ਲ ਮੀਡੀਆ 'ਤੇ ਧਮਾਕਾ, ਮਿਲੇ ਲੱਖਾਂ ਲਾਈਕਸ
ਭਾਰਤ ਵਾਲੇ ਪਾਸਿਓਂ ਕਰਤਾਰਪੁਰ ਲਾਂਘਾ ਬੋਰੀਆਂ ਨਾਲ ਬੰਦ, ਹੜ੍ਹਾਂ ਦਾ ਦਿੱਤਾ ਹਵਾਲਾ
ਪੰਜਾਬ ਦੇ ਪ੍ਰਾਈਵੇਟ ਸਕੂਲਾਂ ਦਾ ਵੱਡਾ ਘਾਲਾਮਾਲਾ, ਸਿੱਖਿਆ ਮੰਤਰੀ ਵੀ ਬਣੇ ਅਣਜਾਣ
ਜਥੇਦਾਰ ਦਾ ਖ਼ਾਲਿਸਤਾਨ 'ਤੇ ਹੋਰ ਵੱਡਾ ਬਿਆਨ, ਐਸਜੀਪੀਸੀ ਨੇ ਵੀ ਭਰੀ ਹਾਮੀ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ